ਵਿਧਾਨਸਭਾ ਚੋਣਾਂ ‘ਚ ਸਮਰਥਨ ਦਾ ਫੈਸਲਾ 12 ਨੂੰ
ਫਗਵਾੜਾ 9 ਫਰਵਰੀ ( ਰੀਤ ਪ੍ਰੀਤ ਪਾਲ ਸਿੰਘ ) ਅੰਗਹੀਣ ਅਤੇ ਬਲਾਇੰਡ ਯੂਨੀਅਨ ਪੰਜਾਬ ਦੇ ਪ੍ਰਧਾਨ ਦੀ ਚੋਣ ਸਬੰਧੀ ਅੱਜ ਰੈਸਟ ਹਾਊਸ ਫਗਵਾੜਾ ਵਿਖੇ ਇੱਕ ਸੂਬਾ ਪੱਧਰੀ ਵਿਸ਼ਾਲ ਮੀਟਿੰਗ ਹੋਈ ਜਿਸ ਵਿੱਚ ਵੱਖ ਵੱਖ ਜ਼ਿਲਿ੍ਹਆਂ ਤੋਂ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ, ਸਟੇਟ ਕਮੇਟੀ ਮੈਂਬਰ ਅਤੇ ਵੱਡੀ ਗਿਣਤੀ ਵਿਚ ਅੰਗਹੀਣ ਸ਼ਾਮਲ ਹੋਏ। ਭਾਰੀ ਇਕੱਠ ਵਿੱਚ ਸੰਬੋਧਨ ਕਰਦਿਆਂਂਸਟੇਟ ਕਮੇਟੀ ਮੈੈਂਬਰ ਗੁਰਦੇਵ ਸਿੰਘ ਪੱਧਰੀ ਕਲਾਂ, ਸਟੇਟ ਕਮੇਟੀ ਮੈਂਬਰ ਲਖਵੀਰ ਸਿੰਘ ਚੱਕ ਸਿਕੰਦਰ ਅਤੇ ਰਾਮ ਲੁਭਾਇਆ ਸਟੇਟ ਕਮੇਟੀ ਮੈਂਬਰ ਨੇ ਕਿਹਾ ਕਿ ਲਖਵੀਰ ਸਿੰਘ ਸੈਣੀ ਦੇ ਸੂਬਾ ਪ੍ਰਧਾਨ ਵਜੋਂ ਪਿਛਲੇ ਕਾਰਜਕਾਲ ਦੌਰਾਨ ਕੀਤੇ ਕੰਮ ਸ਼ਲਾਘਾਯੋਗ ਰਹੇ ਹਨ ਅਤੇ ਉਹਨਾਂ ਜੱਥੇਬੰਦੀ ਪ੍ਰਤੀ ਸਮਰਪਿਤ ਹੋ ਕੇ ਸੇਵਾਵਾਂ ਨਿਭਾਈਆਂ ਹਨ। ਜਿਸ ਤੋਂ ਬਾਅਦ ਸਮੂਹ ਹਾਜਰ ਮੈਂਬਰਾਂ ਨੇ ਲਗਾਤਾਰ ਚੌਥੀ ਵਾਰ ਸਰਬ ਸੰਮਤੀ ਨਾਲ ਲਖਵੀਰ ਸਿੰਘ ਸੈਣੀ ਨੂੰ ਅਗਲੇ ਪੰਜ ਸਾਲਾਂ ਲਈ ਮੁੜ ਤੋਂ ਸੂਬਾ ਪ੍ਰਧਾਨ ਚੁਣਿਆ। ਉਹਨਾਂ ਨੂੰ ਕਾਰਜਕਾਰੀ ਕਮੇਟੀ ਚੁਨਣ ਦੇ ਅਧਿਕਾਰ ਵੀ ਦਿੱਤੇ ਗਏ। ਚੋਣ ਉਪਰੰਤ ਲਖਬੀਰ ਸਿੰਘ ਸੈਣੀ ਨੇ ਅੰਗਹੀਣ ਵਿਅਕਤੀਆਂਂ ਨੂੰ ਵਿਸ਼ਵਾਸ ਦੁਵਾਇਆ ਕਿ ਉਹ ਅਗਲੇ ਪੰਜ ਸਾਲ ਤਨ ਮਨ ਤੇ ਸਮਰਥਾ ਮੁਤਾਬਕ ਧਨ ਨਾਲ ਵੀ ਆਪਣੇ ਵਰਗ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿਣਗੇ। ਲਖਬੀਰ ਸਿੰਘ ਸੈਣੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਕਿਸ ਪਾਰਟੀ ਨੂੰ ਸਮਰਥਨ ਕਰਨਾ ਹੈ ਇਸ ਦਾ ਫੈਸਲਾ 12 ਫਰਵਰੀ ਨੂੰ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਅੰਗਹੀਣ ਅਤੇ ਬਲਾੲੀਂਡ ਯੂਨੀਅਨ ਦੇ ਸੂਬੇ ਦੇ 9 ਜ਼ਿਲਿਆਂ ਵਿਚ ਘੱਟੋ-ਘੱਟ 12 ਤੋਂਂ14 ਹਜ਼ਾਰ ਮੈਂਬਰ ਹਨ ਜੋ ਕਿ ਵਿਧਾਇਕ ਦੀ ਚੋਣ ਵਿਚ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਅੰਗਹੀਣਾਂ ਨੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੂੰ ਪ੍ਰਧਾਨ ਬਣਨ ਉਪਰੰਤ ਹਾਰ ਪਾ ਕੇ ਸਵਾਗਤ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਜੌੜਾ ਬਲਾਕ ਪ੍ਰਧਾਨ ਪੱਟੀ, ਗੁਰਮੀਤ ਸਿੰਘ ਪ੍ਰਧਾਨ ਬਲਾਕ ਤਰਨਤਾਰਨ, ਸੁਖਦੇਵ ਸਿੰਘ ਪ੍ਰਧਾਨ ਅੰਮ੍ਰਿਤਸਰ, ਜਸਵਿੰਦਰ ਕੁਮਾਰ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਮਨੋਜ਼ ਕੁਮਾਰ ਪ੍ਰਧਾਨ ਹੁਸ਼ਿਆਰਪੁਰ, ਦਵਿੰਦਰ ਕੌਰ ਪ੍ਰਧਾਨ ਪੰਜਾਬ ਇਸਤਰੀ ਵਿੰਗ, ਗੁਰਿੰਦਰ ਢਿੱਲੋਂ ਪ੍ਰਧਾਨ ਗੁਰਦਾਸਪੁਰ, ਰਾਮ ਲੁਭਾਇਆ ਪ੍ਰਧਾਨ ਜਲੰਧਰ, ਬਾਬਾ ਕੁਲਵੰਤ ਸਿੰਘ ਹਰੀਕੇ, ਜੋਤੀ ਫਗਵਾੜਾ, ਪਿੰਕੀ ਰਾਣੀ, ਪਰਮਜੀਤ ਕੌਰ, ਰੇਨੂ ਬਾਲਾ, ਰਾਣੀ, ਡਾਕਟਰ ਸੋਮਨਾਥ, ਂਡਾ. ਗਿਆਨ ਚੰਦ, ਅਮਰਜੀਤ ਡੁਮੇਲੀ, ਸੁਗਰਾਜ, ਸੋਨੂੰ ਨਾਰਲੀ ਭਿਖੀਵਿੰਡ, ਅਮਰਜੀਤ ਸਿੰਘ, ਪਰਮਜੀਤ ਕੌਰ, ਪਿਆਰੋ, ਗੁਰਮੇਜ ਕੌਰ, ਮਨਜੀਤ ਕੌਰ, ਗੁਰਿੰਦਰ ਢਿੱਲੋਂ ਸਮੇਤ ਵੱਡੀ ਗਿਣਤੀ ਵਿੱਚ ਯੂਨੀਅਨ ਦੇ ਮੈਂਬਰ ਹਾਜ਼ਰ ਸਨ ।
ਤਸਵੀਰ – ਫਗਵਾੜਾ ਵਿਖੇ ਆਯੋਜਿਤ ਅੰਗਹੀਣ ਅਤੇ ਬਲਾੲੀਂਡ ਯੂਨੀਅਨ ਦੀ ਮੀਟਿੰਗ ਦੇ ਦ੍ਰਿਸ਼ ਤੇ ਸੰਬੋਧਨ ਕਰਦੇ ਹੋਏ ਨਵਨਿਯੁਕਤ ਪ੍ਰਧਾਨ ਲਖਵੀਰ ਸਿੰਘ ਸੈਣੀ।