Friday, May 1, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

5 ਮਾਰਚ ਨੂੰ ਸੜਕਾਂ ਜਾਮ ਕੀਤੀਆਂ ਜਾਣਗੀਆਂ ਤੇ ਪੁਤਲੇ ਫੂਕ ਰੋਸ ਮੁਜ਼ਾਹਰੇ ਕੀਤੇ ਜਾਣਗੇ – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ

admin by admin
March 2, 2022
in Punjab
Reading Time: 1 min read
0
Share on FacebookShare on TwitterWhatsapp

RelatedPosts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ

ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।

ਗੁਰਦਾਸਪੁਰ, 2 ਮਾਰਚ (ਅੰਸ਼ੂ ਸ਼ਰਮਾ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜ: ਸਕੱਤਰ ਸਵਰਣ ਸਿੰਘ ਪੰਧੇਰ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਅੱਜ 11 ਮੈਂਬਰੀ ਸੂਬਾ ਕੋਰ ਕਮੇਟੀ ਦੀ ਮੀਟਿੰਗ ਸੂਬਾ ਹੈੱਡਕੁਆਰਟਰ ਸ਼ਹੀਦ ਅੰਗਰੇਜ ਸਿੰਘ ਬਾਕੀਪੁਰ ਯਾਦਗਾਰ ਭਵਨ ਵਿਖੇ ਹੋਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਨਿੱਜੀਕਰਨ ਦੀ ਨੀਤੀ ਉੱਤੇ ਚੱਲਦੇ ਹੋਏ ਸੂਬੇ ਦੇ ਸੰਘੀ ਢਾਂਚੇ ਉਤੇ ਵੱਡਾ ਵਾਰ ਕਰਦਿਆਂ ਹੋਇਆਂ ਭਾਖੜਾ ਬਿਆਸ ਮੈਨਜਮੈਂਟ ਬੋਰਡ ਵਿੱਚ ਪੰਜਾਬ ਤੇ ਹਰਿਆਣਾ ਤੋਂ ਇਕ ਮੈਂਬਰ ਇੱਕ ਮੈਂਬਰ ਦੀ ਨੁਮਾਇੰਦਗੀ ਲੈਣ ਦੀ ਵਿਧੀ ਖਤਮ ਕਰਕੇ ਬਾਹਰਲੇ ਰਾਜਾਂ ਦੇ ਮੈਂਬਰ ਚੁਣਨ ਦਾ ਨੋਟੀਫਿਕੇਸ਼ਨ ਕਰ ਦੇਣ ਵਿਰੁੱਧ ਪੰਜਾਬ ਭਰ ਵਿੱਚ 60 ਥਾਂਵਾਂ ਉੱਤੇ ਬਲਾਕ /ਜ਼ੋਨ ਪੱਧਰੀ ਇਕੱਠ ਕਰਕੇ 5 ਮਾਰਚ ਨੂੰ ਸੜਕਾਂ ਜਾਮ ਕੀਤੀਆਂ ਜਾਣਗੀਆਂ ਤੇ ਪੁਤਲੇ ਫੂਕ ਰੋਸ ਮੁਜ਼ਾਹਰੇ ਕੀਤੇ ਜਾਣਗੇ ਤੇ ਮੰਗ ਕੀਤੀ ਜਾਵੇਗੀ ਕਿ ਪੰਜਾਬ ਦੀ ਧਰਤੀ ਤੇ ਬਣੇ ਡੈਮ ਦਾ ਪ੍ਰਬੰਧ ਪੰਜਾਬ ਦੇ ਹਵਾਲੇ ਕੀਤਾ ਜਾਵੇ। ਇਸ ਦਾ ਨਿੱਜੀਕਰਨ ਕਰਨਾ ਬੰਦ ਕਰਕੇ ਕੀਤਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ ਤੇ ਰੋਪਡ਼, ਹਰੀਕੇ-ਫਿਰੋਜ਼ਪੁਰ ਹੈੱਡ ਵਰਕਸ ਪੰਜਾਬ ਤੋਂ ਖੋਹ ਕੇ ਨਿੱਜੀਕਰਨ ਕਰਨ ਦੀ ਤਜਵੀਜ਼ ਰੱਦ ਕੀਤੀ ਜਾਵੇ। ਇਸ ਤੋਂ ਇਲਾਵਾ ਮੀਟਿੰਗ ਵਿਚ ਮਤਾ ਪਾਸ ਕਰਕੇ ਪੰਜਾਬ ਸਿੱਖਿਆ ਬੋਰਡ ਵੱਲੋਂ ਗੁਰੂਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਇਤਰਾਜ਼ਯੋਗ ਟਿੱਪਣੀਆਂ ਵਾਲੀ ਇਤਿਹਾਸ ਦੀ ਕਿਤਾਬ ਪਾਠ ਕ੍ਰਮ ਵਿਚ ਪਡ਼੍ਹਾਉਣ ਖ਼ਿਲਾਫ਼ ਪੰਜਾਬ ਸਿੱਖਿਆ ਬੋਰਡ ਮੁਹਾਲੀ ਅੱਗੇ ਲੱਗੇ ਧਰਨੇ ਦੀ ਹਮਾਇਤ ਕੀਤੀ ਗਈ ਤੇ ਮੰਗ ਕੀਤੀ ਗਈ ਕਿ ਇਹ ਇਤਰਾਜ਼ਯੋਗ ਕਿਤਾਬ ਤੁਰੰਤ ਜ਼ਬਤ ਕੀਤੀ ਜਾਵੇ ਤੇ ਇਸ ਨੂੰ ਛਾਪਣ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਮੀਟਿੰਗ ਵਿਚ ਇਕ ਹੋਰ ਮਤੇ ਰਾਹੀਂ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਕਾਰ 9 ਦਸੰਬਰ ਲਿਖਤੀ ਸਹਿਮਤੀ ਪੱਤਰ ਵਿਚ ਮੰਨੀਆਂ ਹੋਈਆਂ ਸਾਰੀਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ ਤੇ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਦੀ ਜ਼ਮਾਨਤ ਰੱਦ ਕਰਵਾਈ ਜਾਵੇ ਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਬਰਖਾਸਤ ਕਰਕੇ 120B ਵਿਚ ਗ੍ਰਿਫ਼ਤਾਰ ਕੀਤਾ ਜਾਵੇ।

admin

ShareTweetSend
Advertisement Advertisement Advertisement
ADVERTISEMENT
Previous Post

ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਵੋਟਾਂ ਦੀ ਗਿਣਤੀ ਲਈ ਪ੍ਰਬੰਧਾਂ ਦਾ ਜਾਇਜ਼ਾ

Next Post

ਪੰਜਾਬ ਕਾਂਗਰਸ ਦੇ ਉਮੀਦਵਾਰਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਡਰ

admin

admin

Related Posts

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ
Politics

ਪੰਜਾਬ ਦਾ ਹਰ ਵਾਸੀ ਸਰਕਾਰ ਦੇ ਨੁਮਾਇੰਦੇ ਭ੍ਰਿਸ਼ਟਾਚਾਰ ਕਾਰਨ ਦੁਖੀ- ਹੀਰਾ ਵਾਲੀਆ

November 22, 2025
ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ
Punjab

ਵਾਤਾਵਰਨ ਸੰਭਾਲ ਦੀ ਪਹਲ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਟ੍ਰੀ ਪਲਾਂਟੇਸ਼ਨ ਡਰਾਇਵ

July 15, 2025
ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।
Punjab

ਪਿੰਡ ਬਰਨਾਲਾ ਵਿਖੇ ਈ-ਸ਼ਰਮ ਕਾਰਡ ਦਾ ਕੈਂਪ ਲਗਵਾਇਆ ਗਿਆ।

July 14, 2025
ਨਸ਼ਿਆਂ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾਏਗੀ ਨਸ਼ਾ ਮੁਕਤੀ ਯਾਤਰਾ- ਵਿਧਾਇਕ ਸ਼ੈਰੀ ਕਲਸੀ
Punjab

ਨਸ਼ਿਆਂ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾਏਗੀ ਨਸ਼ਾ ਮੁਕਤੀ ਯਾਤਰਾ- ਵਿਧਾਇਕ ਸ਼ੈਰੀ ਕਲਸੀ

May 18, 2025
सेफ ह्यूमन लाइफ वेलफेयर सोसाइटी समाज की सेवा के लिए हमेशा वचनबद्ध है :- अमृत कलसी, गौतम सेठ गुड्डू
Punjab

सेफ ह्यूमन लाइफ वेलफेयर सोसाइटी समाज की सेवा के लिए हमेशा वचनबद्ध है :- अमृत कलसी, गौतम सेठ गुड्डू

April 27, 2025

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)