ਸ਼ਹਿਰਾਂ ਵਿੱਚ ਸਫਾਈ ਵਿਵਸਥਾ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ – ਰਣਜੀਤ ਸਿੰਘ ਖੋਜੇਵਾਲ
ਕਪੂਰਥਲਾ , 10 ਫ਼ਰਵਰੀ ( ਕੌੜਾ ) – ਬੁੱਧਵਾਰ ਨੂੰ ਕਪੂਰਥਲਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬੱਲ ਮਿਲਿਆ ਜਦ ਪਿੰਡ ਬਿਸ਼ਨਪੁਰ ਜੱਟਾਂ ਦੇ ਵੱਡੀ ਗਿਣਤੀ ਵਿਚ ਲੋਕ ਨੇ ਇਨ੍ਹਾਂ ਚੋਣਾਂ ਚ ਸ.ਰਣਜੀਤ ਸਿੰਘ ਖੋਜੇਵਾਲ ਦਾ ਸਮਰਥਨ ਕਰਨ ਦਾ ਐਲਾਨ ਕੀਤਾ।ਇਸ ਮੌਕੇ ਤੇ ਭਾਜਪਾ ਆਗੂਆਂ ਲਵੀ ਕੁਲਾਰ,ਸੰਨੀ ਬੈਂਸ,ਕੁਲਦੀਪ ਸਿੰਘ,ਦੀਪਾ ਬਡਿਆਲ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।ਇਸ ਮੌਕੇ ਲੋਕ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਅਕਾਲੀ ਤੇ ਕਾਂਗਰਸੀ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਭ੍ਰਿਸ਼ਟਾਚਾਰ ਅੱਡੇ ਬਣ ਚੁੱਕੇ ਹਨ।ਸ਼ਹਿਰਾਂ ਵਿੱਚ ਸਫਾਈ ਵਿਵਸਥਾ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ,ਕਿਤੇ ਵੀ ਸ਼ਹਿਰ ਵਿੱਚ ਅਪਰਾਧਾਂ ਨੂੰ ਰੋਕਣ ਦੇ ਲਈ ਸੀਸੀਟੀਵੀ ਕੈਮਰਿਆਂ ਦਾ ਪ੍ਰਬੰਧ ਨਹੀਂ ਹੈ।ਉਨ੍ਹਾਂ ਕਿਹਾ ਕਿ ਅਕਾਲੀ ਅਤੇ ਕਾਂਗਰਸੀਆਂ ਨੇ ਆਪਣੇ ਘਰਾਂ ਨੂੰ ਭਰਨ ਲਈ ਕੰਮ ਕੀਤਾ ਹੈ।ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਹੁਣ ਲੋਕਾਂ ਨੂੰ ਬਦਲਾਅ ਦਿੱਤਾ ਜਾ ਰਿਹਾ ਹੈ,ਤਾਂ ਜੋ ਲੋਕਾਂ ਦੇ ਲਈ ਕੰਮ ਕਰਨ ਵਾਲਿਆਂ ਨੂੰ ਜਤਾਇਆ ਜਾਵੇ।ਖੋਜੇਵਾਲ ਨੇ ਕਿਹਾ ਕਿ ਵੋਟਰਾਂ ਨੇ ਪਹਿਲਾਂ ਅਕਾਲੀਆਂ ਅਤੇ ਕਾਂਗਰਸੀਆਂ ਦੋਵਾਂ ਪਾਰਟੀਆਂ ਨੂੰ ਮੌਕਾ ਦਿੱਤਾ,ਪ੍ਰੰਤੂ ਇਨ੍ਹਾਂ ਪਾਰਟੀਆਂ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਨੂੰ ਨਿਰਾਸ਼ ਕੀਤਾ।ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਆਪਣੀ ਵੋਟ ਦੇ ਅਧਿਕਾਰ ਨੂੰ ਵਰਤਦੇ ਹੋਏ ਇਸ ਵਾਰ ਬਦਲਾਅ ਲਿਆਉਣ ਵਾਸਤੇ ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਉਣ ਤਾਂ ਜੋ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਵੇ, ਸ਼ਹਿਰਾਂ ਨੂੰ ਸਾਫ ਸੁਥਰਾ ਬਣਾਇਆ ਜਾਵੇ ਅਤੇ ਸ਼ਹਿਰ ਵਿਚ ਵਿਕਾਸ ਦੇ ਕੰਮ ਕਰਵਾਏ ਜਾਣ।ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਦੋ ਸੂਬੇ ਇਕ ਪੰਜਾਬ ਤੇ ਦੂਸਰਾ ਪੱਛਮੀ ਬੰਗਾਲ,ਜਿੱਥੇ ਇੰਡਸਟਰੀ ਖ਼ਤਮ ਹੋ ਰਹੀਆਂ ਹਨ,ਇਹ ਸਾਰੀਆਂ ਫੈਕਟਰੀਆਂ ਹੁਣ ਯੂ.ਪੀ. ਚ ਜਾ ਰਹੀਆਂ ਹਨ ਕਿਉਂਕਿ ਇਨ੍ਹਾਂ ਫੈਕਟਰੀਆਂ ਦੇ ਮਾਲਕ ਪੰਜਾਬ ਤੇ ਪੱਛਮੀ ਬੰਗਾਲ ਦੇ ਮਾਹੌਲ ਤੋਂ ਤੰਗ ਆ ਗਏ ਹਨ।ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਚ ਗੁੰਡਾਗਰਦੀ ਤੇ ਮਾਫ਼ੀਆ ਰਾਜ ਗੋਲੀ ਰਾਜ ਖ਼ਤਮ ਕਰ ਦਿੱਤਾ ਗਿਆ ਹੈ।ਉਥੇ 25 ਕਰੋੜ ਲੋਕ ਯੂ.ਪੀ.ਦੀ ਭਾਜਪਾ ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ।ਇਸ ਮੌਕੇ ਤੇ ਤਰਲੋਚਨ ਸਿੰਘ,ਸੋਢੀ ਸਿੰਘ, ਸੁਖਦੇਵ ਸਿੰਘ,ਜੋਗਿੰਦਰ ਸਿੰਘ,ਪਰਮਜੀਤ ਸਿੰਘ,ਬਲਵੀਰ ਸਿੰਘ,ਮੇਹਰ ਸਿੰਘ,ਸਤਨਾਮ ਸਿੰਘ,ਪਰਮਜੀਤ ਸਿੰਘ,ਤੀਰਥ ਸਿੰਘ,ਪਾਖਰ ਸਿੰਘ,ਸੁਖਪਾਲ ਪੱਤਰ,ਸੋਹਨ ਸਿੰਘ,ਨਿਰਮਲ ਸਿੰਘ,ਹਰਜਿੰਦਰ ਸਿੰਘ,ਕਰਮਜੀਤ ਸਿੰਘ,ਗੁਰਮੇਲ ਸਿੰਘ, ਲਖਬੀਰ ਸਿੰਘ,ਸੁਭਾ ਸਿੰਘ,ਜਸਪਾਲ ਸਿੰਘ,ਭਿੰਦਾ,ਘੁੰਗਰ,ਮੰਗਾ ਆਦਿ ਹਾਜ਼ਰ ਸਨ।