Tuesday, April 14, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

ਕਿਸਾਨ-ਮਜਦੂਰ ਏਕਤਾ ਨਾਲ ਇਕਜੁਟਤਾ ਦਰਸਾਉਣ ਲਈ ਸੰਯੁਕਤ ਸਮਾਜ ਮੋਰਚਾ ਨੂੰ ਵੋਟ ਪਾਉਣ ਲੋਕ – ਚੌਧਰੀ ਖੁਸ਼ੀ ਰਾਮ

admin by admin
February 10, 2022
in Punjab
Reading Time: 1 min read
0
Share on FacebookShare on TwitterWhatsapp

ਕਿਹਾ – ਉਹ ਫਗਵਾੜਾ ਲਈ ਨਹੀਂ ਹਨ ਅਣਜਾਨ ਚਿਹਰਾ
ਫਗਵਾੜਾ 10 ਫਰਵਰੀ (ਰੀਤ ਪ੍ਰੀਤ ਪਾਲ ਸਿੰਘ ) ਕਿਸਾਨ ਮਜਦੂਰਾਂ ਦੀ ਸਿਆਸੀ ਜੱਥੇਬੰਦੀ ਸੰਯੁਕਤ ਸਮਾਜ ਮੋਰਚਾ ਦੀ ਟਿਕਟ ‘ਤੇ ਫਗਵਾੜਾ ਵਿਧਾਨਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਉਤਰੇ ਸਾਬਕਾ ਆਈ.ਏ.ਐਸ. ਚੌਧਰੀ ਖੁਸ਼ੀ ਰਾਮ ਨੇ ਅੱਜ ਇੱਥੇ ਗੱਲਬਾਤ ਦੌਰਾਨ ਦੱਸਿਆ ਕਿ ਸੰਯੁਕਤ ਸਮਾਜ ਮੋਰਚਾ ਨੂੰ ਫਗਵਾੜਾ ਵਿਧਾਨਸਭਾ ਹਲਕੇ ਵਿਚ ਵੋਟਰਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਦਿੱਲੀ ਦੇ ਬਾਰਡਰਾਂ ਉੱਪਰ ਮੋਰਚਾ ਫਤਿਹ ਕਰਨ ਤੋਂ ਬਾਅਦ ਪੰਜਾਬ ਵਿਧਾਨਸਭਾ ਚੋਣਾਂ ਲੜਨ ਦਾ ਫੈਸਲਾ ਆਮ ਲੋਕਾਂ ਦੀ ਇੱਛਾ ਅਨੁਸਾਰ ਹੀ ਲਿਆ ਗਿਆ ਹੈ।

ਉਹਨਾਂ ਕਿਹਾ ਕਿ ਉਹ ਫਗਵਾੜਾ ਵਾਸੀਆਂ ਲਈ ਅਣਜਾਨ ਚਿਹਰਾ ਨਹੀਂ ਹਨ ਕਿਉਂਕਿ ਫਗਵਾੜਾ ਵਿਖੇ ਬਤੌਰ ਐਸ.ਡੀ.ਐਮ. ਉਹਨਾਂ ਨੇ 1992 ਤੋਂ 94 ਤੱਕ ਬੇਦਾਗ ਸੇਵਾਵਾਂ ਨਿਭਾਈਆਂ ਹਨ। ਆਪਣੀ ਸੇਵਾ ਦੌਰਾਨ ਫਗਵਾੜਾ ਦੇ ਲੋਕਾਂ ਦੀਆਂ ਪ੍ਰਸ਼ਾਸਨ ਨਾਲ ਸਬੰਧਤ ਸਮੱਸਿਆਵਾਂ ਦਾ ਢੁਕਵਾਂ ਹਲ ਕਰਵਾਇਆ ਹੈ। ਉਹਨਾਂ ਦੱਸਿਆ ਕਿ ਉਹ ਖੁਦ ਗਰੀਬ ਪਰਿਵਾਰ ਨਾਲ ਸਬੰਧਤ ਹਨ ਅਤੇ ਬਠਿੰਡਾ ਵਿਖੇ ਬਤੌਰ ਕਲਰਕ ਨੌਕਰੀ ਕਰਦਿਆਂ ਉਹਨਾਂ ਉੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਆਪਣੀ ਮਿਹਨਤ ਸਦਕਾ ਤਹਿਸੀਲਦਾਰ ਬਣੇ। ਫਿਰ ਪੀ.ਸੀ.ਐਸ. ਦੀ ਪ੍ਰੀਖਿਆ ਦਿੱਤੀ ਅਤੇ ਐਸ.ਡੀ.ਐਮ. ਬਣੇ। ਪੰਜਾਬ ਦੇ ਵੱਖ ਵੱਖ ਜਿਲਿ੍ਹਆਂ ਵਿਚ ਵਧੀਆ ਸੇਵਾਵਾਂ ਸਦਕਾ ਉਹਨਾਂ ਨੂੰ ਭਾਰਤ ਸਰਕਾਰ ਵਲੋਂ ਤਿੰਨ ਵਾਰ ਰਾਸ਼ਟਰਪਤੀ ਮੈਡਲ ਨਾਲ ਸਨਮਾਨਤ ਕੀਤਾ ਗਿਆ। ਉਹਨਾਂ ਦੱਸਿਆ ਕਿ ਚੋਣ ਲੜਨ ਦਾ ਉਹਨਾਂ ਨੂੰ ਤਜ਼ੁਰਬਾ ਹੈ ਕਿਉਂਕਿ ਸਾਲ 2019 ਵਿਚ ਹੁਸ਼ਿਆਰਪੁਰ ਲੋਕਸਭਾ ਹਲਕੇ ਤੋਂ ਬਸਪਾ ਦੀ ਟਿਕਟ ਤੇ ਉਹ ਉਮੀਦਵਾਰ ਸਨ ਅਤੇ ਉਹਨਾਂ ਨੂੰ ਹਲਕੇ ਵਿਚ ਕੁਲ 1 ਲੱਖ 30 ਹਜਾਰ ਵੋਟਾਂ ਪਈਆਂ ਜਿਸ ਵਿਚ ਫਗਵਾੜਾ ਵਿਧਾਨਸਭਾ ਹਲਕੇ ਦੀਆਂ 30 ਹਜਾਰ ਵੋਟਾਂ ਵੀ ਸ਼ਾਮਲ ਹਨ। ਚੌਧਰੀ ਖੁਸ਼ੀ ਰਾਮ ਨੇ ਭਰੋਸਾ ਜਤਾਇਆ ਕਿ ਫਗਵਾੜਾ ਦੇ ਵੋਟਰ ਕਿਸਾਨਾ ਪ੍ਰਤੀ ਆਪਣੀ ਹਮਦਰਦੀ ਦੇ ਚਲਦਿਆਂ ਉਹਨਾਂ ਨੂੰ ਕਾਮਯਾਬ ਕਰਨਗੇ। ਉਹਨਾਂ ਜਿੱਥੇ ਸਮੂਹ ਵੋਟਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ 20 ਫਰਵਰੀ ਨੂੰ ਵੋਟਾਂ ਵਾਲੇ ਦਿਨ ਉਹਨਾਂ ਦੇ ਚੋਣ ਨਿਸ਼ਾਨ ‘ਮੰਜੇ’ ਵਾਲਾ ਬਟਨ ਦਬਾਅ ਕੇ ਫਗਵਾੜਾ ਤੋਂ ਆਪਣਾ ਨੁਮਾਇੰਦਾ ਚੁਣਨ ਤਾਂ ਜੋ ਹਲਕੇ ਦਾ ਸਮੁੱਚਾ ਵਿਕਾਸ ਕਰਵਾਇਆ ਜਾ ਸਕੇ। ਉਹਨਾਂ ਇਹ ਵੀ ਦੱਸਿਆ ਕਿ ਸੰਯੁਕਤ ਸਮਾਜ ਮੋਰਚਾ ਦਾ ਚੋਣ ਲੜਨ ਪਿੱਛੇ ਮੁੱਖ ਉਦੇਸ਼ ਸੰਵਿਧਾਨਕ ਹੱਕਾਂ ਦੇ ਵਿਰੁੱਧ ਘਟ ਗਿਣਤੀਆਂ ਨਾਲ ਹੋ ਰਹੇ ਮਾੜੇ ਵਤੀਰੇ ਖਿਲਾਫ ਆਵਾਜ ਬੁਲੰਦ ਕਰਨਾ ਅਤੇ ਸਮਾਨਤਾ ਦਾ ਨਿਆਇਕ ਪ੍ਰਬੰਧ ਕਰਨਾ ਹੈ।
ਤਸਵੀਰ – ਚੌਧਰੀ ਖੁਸ਼ੀ ਰਾਮ।

RelatedPosts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ

ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।

admin

ShareTweetSend
Advertisement Advertisement Advertisement
ADVERTISEMENT
Previous Post

ਲਖਬੀਰ ਸਿੰਘ ਸੈਣੀ ਨੂੰ ਅਗਲੇ ਪੰਜ ਸਾਲ ਲਈ ਸਰਬ ਸੰਮਤੀ ਨਾਲ ਚੁਣਿਆ ਅੰਗਹੀਣ ਤੇ ਬਲਾੲੀਂਡ ਯੂਨੀਅਨ ਦਾ ਸੂਬਾ ਪ੍ਰਧਾਨ

Next Post

मुहल्ला भगतपुरा के 20 के करीब परिवार सांपला की मौजूदगी में भाजपा के साथ जुड़े

admin

admin

Related Posts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ
Politics

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

November 22, 2025
ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ
Punjab

ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ

July 15, 2025
ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।
Punjab

ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।

July 14, 2025
ਨਸ਼ਿਆਂ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾਏਗੀ ਨਸ਼ਾ ਮੁਕਤੀ ਯਾਤਰਾ- ਵਿਧਾਇਕ ਸ਼ੈਰੀ ਕਲਸੀ
Punjab

ਨਸ਼ਿਆਂ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾਏਗੀ ਨਸ਼ਾ ਮੁਕਤੀ ਯਾਤਰਾ- ਵਿਧਾਇਕ ਸ਼ੈਰੀ ਕਲਸੀ

May 18, 2025
सेफ ह्यूमन लाइफ वेलफेयर सोसाइटी समाज की सेवा के लिए हमेशा वचनबद्ध है :- अमृत कलसी, गौतम सेठ गुड्डू
Punjab

सेफ ह्यूमन लाइफ वेलफेयर सोसाइटी समाज की सेवा के लिए हमेशा वचनबद्ध है :- अमृत कलसी, गौतम सेठ गुड्डू

April 27, 2025

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)