ਰਾਸਤੀ ਰਿਸ਼ਤਿਆਂ ਦੀ ਸਤਰੰਗੀ ਪੀਂਘ ਨੂੰ ਸਾਬਣ ਵਾਲਾ ਧੀਆਂ- ਧਿਆਣੀਆਂ ਦਾ ਵਿਸ਼ਵ ਭਰ ‘ਚ ਵਿਲੱਖਣ ਪਛਾਣ ਬਣਾਉਣ ਵਾਲਾ ਮੁਕਾਬਲਾ ਸੁਨੱਖੀ ਪੰਜਾਬਣ ਮੁਟਿਆਰ ਲੋਕ ਸੱਭਿਆਚਾਰਕ ਪਿੜ (ਰਜਿ:) ਗੁਰਦਾਸਪੁਰ ਵੱਲੋਂ ਰਾਮ ਸਿੰਘ ਦੱਤ ਹਾਲ ਦੇ ਵਿੱਚ 26 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ । ਪਿੜ ਵਿੱਚ ਧੀਆਂ ਦੀ ਆਮਦ ਆਉਣ ਲਈ ਮੁਕਾਬਲੇ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਪਿੜ ਕੁਨਬੇ ਵੱਲੋਂ ਚੱਲ ਰਹੀਆਂ ਹਨ। ਪਿੜ ਪ੍ਰਧਾਨ ਤੇ ਭੰਗੜਾ ਕੋਚ ਜੈਕਬ ਤੇਜਾ ਨੇ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਮੁਕਾਬਲੇ ਵਿੱਚੋਂ ਪਹਿਲੇ ਸਥਾਨ ਤੇ ਆਉਣ ਵਾਲੀ ਪੰਜਾਬਣ ਮੁਟਿਆਰ ਨੂੰ ਸੱਗੀ ਫੁੱਲ ਤੇ ਨਗਦ ਇਨਾਮ,ਪਿੱਤਲ ਦੇ ਭਾਂਡਿਆਂ ਵਾਲੀ ਟਰਾਫੀ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਦੂਜੇ ਸਥਾਨ ਵਾਲੀ ਮੁਟਿਆਰ ਨੂੰ ਬੁਗਤੀਆਂ ਤੇ ਨਗਦ ਇਨਾਮ ਅਤੇ ਟਰਾਫੀ ਸਰਟੀਫਿਕੇਟ ਦਿੱਤਾ ਜਾਵੇਗਾ ,ਤਿਜੇ ਸਥਾਨ ਵਾਲੀ ਮੁਟਿਆਰ ਨੂੰ ਟਿੱਕਾ ਨਗਦ ਇਨਾਮ ਅਤੇ ਟਰਾਫੀ ਸਰਟੀਫਿਕੇਟ ਦੇ ਸਤਿਕਾਰਿਆ ਜਾਵੇਗਾ।ਇਸ ਤੋਂ ਇਲਾਵਾ ਲੰਮ ਸਲੰਮੀ ਮੁਟਿਆਰ, ਸ਼ਰਮੀਲੀਆਂ ਅੱਖਾਂ, ਗਿੱਧਿਆਂ ਦੀ ਮੇਲਣ, ਮੋਰਨੀ ਵਰਗੀ ਧੌਣ, ਸਿਆਣੀ ਮੁਟਿਆਰ, ਮੜ੍ਹਕ ਨਾਲ ਤੁਰਨਾ, ਸੋਹਣਾ ਪੰਜਾਬੀ ਪਹਿਰਾਵਾ, ਦੰਦ ਚੰਬੇ ਦੀਆਂ ਕਲੀਆਂ, ਸੱਪਣੀ ਵਰਗੀ ਗੁੱਤ, ਮੁੱਖੜਾ ਚੰਨ ਵਰਗਾ, ਸੋਹਣੇ ਗਹਿਣੇ, ਮਿੱਠੀ ਪੰਜਾਬੀ ਬੋਲੀ, ਚੰਗੀ ਮੰਚ ਪੇਸ਼ਕਾਰੀ ਦੇ ਖਿਤਾਬ ਦਿੱਤੇ ਜਾਣਗੇ।ਹਰ ਮੁਟਿਆਰ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ। ਜੈਕਬ ਤੇਜਾ ਨੇ ਕਿਹਾ ਕਿ ਮੁਕਾਬਲੇ ਵਿੱਚ ਭਾਗ ਲੈਣ ਦੀਆਂ ਚਾਹਵਾਨ ਮੁਟਿਆਰ ਦੀ 16 ਤੋਂ 32 ਸਾਲ ਦੀ ਉਮਰ ਤੱਕ ਦੀ ਹੈ।ਮੁਟਿਆਰ ਨੂੰ ਖੁੱਲਾ ਸੱਦਾ ਹੈ।ਮੁਕਾਬਲੇ ਵਿੱਚ ਭਾਗ ਲੈਣ ਵਾਲੀ ਮੁਟਿਆਰਾਂ ਕੋਲੋਂ ਕੋਈ ਵੀ ਕਿਸੇ ਕਿਸਮ ਦੀ ਦਾਖਲਾ ਫੀਸ ਨਹੀਂ ਲਈ ਜਾਵੇਗੀ।ਫੇਸ ਬੁੱਕ ਜੈਕਬ ਤੇਜਾ ਤੋਂ ਸਾਰੇ ਮੁਕਾਬਲੇ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।