ਗੁਰਦਾਸਪੁਰ, 25 ਮਈ (ਸ਼ਿਵਾ)- ਵਿਆਹ ਤੋਂ ਬਾਅਦ ਆਪਣੀ ਪਤਨੀ ਨੂੰ ਦਾਂਜ ਦੇ ਲਈ ਤੰਗ ਪ੍ਰੇਸ਼ਾਨ ਕਰਨ ਵਾਲੇ ਪਤੀ ਦੇ ਵਿਰੁੱਧ ਗੁਰਦਾਸਪੁਰ ਸਿਟੀ ਪੁਲਸ ਨੇ ਕੇਸ ਕੀਤਾ ਦਰਜ।

ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆ ਏ.ਐਸ.ਆਈ ਪਰਮਿੰਦਰ ਸਿੰਘ ਨੇ ਦੱਸਿਆ ਕਿ ਰਿਤੂ ਸ਼ਰਮਾ ਪੁੱਤਰੀ ਕੁਲਦੀਪ ਕੁਮਾਰ ਨਿਵਾਸੀ ਗੁਰਦਾਸਪੁਰ ਨੇ ਸਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਵਿਆਹ ਸਾਲ 2018 ਨੂੰ ਰਾਹੁਲ ਕੁਮਾਰ ਪੁੱਤਰ ਰੂਪ ਲਾਲ ਨਿਵਾਸੀ ਧਿਆਰਨਪੁਰ ਹਾਲ ਰਾਮਾ ਮੰਡੀ ਜਲੰਧਰ ਦੇ ਨਾਲ ਹੋਇਆ ਅਤੇ ਵਿਆਹ ਤੋਂ ਬਾਅਦ ਹੀ ਉਸ ਦਾ ਪਤੀ ਉਸ ਨੂੰ ਦਾਂਜ ਦੇ ਤੰਗ ਪ੍ਰੇ਼ਸ਼ਾਨ ਕਰਨ ਲੱਗ ਪਿਆ ਅਤੇ ਦਾਂਜ ’ਚ ਆਈ ਟਵਨਟੀ ਕਾਰ ਤੇ 5 ਲੱਖ ਰੁਪਏ ਦੀ ਮੰਗ ਕਰਦਾ ਸੀ। ਜਦ ਕਿ ਲੜਕੀ ਦੇ ਪਰਿਵਾਰ ਵੱਲੋਂ ਦਿੱਤਾ ਪਹਿਲਾ ਵੀ ਸਾਰਾ ਦਾਂਜ ਦਾ ਸਾਮਾਣ ਲੜਕੀ ਦੇ ਪਤੀ ਵੱਲੋਂ ਖੁਰਦਬੁਰਦ ਕਰ ਦਿੱਤਾ। ਪੁਲਸ ਅਧਿਕਾ ਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਪੜ੍ਹਤਾਲ ਕਰਨ ਤੋਂ ਬਾਅਦ ਪੁਲਸ ਅਧਿ ਕਾਰੀਆਂ ਵੱਲੋਂ ਰਿਤੂ ਸ਼ਰਮਾ ਦੇ ਬਿਆਨਾ ਦੇ ਅਧਾਰ ਤੇ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਨੂੰ ਅਜੇ ਗਿ੍ਰਫਤਾਰ ਕਰਨਾ ਬਾਕੀ ਹੈ।