ਬਜੁਰਗ ਨੇ ਰੇਲਗੱਡੀ ਅੱਗੇ ਆ ਕੇ ਕੀਤੀ ਆਤਮਹੱਤਿਆ
ਗੁਰਦਾਸਪੁਰ, 2 ਜੁਲਾਈ (ਸ਼ਿਵਾ) – ਇਕ ਬਜੁਰਗ ਵੱਲੋਂ ਰੇਲਗੱਡੀ ਆਉਂਦੀ ਦੇਖ ਕੇ ਰੇਲਗੱਡੀ ਅੱਗੇ ਆ ਕੇ ਆਤਮਹੱਤਿਆ ਕਰਨ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 10 ਵਜੇ ਦੇ ਕਰੀਬ

ਗੁਰਦਾਸਪੁਰ ਦੇ ਕਾਹਨੂੰਵਾਨ ਰੋਡ ਤੇ ਸਥਿਤ ਰੇਲਵੇ ਫਾਟਕ ਤੋਂ ਅੰਮ੍ਰਿਤਸਰ ਪਠਾਨਕੋਟ ਪੈਸੇਂਜਰ ਰੇਲਗੱਡੀ 04398 ਨਿਕਲਣੀ ਸੀ। ਜਦੋਂ ਰੇਲਗੱਡੀ ਫਾਟਕ ਨੇੜੇ ਪਹੁੰਚੀ ਤਾਂ ਬਜੁਰਗ ਨੇ ਰੇਲਗੱਡੀ ਅੱਗੇ ਆ ਕੇ ਆਤਮਹੱਤਿਆ ਕਰ ਲਈ । ਜਿਸ ਨਾਲ ਉਸਦੇ ਸ਼ਰੀਰ ਦੇ ਟੁੱਕੜੇ ਹੋ ਗਏ। ਕੁੱਝ ਸਮੇਂ ਲਈ ਪੈਸੇਂਜਰ ਰੇਲਗੱਡੀ ਵੀ ਰੁਕੀ ਰਹੀ। ਮੌਕੇ ਤੇ ਮੋਜੂਦ ਲੋਕਾਂ ਨੇ ਦੱਸਿਆ ਕਿ ਉਕਤ ਬਜੁਰਗ ਪਟਰੀ ਦੇ ਨੇੜੇ ਰੁਕਿਆ ਹੋਇਆ ਸੀ। ਜਦ ਉਸਨੇ ਅੰਮ੍ਰਿਤਸਰ ਪਠਾਨਕੋਟ ਪੈਸੇਂਜਰ ਰੇਲਗੱਡੀ ਨੂੰ ਆਉਂਦਾ ਦੇਖਿਆ ਤਾਂ ਉਹ ਰੇਲਗੱਡੀ ਅੱਗੇ ਆ ਗਿਆ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬਜੁਰਗ ਪ੍ਰਵਾਸੀ ਲੱਗਦਾ ਸੀ। ਮ੍ਰਿਤਕ ਦੀ ਫਿਲਹਾਲ ਪਹਿਚਾਣ ਨਹੀਂ ਹੋ ਪਾਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਚੋਂਕੀ ਗੁਰਦਾਸਪੁਰ ਦੀ ਪੁਲਸ ਘਟਨਾ ਵਾਲੇ ਸਥਾਨ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।