ਗੁਰਦਾਸਪੁਰ, 22 ਜੂਨ (ਸ਼ਿਵਾ) -ਪੰਜਾਬ ’ਚ ਗੁੰਡਾਗਰਦੀ ਇਨ੍ਹਾਂ ਜਿਆਦਾ ਵੱਧ ਗਈ ਹੈ ਕਿ ਨੌਜਵਾਨ ਛੋਟੀ -ਛੋਟੀ ਗੱਲਾ ਨੂੰ ਲੈ ਕੇ ਇਕ ਦੂਸਰੇ ਦੇ ਖੂਨ ਦੇ ਪਿਆਸੇ ਹੋਏ ਫਿਰਦੇ ਹਨ ਜੋ ਕਿ ਪੁਲਸ ਦਾ ਕੋਈ ਡੱਰ ਖੌਫ ਨਹੀ ਰੱਖਦੇ ਹੋਏ ਪੰਜਾਬ ਪੁਲਸ ਨੂੰ ਟਿਚ ਮੰਣਦੇ ਹਨ । ਅਜਿਹਾ ਇਕ ਮਾਮਲਾ ਸਾਮਣੇ ਆਇਆ ਹੈ ਕਿ ਬੱਬਰੀ ਬਾਈ ਪਾਸ ਤੇ ਜਿਥੇ ਵੱਡੀ ਗਿੱਣਤੀ ’ਚ ਪੁਲਸ ਬਲ ਤੈਨਾਂਤ ਹੁੰਦੇ ਹਨ, ਪਰ ਉਨ੍ਹਾਂ ਦਾ ਕੋਈ ਡੱਰ ਨਾ ਰੱਖਣੇ ਕੁੱਝ ਨੌਜਵਾਨਾਂ ਨੇ ਮੋਟਰਸਾਇਕਲ ਤੇ ਸਵਾਰ ਆਪਣੇ ਰਿਸ਼ਤੇਦਾਰ ਨੂੰ ਸਿਵਲ ਹਸਪਤਾਲ ’ਚ ਰੋਟੀ ਦੇ ਕੇ ਵਾਪਿਸ ਘਰ ਪਰਤ ਰਹੇ ਇਕ ਨੌਜਵਾਨ ਤੇ ਤੇਜਥਾਰ ਹੱਥਿਆਰਾ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਕਰਕੇ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਨੌਜਵਾਨ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਸਿਵਲ ਹਸਪਤਾਲ ’ਚ ਜਾਣਕਾਰੀ ਦਿੰਦਿਆ ਜ਼ਖਮੀ ਸੰਦੀਪ ਸਿੰਘ ਨਿਵਾਸੀ ਪਿੰਡ ਸੱਧਾ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਜਸਬੀਰ ਸਿੰਘ ਪੁੱਤਰ ਪ੍ਰਤਾਪ ਸਿੰਘ ਨਿਵਾਸੀ ਪਿੰਡ ਡਾਲਿਆ ਦਾ ਬੀਤੀ ਰਾਤ ਕੁੱਝ ਨੌਜਵਾਨਾਂ ਦੇ ਨਾਲ ਝੱਗੜਾ ਹੋਇਆ ਸੀ ਅਤੇ ਉਹ ਸਿਵਲ ਹਸਪਤਾਲ ’ਚ ਇਲਾਜ ਅਧੀਨ ਹਨ ਮੈਂ ਅੱਜ ਜਦ ਆਪਣੇ ਰਿਸ਼ਤੇਦਾਰ ਨੂੰ ਰੋਟੀ ਦੇ ਕੇ ਵਾਪਿਸ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਬੱਬਰੀ ਨਾਕੇ ਤੋਂ ਕੁੱਝ ਦੂਰੀ ਤੇ ਖੜ੍ਹੇ ਕੁੱਝ ਨੌਜਵਾਨਾਂ ਨੇ ਮੇਰਾ ਮੋਟਰਸਾਇਲ ਰੋਕ ਕੇ ਮੈਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਮੇਰੇ ਵੱਲੋਂ ਗਾਲੀ ਗਲੋਚ ਦਾ ਵਿਰੋਧ ਕਰਨ ਤੇ ਉਨ੍ਹਾਂ ਨੇ ਮੇਰੇ ਤੇ ਤੇਜਥਾਰ ਹੱਥਿਆਰਾ ਨਾਲ ਹਮਲਾ ਕਰਕੇ ਮੈਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਜ਼ਖਮੀ ਨੌਜਵਾਨ ਨੇ ਦੱਸਿਆ ਕਿ ਉਹ ਹਮਲਾਵਰਾਂ ਤੋਂ ਭੱਜ ਕੇ ਬੱਬਰੀ ਚੌਂਕ ’ਚ ਬਣੀ ਪੁਲਸ ਦੀ ਚੌਂਕੀ ’ਚ ਪਹੁੰਚ ਕੇ ਉਸ ਨੇ ਉਨ੍ਹਾਂ ਤੋਂ ਆਪਣੀ ਜਾਣ ਬਚਾਈ ਹੈ। ਪੀੜਿਤ ਨੇ ਮਾਣਯੋਗ ਜ਼ਿਲਾ ਪੁਲਸ ਮੁੱਖੀ ਤੋਂ ਇਨਸਾਫ ਦੀ ਮੰਗ ਕੀਤੀ ਹੈ