ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਰੇਲਵੇ ਸਟੇਸ਼ਨ ਤੇ ਉਸ ਵੇਲੇ ਦਹਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਬਜੁਰਗ ਅਜੇ ਕੁਮਾਰ ਨਾਲ ਗੱਡੀ ਚੜਦੇ ਸਮੇਂ ਭਿਆਨਕ ਹਾਦਸਾ ਹੋ ਗਿਆ ਅਤੇ ਬਜੁਰਗ ਦੀ ਇਕ ਲੱਤ ਕੱਟੀ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਅਜੇ ਕੁਮਾਰ ਵਾਸੀ ਅੰਮ੍ਰਿਤਸਰ ਜੋਕੀ ਅੰਮ੍ਰਿਤਸਰ ਤੋਂ ਪਠਾਣਕੋਟ ਕਿਸੇ ਕੰਮ ਲਈ ਜਾ ਰਿਹਾ ਸੀ ਜਿਹਨਾਂ ਨਾਲ ਧਾਰੀਵਾਲ ਰੇਲਵੇ ਸਟੇਸ਼ਨ ਤੇ ਹਾਦਸਾ ਹੋ ਗਿਆ ਜਿਸਤੋਂ ਬਾਦ ਲੋਕਾ ਵਲੋ ਅੰਬੁਲੇਸ ਨੂੰ ਬੁਲਾਇਆ ਗਿਆ ਅਤੇ ਜਖਮੀ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਹਨਾ ਦਾ ਇਲਾਜ਼ ਚੱਲ ਰਿਹਾ ਹੈ ਡਾਕਟਰ ਵਲੋ ਅਜੇ ਕੁਮਾਰ ਦਾ ਹਾਲਤ ਕਾਫੀ ਗੰਭੀਰ ਦਸੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਸਿਵਲ ਹਸਪਤਾਲ ਦੇ ਡਾਕਟਰ ਭੁਪੇਸ਼ ਨੇ ਦੱਸਿਆ ਕਿ ਸਾਡੇ ਕੋਲ ਇਕ ਮਰੀਜ਼ ਆਇਆ ਹੈ ਜਿਹਨਾ ਨਾਲ ਧਾਰੀਵਾਲ ਰੇਲਵੇ ਸਟੇਸ਼ਨ ਤੇ ਹਾਦਸਾ ਹੋ ਗਿਆ ਸੀ ਜਿਸ ਦੌਰਾਨ ਉਹਨਾਂ ਦੀ ਇੱਕ ਲੱਤ ਵੱਢੀ ਗਈ ਜਿਨ੍ਹਾਂ ਦਾ ਹਲੇ ਤੱਕ ਕੋਈ ਵੀ ਵਾਲੀ ਵਾਰਿਸ ਨਹੀਂ ਆਇਆ ਉਹਨਾਂ ਨੇ ਕਿਹਾ ਕਿ ਮਰੀਜ਼ ਦੀ ਹਾਲਤ ਇਸ ਸਮੇਂ ਕਾਫੀ ਗੰਭੀਰ ਹੈ ਅਤੇ ਸਾਡੇ ਵੱਲੋਂ ਇਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।