ਹਲ਼ਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਮੀਟਿੰਗ ਆਯੋਜਿਤ
ਕਪੂਰਥਲਾ ,10 ਫ਼ਰਵਰੀ ( ਕੌੜਾ)- ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਲਾਟੀਆਂਵਾਲ਼ ਵਿਖੇ ਅੱਜ ਅਕਾਲੀ ਬਸਪਾ ਗਠਜੋੜ ਦੇ ਉਮੀਦਵਾਰ ਕੈਪਟਨ ਹਰਿਮੰਦਰ ਸਿੰਘ ਦੇ ਹੱਕ ਵਿੱਚ ਬਲਾਕ ਸੰਮਤੀ ਸੁਲਤਾਨਪੁਰ ਲੋਧੀ ਦੇ ਸਾਬਕਾ ਚੇਅਰਮੈਨ ਕੱਥਾ ਸਿੰਘ ਅਤੇ ਜੱਥੇਦਾਰ ਇੰਦਰ ਸਿੰਘ ਲਾਟੀਆਵਾਲ ਦੀ ਪ੍ਰਧਾਨਗੀ ਹੇਠ ਹੋਈ ਇਕ ਅਹਿਮ ਚੋਣ ਮੀਟਿੰਗ ਹੋਈ।
ਉੱਕਤ ਚੋਣ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਸੈਕਟਰੀ ਜੀਤ ਸਿੰਘ ਤੋਤੀ, ਗੁਲਜ਼ਾਰ ਸਿੰਘ ਤੋਤੀ, ਮੰਗਾ ਸਿੰਘ ਤੋਤੀ, ਦਲਬੀਰ ਸਿੰਘ ਤੋਤੀ, ਜੀਤ ਸਿੰਘ ਲਾਟੀਆਂਵਾਲ਼, ਬਲਦੇਵ ਸਿੰਘ ਲਾਟੀਆਂਵਾਲ਼, ਹਿੰਮਤ ਸਿੰਘ ਲਾਟੀਆਂਵਾਲ਼, ਚਰਨ ਸਿੰਘ, ਭੀਮ ਚੰਦ, ਕਰਨੈਲ ਸਿੰਘ , ਜ਼ੋਰਾਵਰ ਸਿੰਘ, ਬੀਬੀ ਕੰਤੋ, ਬੀਬੀ ਜਗੀਰ ਕੌਰ, ਬੀਬੀ ਸ਼ਿੰਦੋ, ਬੀਬੀ ਬੀਰੋ, ਬੀਬੀ ਮਿੰਦੋ, ਆਦਿ ਦੀ ਹਾਜ਼ਰੀ ਦੌਰਾਨ ਅਕਾਲੀ ਆਗੂ ਇੰਦਰ ਸਿੰਘ ਲਾਟੀਆਂਵਾਲ਼ ਨੇ ਆਖਿਆ ਕਿ ਅਕਾਲੀ- ਬਸਪਾ ਗੱਠਜੋੜ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਸ਼ਾਨ ਨਾਲ ਜਿੱਤਣਗੇ। ਓਹਨਾਂ ਆਖਿਆ ਕਿ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੱਜਣ ਸਿੰਘ ਅਤੇ ਆਜ਼ਾਦ ਉਮੀਦਵਾਰ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਹਲਕੇ ਵਿੱਚ ਕੋਈ ਆਧਾਰ ਨਹੀਂ ਹੈ ਤੇ ਇਸ ਵਾਰ ਚੋਣ ਮੁਕਾਬਲਾ ਆਕਾਲੀ ਦਲ- ਬਸਪਾ ਗੱਠਜੋੜ ਦੇ ਉਮੀਦਵਾਰ ਕੈਪਟਨ ਹਰਿਮੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਵਿਚਕਾਰ ਹੀ ਹੈ ਤੇ ਸਾਫ਼ ਸੁਥਰੇ ਅਕਸ ਵਾਲ਼ੇ ਗੱਠਜੋੜ ਉਮੀਦਵਾਰ ਕੈਪਟਨ ਹਰਿਮੰਦਰ ਸਿੰਘ ਹਲ਼ਕਾ ਸੁਲਤਾਨਪੁਰ ਲੋਧੀ ਤੋਂ ਸ਼ਾਨ ਨਾਲ ਜਿੱਤਣਗੇ।
ਕੈਪਸ਼ਨ- ਅਕਾਲੀ- ਬਸਪਾ ਗੱਠਜੋੜ ਦੇ ਉਮੀਦਵਾਰ ਕੈਪਟਨ ਹਰਿਮੰਦਰ ਸਿੰਘ ਦੇ ਹੱਕ ਵਿਚ ਪਿੰਡ ਲਾਟੀਆਂਵਾਲ਼ ਵਿੱਖੇ ਆਯੋਜਿਤ ਵਿਸ਼ਾਲ ਚੋਣ ਮੀਟਿੰਗ ਦਾ ਦ੍ਰਿਸ਼