<form id="Form1" action="fullstory1.aspx?storycode=C-2-2-PK0524-1686915&lang=4" method="post" name="Form1">ਗੁਰਦਾਸਪੁਰ, 25 ਜੂਨ (ਸ਼ਿਵਾ) - ਪਾਵਰਕਾਮ ਮੈਨੇਜਮੈਂਟ ਵੱਲੋਂ ਪੰਜਾਬ ਸਰਕਾਰ ਵੱਲੋਂ ਗਠਿਤ ਹਾਈ ਪਾਵਰ ਕਮੇਟੀ ਦੇ ਜੂਨੀਅਰ ਇੰਜਨੀਅਰਾਂ ਦੀਆਂ ਮੁੱਢਲੀਆਂ ਤਨਖਾਹਾਂ ਵਿੱਚ ਕੀਤੇ ਵਾਧੇ ਦੀ ਸਿਫਾਰਿਸ਼ ਨੂੰ ਜਾਣਬੁੱਝ ਕੇ ਲਾਗੂ ਨਾ ਕਰਨ ਵਿਰੁੱਧ ਜੇ.ਈ.ਕੌਂਸਲ ਵੱਲੋਂ ਸੰਘਰਸ਼ ਦਾ ਐਲਾਨ ਕੀਤਾ ਗਿਆ। ਉਪਰੋਕਤ ਜਾਣਕਾਰੀ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਇੰਜਨੀਅਰ ਜਤਿੰਦਰ ਸ਼ਰਮਾ ਨੇ ਜ਼ਿਲ੍ਹਾ ਗੁਰਦਾਸਪੁਰ ਜੇਈ ਕੌਂਸਲ ਵਰਕਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਜਨੀਅਰ ਵਿਮਲ ਕੁਮਾਰ ਬਾਰਡਰ ਜ਼ੋਨ ਜਨਰਲ ਸਕੱਤਰ, ਇੰਜਨੀਅਰ ਗੁਰਮੀਤ ਸਿੰਘ, ਇੰਜਨੀਅਰ ਸੁਖਦੇਵ ਸਿੰਘ ਕਾਲਾਨੰਗਲ, ਇੰਜਨੀਅਰ ਰਜਤ ਸ਼ਰਮਾ ਸਰਕਲ ਕਮੇਟੀ ਆਗੂ, ਇੰਜਨੀਅਰ ਪੰਕਜ ਕੁਮਾਰ, ਇੰਜਨੀਅਰ ਮਨਜੀਤ ਕੁਮਾਰ, ਪਠਾਨਕੋਟ ਮੰਡਲ ਆਗੂ, ਇੰਜਨੀਅਰ ਰਾਜ ਕੁਮਾਰ, ਇੰਜਨੀਅਰ ਗੁਲਜ਼ਾਰ ਆਦਿ ਹਾਜ਼ਰ ਸਨ। ਸਿੰਘ, ਗੁਰਦਾਸਪੁਰ ਮੰਡਲ ਅਤੇ ਇੰਜੀਨੀਅਰ ਤਰਸੇਮ ਲਾਲ ਸੀਨੀਅਰ ਮੀਤ ਪ੍ਰਧਾਨ ਬਟਾਲਾ ਮੰਡਲ ਹਾਜ਼ਰ ਸਨ। ਇਸ ਮੌਕੇ ਇੰਜਨੀਅਰ ਜਤਿੰਦਰ ਸ਼ਰਮਾ ਅਤੇ ਵਿਮਲ ਕੁਮਾਰ ਨੇ ਦੱਸਿਆ ਕਿ 28 ਜੂਨ ਨੂੰ ਸਰਕਲ ਧਰਨਾ ਅਤੇ 8 ਜੁਲਾਈ ਨੂੰ ਕੇਂਦਰੀ ਵਰਕਿੰਗ ਕਮੇਟੀ ਲੀਡਰਸ਼ਿਪ ਵੱਲੋਂ ਮੁੱਖ ਦਫ਼ਤਰ ਬਟਾਲਾ ਵਿਖੇ ਇੱਕ ਰੋਜ਼ਾ ਸੰਕੇਤਕ ਧਰਨਾ ਦਿੱਤਾ ਜਾਵੇਗਾ, 8 ਜੁਲਾਈ ਤੋਂ 12 ਜੁਲਾਈ ਤੱਕ ਹਰ ਰੋਜ਼ ਸ਼ਾਮ 5 ਵਜੇ ਤੋਂ ਸਵੇਰੇ 9 ਵਜੇ ਤੱਕ ਮੋਬਾਈਲ ਫ਼ੋਨ ਬੰਦ ਰਹਿਣਗੇ, 12 ਜੁਲਾਈ ਤੋਂ 22 ਜੁਲਾਈ ਤੱਕ ਸਟੋਰਾਂ ਅਤੇ ਮੀਟਰ ਲੈਬਾਰਟਰੀਆਂ ਦਾ ਬਾਈਕਾਟ ਕਰਨ ਦੇ ਨਾਲ-ਨਾਲ ਹਰ ਤਰ੍ਹਾਂ ਦੀ ਚੈਕਿੰਗ, ਬਕਾਇਆ ਵਸੂਲੀ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ ਅਤੇ ਜੇਕਰ ਫਿਰ ਵੀ ਮੈਨੇਜਮੈਂਟ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ। </form>