ਗੁਰਦਾਸਪੁਰ, 1 ਮਈ (ਸ਼ਿਵਾ) -ਅੱਜ ਕਿਰਪਾਲ ਅੱਖਾਂ ਦਾ ਹਸਪਤਾਲ ਸਿਵਲ ਲਾਈਨ, ਗੁਰਦਾਸਪੁਰ ਵਿੱਖੇ ਭਾਟੀਆ ਹਸਪਤਾਲ ਸਮੂਹ ਦੇ ਮੁੱਖੀ ਡਾਕਟਰ ਐਚ.ਐੱਸ ਭਾਟੀਆ ਦੀ ਅਗਵਾਈ ਹੇਠ ਅੱਖਾਂ ਦਾ ਫ੍ਰੀ ਚੈਕ ਅਪ ਕੈੰਪ ਲਗਾਇਆ ਗਿਆ! ਇਸ ਕੈੰਪ ਨੁੰ ਲੋਕਾਂ ਵਲੋਂ ਭਾਰੀ ਹੁੰਗਾਰਾ ਦਿਤਾ ਗਿਆ ਅਤੇ ਇਸ ਮੌਕੇ ਤੇ ਅੱਖਾਂ ਦੇ ਮਾਹਰ ਡਾਕਟਰ ਅਨੂਪ੍ਰੀਤ ਕੌਰ ਭਾਟੀਆ ਅਤੇ ਉਹਨਾਂ ਦੀ ਟੀਮ ਵਲੋਂ ਕਰੀਬ 350 ਲੋਕਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜਵਂਦ ਮਰੀਜਾਂ ਨੂੰ ਮੁਫਤ ਐਨਕਾਂ ਅਤੇ ਦਵਾਈਆਂ ਦਿੱਤੀਆ ਗਈਆਂ! ਇਸ ਮੌਕੇ ਤੇ ਡਾਕਟਰ ਅਨੁਪ੍ਰੀਤ ਕੌਰ ਭਾਟੀਆ ਨੇ ਪ੍ਰੈਸ ਨਾਲ ਗਲਬਾਤ ਕਰਦੇ ਹੋਏ ਦਸਿਆ ਕਿ ਆਉਣ ਵਾਲੇ ਸਮੇਂ ਵਿਚ ਇਸ ਪ੍ਰਕਾਰ ਦੇ ਹੋਰ ਵੀ ਕੈੰਪ ਲੋਕ ਸੇਵਾ ਹਿਤ ਲਗਾਏ ਜਾਣਗੇ ਅਤੇ 30 ਜੂਨ ਤਕ ਚਿੱਟਾ ਮੋਤੀਆ ਦੇ ਓਪ੍ਰੇਸ਼ਨ ਤੇ ਵੀ ਭਾਰੀ ਛੂਟ ਦਿਤੀ ਜਾਵੇਗੀ ਅਤੇ ਹਰ ਵੀਰਵਾਰ ਅੱਖਾਂ ਦੀ ਫ੍ਰੀ ਜਾਂਚ ਕੀਤੀ ਜਾਵੇਗੀ