<form id="Form1" action="fullstory1.aspx?storycode=C-2-2-PK0524-1644525&lang=4" method="post" name="Form1">ਗੁਰਦਾਸਪੁਰ, 26 ਮਈ (ਅੰਸ਼ੂ ਸ਼ਰਮਾ, ਸ਼ਿਵਾ) - ਪੰਡਿਤ ਮੋਹਨ ਲਾਲ ਐਸ਼.ਡੀ ਕਾਲਜ ਫਾਰ ਵੂਮੈਨ ਗੁਰਦਾਸਪੁਰ ਵੱਲੋਂ ਵਾਤਾਵਰਣ ਦਿਵਸ ਦੇ ਮੌਕੇ ਉੱਤੇ ਰਾਸ਼ਟਰੀ ਅਤੇ ਜਿਲ੍ਹਾ ਪੱਧਰ ਦੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਐੱਚ.ਆਰ.ਏ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਜਿਨ੍ਹਾਂ ਵਿੱਚੋਂ ਬੈਸਟ ਆਊਟ ਆਫ਼ ਵੇਸਟ ਮੁਕਾਬਲੇ ਵਿਚੋਂ ਦੂਜਾ ਸਥਾਨ ਹਰਪੁਨੀਤ ਕੌਰ (ਦਸਵੀਂ ਕਲਾਸ), ਤੀਜਾ ਸਥਾਨ ਮੰਨਤ ਸ਼ਰਮਾ (ਦਸਵੀਂ ਕਲਾਸ) ਅਤੇ ਨੌਵੀਂ ਕਲਾਸ ਦੇ ਏਕਨੂਰ ਨੇ ਪਾਰਟੀਸਪੇਸ਼ਨ ਸਰਟੀਫਿਕੇਟ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਬੈਸਟ ਫੋਟੋਗ੍ਰਾਫੀ ਮੁਕਾਬਲੇ ਵਿੱਚ ਬਾਰ੍ਹਵੀਂ ਕਲਾਸ ਦੀ ਆਰਚੀ ਮਹਾਜਨ (ਨਾਨ ਮੈਡੀਕਲ) ਨੇ ਦੂਜਾ ਸਥਾਨ ਤੇ ਜਪਲੀਨ ਕੌਰ (ਦਸਵੀਂ ਕਲਾਸ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀਆਂ ਦੇ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਣੇ ਵਾਤਾਵਰਨ ਨੂੰ ਬਚਾਉਣ ਦਾ ਵਧੀਆ ਕਦਮ ਹੈ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਸ਼੍ਰੀਮਾਨ ਹੀਰਾਮਨੀ ਅਗਰਵਾਲ ਜੀ, ਸ਼੍ਰੀਮਾਨ ਸਤਿਆ ਸੇਨ ਅਗਰਵਾਲ ਜੀ, ਮੈਡਮ ਨੀਲੋਫ਼ਰ ਜੀ ਅਤੇ ਪ੍ਰਿੰਸੀਪਲ ਮੈਡਮ ਸੁਮਨ ਸ਼ੁਕਲਾ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਵਧੀਆ ਭਵਿੱਖ ਦੀ ਕਾਮਨਾ ਵੀ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ- ਨਾਲ ਹਰੇਕ ਗਤੀਵਿਧੀਆਂ ਵਿਚ ਭਾਗ ਲੈਣ ਦੀ ਪ੍ਰੇਰਨਾ ਵੀ ਦਿੱਤੀ। </form>