ਗੁਰਦਾਸਪੁਰ, 5 ਜੂਨ ( ਅੰਸ਼ੂ ਸ਼ਰਮਾ ) – ਚੈਂਬਰ ਆਫ ਕਾਮਰਸ ਗੁਰਦਾਸਪੁਰ ਵਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਲਈ ਕਿ੍ਰਸ਼ਨਾ ਮੰਦਿਰ ਗੁਰਦਾਸਪੁਰ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਵਲੋਂ ਵਿਸ਼ੇਸ ਤੋਰ ਤੇ ਸਿਰਕਤ ਕੀਤੀ ਗਈ। ਇਸ ਮੌਕੇ ਅਨੂੰ ਗੰਡੋਤਰਾ, ਚੇਅਰਮੈਨ ਚੈਂਬਰ ਆਫ ਕਾਮਰਸ, ਸਮੀਰ ਅਬਰੋਲ, ਵਿਕਾਸ ਮਹਾਜਨ, ਭਰਤ ਗਾਬਾ, ਗੋਪਾਲ ਕ੍ਰਿਸ਼ਨ, ਡਾ. ਹਰਿੰਦਰ ਦਿਓਲ, ਡਾ. ਮਾਣਿਕ ਮਹਾਜਨ, ਡਾ. ਗੁਰਲੀਨ ਕੋਰ ਡਾ. ਹਰਮਨਪ੍ਰੀਤ ਦਿਓਲ, ਸੰਦੀਪ ਅਬਰੋਲ, ਨੀਰਜ ਸ਼ਰਮਾ, ਵਿਨੀ ਮਹਾਜਨ, ਓਮ ਪ੍ਰਕਾਸ਼ ਸ਼ਰਮਾ, ਰੋਹਿਤ ਗੁਪਤਾ, ਕੇਵਲ ਪੁਰੀ, ਮਹਿੰਦਰਪਾਲ, ਵਿਸ਼ਾਲ ਮਹਾਜਨ ਤੇ ਅਰੁਣ ਪ੍ਰਵਾਹਾ ਆਦਿ ਮੋਜੂਦ ਸਨ।
ਇਸ ਮੌਕੇ ਗੱਲ ਕਰਦਿਆਂ ਆਪ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਨੇ ਚੈਂਬਰ ਆਪ ਕਾਮਰਸ ਦੇ ਅਹੁਦੇਦਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ। ਉਨਾਂ ਅੱਗੇ ਕਿਹਾ ਕਿ ਲੋੜਵੰਦ ਲੋਕਾਂ ਇਹ ਮੁਫਤ ਮੈਡੀਕਲ ਕੈਂਪ ਵਰਦਾਨ ਸਾਬਤ ਹੋਵੇਗਾ, ਕਿਉਂਕਿ ਡਾਕਟਰਾਂ ਵਲੋਂ ਲੋਕਾਂ ਦੇ ਘਰਾਂ ਤਕ ਪੁਹੰਚ ਕੇ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਹਨ। ਉਨਾਂ ਅਪੀਲ ਕੀਤੀ ਕਿ ਬਾਕੀ ਸੰਸਥਾਵਾਂ ਨੂੰ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ।
ਉਨਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਲੋਕਾਂ ਨੂੰ ਉੱਚ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨਾਂ ਚੈਂਬਰ ਆਫ ਕਾਮਰਸ ਵਲੋਂ ਲੋੜਵੰਦ ਲੋਕਾਂ ਦੇ ਲਈ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ।
ਮੈਡੀਕਲ ਕੈਂਪ ਵਿਚ ਦਿਓਲ ਮਲਟੀਸਪੈਸ਼ਲਿਸਟੀ ਹਸਪਤਾਲ ਦੇ ਡਾਕਟਰਾਂ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਸ਼ੂਗਰ, ਛਾਤੀ ਦੇ ਰੋਗ, ਜੋੜਾਂ ਦੇ ਦਰਦ, ਦਿਲ ਦੀ ਦੇਖਭਾਲ ਤੇ ਟਾਈਫਾਈਡ ਬੁਖਾਰ ਆਦਿ ਰੋਗਾਂ ਦੀ ਜਾਂਚ ਕੀਤੀ ਗਈ ਅਤੇ ਕਿਹਾ ਕਿ ਜੇਕਰ ਕੋਈ ਵਿਅਕਤੀ ਇਲਾਜ ਕਰਵਾਉਣ ਦੇ ਅਸਮਰੱਥ ਹੈ ਤਾਂ ਉਸਦਾ ਅੱਗੇ ਦਾ ਇਲਾਜ ਦਿਓਲ ਹਸਪਤਾਲ ਵਿਖੇ ਮੁਫਤ ਕੀਤਾ ਜਾਵੇ।
ਇਸ ਮੌਕੇ ਜਾਣਕਾਰੀ ਦਿੰਦਿਆਂ ਦਿਉਲ ਹਸਪਤਾਲ ਦੇ ਡਾਕਟਰ ਡਾ. ਹਰਿੰਦਰ ਸਿੰਘ ਨੇ ਦੱਸਿਆ ਕਿ ਇਸ ਮੈਡੀਕਲ ਕੈਂਪ ਵਿਚ ਵੱਖ-ਵੱਖ ਬਿਮਾਰੀਆਂ ਦੀ ਮੁਫਤ ਜਾਂਚ ਕੀਤੀ ਗਈ ਹੈ ਤੇ ਮਰੀਜਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ ਹਨ। ਨਾਲ ਹੀ ਉਨਾ ਕਿਹਾ ਕਿ ਜਿਹੜੇ ਮਰੀਜ ਆਪਣਾ ਇਲਾਜ ਕਰਵਾਉਣ ਤੋਂ ਅਸਮਰੱਥ ਹਨ , ਉਨਾਂ ਦਾ ਇਲਾਜ ਵੀ ਹਸਪਤਾਲ ਵਿਖੇ ਮੁਫਤ ਕੀਤਾ ਜਾਵੇ ਅਤੇ ਲੋੜਵੰਦ ਲੋਕਾਂ ਲਈ ਅਜਿਹੇ ਉਪਰਾਲੇ ਅੱਗੇ ਵੀ ਜਾਰੀ ਰਹਿਣਗੇ।