ਜਲੰਧਰ : ਥਾਣਾ ਭਾਰਗਵ ਕੈਂਪ ਦੀ ਪੁਲਿਸ ਨੇ 36 ਸਾਲ ਦੀ ਅਧਿਆਪਕਾ ਨੂੰ ਆਪਣੇ ਪ੍ਰੇਮ ਸਬੰਧਾਂ ਵਿੱਚ ਫਸਾ ਕੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲੇ 21 ਸਾਲ ਦੇ ਸਾਹਿਲ ਵਾਸੀ ਨਿਊ ਮਾਡਲ ਹਾਊਸ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਹਿਲ ‘ਤੇ ਆਰੋਪ ਹੈ ਕਿ ਉਹ ਟੀਚਰ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਲੰਬੇ ਸਮੇਂ ਤੱਕ ਰੇਪ ਕਰਦਾ ਰਿਹਾ ਹੈ। ਇੰਨਾ ਹੀ ਨਹੀਂ ਉਸ ਦੇ ਨਾਬਾਲਗ ਭਰਾ ਨੇ ਵੀ ਅਧਿਆਪਕ ਨਾਲ ਇਹ ਘਿਨੌਣੀ ਹਰਕਤ ਕੀਤੀ।
ਪੁਲਿਸ ਸਾਹਿਲ ਕੋਲੋਂ ਮੋਬਾਈਲ ਬਰਾਮਦ ਕਰਵਾ ਰਹੀ ਹੈ, ਜਿਸ ਤੋਂ ਅਧਿਆਪਕ ਦੀ ਵੀਡੀਓ ਬਣਾਈ ਗਈ ਸੀ। ਅਧਿਆਪਕ ਨੂੰ ਬਲੈਕਮੇਲ ਕਰਕੇ ਮੁਲਜ਼ਮਾਂ ਨੇ ਚਾਰ ਸੋਨੇ ਦੀਆਂ ਚੂੜੀਆਂ, ਤਿੰਨ ਚੇਨੀਆਂ, ਇੱਕ ਬਰੇਸਲੇਟ, ਦੋ ਮੁੰਦਰੀਆਂ, ਤਿੰਨ ਜੋੜੇ ਟੌਪਸ ਅਤੇ ਸੋਨੇ ਦਾ ਇੱਕ ਕਿੱਟੀ ਸੈਟ ਲੈ ਚੁੱਕੇ ਹਨ। ਭਾਰਗਵ ਥਾਣੇ ਵਿੱਚ ਧਾਰਾ 376, 384 ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪੁਲਿਸ ਨੂੰ ਦਿੱਤੇ ਬਿਆਨ ‘ਚ ਇਲਾਕੇ ਦੀ ਰਹਿਣ ਵਾਲੀ 36 ਸਾਲਾ ਮਹਿਲਾ ਨੇ ਦੱਸਿਆ ਕਿ ਉਹ ਕਰੀਬ 6 ਸਾਲ ਪਹਿਲਾਂ ਟਿਊਸ਼ਨ ਪੜ੍ਹਾਉਂਦੀ ਸੀ। 10ਵੀਂ ਜਮਾਤ ਦਾ ਵਿਦਿਆਰਥੀ ਸਾਹਿਲ ਅਤੇ ਉਸ ਦਾ ਛੋਟਾ ਭਰਾ ਉਸ ਕੋਲ ਟਿਊਸ਼ਨ ਲਈ ਆਉਂਦੇ ਸਨ। ਸਾਹਿਲ ਅਕਸਰ ਉਸ ਨੂੰ ਗਲਤ ਤਰੀਕੇ ਨਾਲ ਦੇਖਦਾ ਸੀ। ਇਸ ਦੌਰਾਨ ਸਾਹਿਲ ਨੇ ਟੀਚਰ ਨੂੰ ਭਰੋਸੇ ‘ਚ ਲੈ ਲਿਆ ਅਤੇ ਦੋਵਾਂ ‘ਚ ਅਫੇਅਰ ਹੋ ਗਿਆ। ਅਧਿਆਪਕਾ ਨੇ ਦੱਸਿਆ ਕਿ ਉਹ ਸਾਹਿਲ ਨਾਲ ਰੁਟੀਨ ‘ਚ ਫੋਨ ‘ਤੇ ਗੱਲ ਕਰਨ ਲੱਗੀ।
ਇਸ ਦੌਰਾਨ ਸਾਹਿਲ ਨੇ ਮੌਕਾ ਪਾ ਕੇ ਉਸ ਕੋਲ ਆਉਣ ਦੀ ਕੋਸ਼ਿਸ਼ ਕੀਤੀ। ਅਧਿਆਪਕਾ ਦਾ ਦੋਸ਼ ਹੈ ਕਿ ਜੂਨ 2019 ‘ਚ ਉਹ ਘਰ ‘ਚ ਇਕੱਲੀ ਸੀ। ਸਾਹਿਲ ਉਸ ਦੇ ਘਰ ਆਇਆ ਅਤੇ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਸਬੰਧ ਬਣਾ ਲਏ। ਇੰਨਾ ਹੀ ਨਹੀਂ ਗੁਪਤ ਤਰੀਕੇ ਨਾਲ ਉਸ ਦੀ ਵੀਡੀਓ ਵੀ ਬਣਾਈ ਗਈ। ਉਹ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨਾਲ ਜ਼ਬਰਦਸਤੀ ਕਰਦਾ ਰਿਹਾ। ਉਹ ਬਦਨਾਮੀ ਦੇ ਡਰੋਂ ਚੁੱਪ ਰਹੀ। ਸਾਹਿਲ ਉਨ੍ਹਾਂ ਨੂੰ ਬਲੈਕਮੇਲ ਕਰਕੇ ਉਕਤ ਗਹਿਣੇ ਲੈ ਗਿਆ।