ਬਠਿੰਡਾ: Deep Sidhu March: ਬੀਤੇ ਦਿਨੀਂ ਦਿੱਲੀ ਨੇੜੇ ਇੱਕ ਸੜਕ ਹਾਦਸੇ ਵਿੱਚ ਮਾਰੇ ਗਏ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਐਕਟਰ ਦੀਪ ਸਿੱਧੂ (Deep Sidhu Died) ਦੀ ਯਾਦ ਵਿੱਚ ਬਠਿੰਡਾ ਸ਼ਹੀਦ ਬਾਬਾ ਅਜੀਤ ਸਿੰਘ ਚੌਂਕ ਤੋਂ ਲੈ ਕੇ ਬਾਜ਼ਾਰ ਵਿਚਕਾਰ ਹੁੰਦੇ ਹੋਏ ਗੁਰਦੁਆਰਾ ਕਿਲਾ ਮੁਬਾਰਕ ਵਿਖੇ ਤੱਕ ਇਕ ਕੇਸਰੀ ਮਾਰਚ (March for Deep sidhu) ਕੱਢਿਆ ਗਿਆ, ਜਿਸ ਦੀ ਅਗਵਾਈ ਨੌਜਵਾਨਾਂ ਤੋਂ ਇਲਾਵਾ ਸਿੱਖ ਜਥੇਬੰਦੀਆਂ ਆਗੂ ਵੀ ਸ਼ਾਮਲ ਸਨ।
ਬਠਿੰਡਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਦੀਪ ਸਿੱਧੂ ਦੀਆਂ ਫੋਟੋਆਂ ਵਾਲੇ ਬੈਨਰ ਅਤੇ ਪੈਂਫਲੈਟ ਫੜੇ ਹੋਏ ਸਨ, ਉਥੇ ਇਸ ਪ੍ਰੋਗਰਾਮ ਵਿੱਚ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਵੀ ਖੂਬ ਲੱਗੇ ਅਤੇ ਹੋਰਡਿੰਗ ਬੈਨਰਾਂ ਉਪਰ ‘ਭਾਈ ਦੀਪ ਸਿੰਘ ਸਿੱਧੂ ਅਮਰ ਰਹੇ’ ਦੇ ਸਲੋਗਨ ਲਿਖੇ ਹੋਏ ਸਨ। ਨੌਜਵਾਨ ਵੱਲੋਂ ‘ਦੀਪ ਸਿੰਘ ਅਮਰ ਰਹੇ’ ਦੇ ਨਾਅਰੇ ਲਾ ਰਹੇ ਸਨ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸੈਕਟਰੀ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਮੇਤ ਹੋਰ ਕਈ ਆਗੂ ਅਗਵਾਈ ਕਰ ਰਹੇ ਸਨ। ਜਸਕਰਨ ਸਿੰਘ ਦਾ ਕਹਿਣਾ ਹੈ ਕਿ ਇਹ ਸਰਕਾਰ ਹਮੇਸ਼ਾ ਹੀ ਸਿੱਖਾਂ ਨਾਲ ਧੱਕਾ ਕਰਦੀ ਆਈ ਹੈ ਅਤੇ ਹੁਣ ਵੀ ਸਿੱਖਾਂ ਨਾਲ ਸ਼ਰ੍ਹੇਆਮ ਧੱਕਾ ਹੋ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਦੀਪ ਸਿੰਘ ਦਾ ਕਤਲ ਨਹੀਂ ਸਿਆਸੀ ਕਤਲ ਹੋਇਆ ਹੈ, ਜਦਕਿ ਉਸ ਟਰੱਕ ਦੇ ਅੱਗੇ ਕੁਝ ਵੀ ਨਹੀਂ ਸੀ ਜਾਣ ਬੁੱਝ ਕੇ ਉਸ ਉਸ ਨੌਜਵਾਨ ਨੂੰ ਮਾਰਿਆ ਗਿਆ ਹੈ। ਅਸੀਂ ਇਸ ਦੇ ਸੰਦਰਭ ਵਿਚ 24 ਫਰਵਰੀ ਨੂੰ ਉਨ੍ਹਾਂ ਦੇ ਭੋਗ ਮੌਕੇ ਸਾਰੇ ਹੀ ਕੇਸਰੀ ਪੱਗਾਂ ਬੰਨ੍ਹ ਕੇ ਉਨ੍ਹਾਂ ਦੇ ਭੋਗ ਵਿਚ ਸ਼ਾਮਲ ਹੋਵਾਂਗੇ ਅਤੇ ਉਥੇ ਵੱਡੇ ਖੁਲਾਸੇ ਵੀ ਕੀਤੇ ਜਾਣਗੇ