ਗੁਰਦਾਸਪੁਰ 20 ਮਾਰਚ, ਟੀਮ ਬਲੱਡ ਡੋਨਰਜ਼ ਸੋਸਾਇਟੀ ਗੁਰਦਾਸਪੁਰ ਦੀ ਇਕ ਵਿਸ਼ੇਸ਼ ਮੀਟਿੰਗ ਯੂਟੀ ਇੰਟਰਲੌਕ ਟਾਇਲ ਫੈਕਟਰੀ ਬਟਾਲਾ ਰੋਡ ਗੁਰਦਾਸਪੁਰ ਵਿਖੇ ਹੋਈ।ਮੀਟਿੰਗ ਸਬੰਧੀ ਗੱਲਬਾਤ ਕਰਦਿਆਂ ਟੀਮ ਬਲੱਡ ਡੋਨਰਜ਼ ਸੋਸਾਇਟੀ ਗੁਰਦਾਸਪੁਰ ਸੰਸਥਾਪਕ ਰਾਜੇਸ਼ ਬੱਬੀ ਨੇ ਦੱਸਿਆ ਕਿ ਅਜਿਹਾ ਇਤਿਹਾਸ ਵਿਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਕੋਈ ਇਕੱਲੀ ਟੀਮ ਇਕੋ ਦਿਨ ਵਿਚ ਤਿੰਨ ਖੂਨ ਦਾਨ ਕੈਂਪ ਲਗਾ ਰਹੀ ਹੈ ।
ਪਹਿਲਾ ਕੈਂਪ ਬਾਬਾ ਨਾਮਦੇਵ ਜੀ ਦੇ ਦਰਬਾਰ ਪਿੰਡ ਘੁਮਾਣ ਦੂਸਰਾ ਅੱਡਾ ਬਖਸ਼ੀਵਾਲ ਅਤੇ ਤੀਸਰਾ ਪੁਰਾਣਾ ਸਿਵਲ ਹਸਪਤਾਲ ਗੁਰਦਾਸਪੁਰ ਵਿਚ ਲੱਗਣਗੇ ।
ਪਿੰਡ ਘੁਮਾਣ ਵਿਖੇ ਲੱਗਣ ਵਾਲੇ ਕੈਂਪ ਦੇ ਕਮਾਂਡਰ ਸ੍ਰੀ ਪ੍ਰੇਮ ਠਾਕੁਰ ਜੀ ਇੰਸਪੈਕਟਰ ਪਵਨ ਕੁਮਾਰ ਜੀ ਪ੍ਰਧਾਨ ਪਰਲੋਕ ਸਿੰਘ ਜੀ ਅਤੇ ਰਵਿੰਦਰ ਸਿੰਘ ਜੀ ਸਾਂਝੇ ਤੌਰ ਤੇ ਕਰਨਗੇ ਜਦ ਕਿ ਅੱਡਾ ਬਖਸ਼ੀਵਾਲ ਵਿਖੇ ਲੱਗਣ ਵਾਲੇ ਖੂਨਦਾਨ ਕੈਂਪ ਦੀ ਕਮਾਂਡ ਸੁਖਵਿੰਦਰ ਮੱਲ੍ਹੀ, ਪਲਵਿੰਦਰ ਸਿੰਘ ਮਾਹਲ, ਹਰਦੀਪ ਸਿੰਘ ਕਾਹਲੋਂ, ਸੋਨੂੰ ਮੁਨੀਮ, ਲਖਵਿੰਦਰ ਮੱਲ੍ਹੀ, ਗੁਰਸ਼ਰਨਜੀਤ ਸਿੰਘ ਪੁਰੇਵਾਲ ਸਾਂਝੇ ਤੌਰ ਤੇ ਹੋਣਗੇ ।
ਇਸੇ ਤਰ੍ਹਾਂ ਹੀ ਸ਼ਹਿਰ ਗੁਰਦਾਸਪੁਰ ਅੰਦਰ ਲੱਗਣ ਵਾਲੇ ਤੀਸਰੇ ਖੂਨਦਾਨ ਕੈਂਪ ਦੀ ਤੇ ਕਮਾਂਡਰ ਅਭੈ ਗੁਰੂ ਕ੍ਰਿਪਾ, ਕੇਪੀਐਸ ਬਾਜਵਾ, ਮਨੂੰ ਸ਼ਰਮਾ ਆਦਰਸ਼ ਕੁਮਾਰ, ਨਵੀਨ ਕੁਮਾਰ, ਅਮਨ ਸਿੰਘ ਭੋਲੂ ਅਤੇ ਪ੍ਰਵੀਨ ਅੱਤਰੀ ਸਾਂਝੇ ਤੌਰ ਤੇ ਕਰਨਗੇ।
ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਲਗਾਏ ਜਾ ਰਹੇ ਇਹਨਾ ਖੂਨਦਾਨ ਕੈਂਪਾਂ ਦੀ ਰੂਪਰੇਖਾ ਹੁਣ ਤੋਂ ਹੀ ਤਿਆਰ ਕਰ ਲਈ ਹੈ ।