*ਸਰਹੱਦੀ ਲੋਕ ਸੇਵਾ ਸਮਿਤੀ ਬਟਾਲਾ ਇਕਾਈ ਨੇ ਬੀ.ਐਸ.ਐਫ ਦੇ ਜਵਾਨਾਂ ਨਾਲ ਰੱਖੜੀ ਦਾ ਤਿਉਹਾਰ ਮਨਾਇਆ*
*ਆਪਣੇ ਦੇਸ਼ ਦੀ ਸੁਰੱਖਿਆ ਲਈ ਫੌਜ ਦਾ ਸਾਥ ਦੇਣ ਲਈ ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ : ਅਜੇ ਕੁਮਾਰ /ਨੀਰਜ ਢੋਲਾ*
*ਬਟਾਲਾ, 19 ਅਗਸਤ (ਸੁਖਨਾਮ ਸਿੰਘ, ਸੰਜੀਵ ਮਹਿਤਾ) ਸਰਹੱਦੀ ਲੋਕ ਸੇਵਾ ਸਮਿਤੀ ਰਜਿ: ਪੰਜਾਬ ਜਿਲਾ ਗੁਰਦਾਸਪੁਰ ਦੀ ਬਟਾਲਾ ਇਕਾਈ ਵੱਲੋਂ ਭੈਣ ਭਰਾਵਾਂ ਦੇ ਪਿਆਰ ਨੂੰ ਸਮਰਪਿਤ ਰੱਖੜੀ ਦੇ ਪਵਿੱਤਰ ਤਿਉਹਾਰ ਤੇ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਬਾਰਡਰ ਏਰੀਏ ਬੀ.ਐਸ.ਐਫ ਜਵਾਨਾਂ ਦੀਆਂ ਚੌਂਕੀਆਂ ਵਿੱਚ ਸਰਹੱਦੀ ਲੋਕ ਸੇਵਾ ਸਮਿਤੀ ਦੇ ਨਗਰ ਸੰਯੋਜਕ ਨੀਰਜ ਕੁਮਾਰ ਢੋਲਾ ਦੀ ਅਗਵਾਈ ਵਿੱਚ ਰੱਖੜੀ ਦੇ ਤਿਉਹਾਰ ਦਾ ਪ੍ਰੋਗਰਾਮ ਮਨਾਇਆ ਗਿਆ।*
*ਇਸ ਰੱਖੜੀ ਦੇ ਪਵਿੱਤਰ ਤਿਉਹਾਰ ਦੇ ਪ੍ਰੋਗਰਾਮ ‘ਚ ਵਿਸ਼ੇਸ਼ ਤੌਰ ਤੇ ਸਰਹੱਦੀ ਲੋਕ ਸੇਵਾ ਸਮਿਤੀ ਦੇ ਯੁਵਾ ਪੰਜਾਬ ਪ੍ਰਾਂਤ ਪ੍ਰਮੁੱਖ ਸ਼੍ਰੀਮਾਨ ਅਜੇ ਕੁਮਾਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਪ੍ਰੋਗਰਾਮ ਵਿੱਚ ਪਹੁੰਚਣ ਤੇ ਉਨਾਂ ਦਾ ਜਿਲ੍ਹਾ ਮਹਾ ਮੰਤਰੀ ਕਮਲ ਕਿਸ਼ੋਰ ਅਤੇ ਜਿਲ੍ਹਾ ਪ੍ਰਚਾਰ ਪ੍ਰਮੁੱਖ ਅਮਨ ਖੀਵਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਸਭ ਤੋਂ ਪਹਿਲਾਂ 113 ਬਟਾਲੀਅਨ ਡੀ.ਬੀ.ਐਨ ਟਾਊਨ ਅਤੇ ਆਬਾਦ ਬੀ.ਐਸ.ਐਫ ਦੀ ਚੌਂਕੀਆਂ ਵਿੱਚ ਲਗਭਗ 70 ਫੌਜੀ ਜਵਾਨਾਂ ਨੂੰ ਸਰਹੱਦੀ ਲੋਕ ਸੇਵਾ ਸਮਿਤੀ ਦੀਆਂ ਮਹਿਲਾ ਕਾਰਜਕਰਤਾਵਾਂ ਵੱਲੋ ਤਿਲਕ ਲਗਾ ਕੇ ਰੱਖੜੀਆਂ ਬੰਨੀਆਂ ਗਈਆਂ ਅਤੇ ਜਵਾਨਾਂ ਦਾ ਮੂੰਹ ਮਿੱਠਾ ਕਰਵਾ ਉਨਾਂ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਦੀਆਂ ਦੁਆਵਾਂ ਦਿੱਤੀਆਂ।*
*ਇਸ ਪ੍ਰੋਗਰਾਮ ਦੌਰਾਨ ਬੀ.ਐਸ.ਐਫ ਦੇ ਅਧਿਕਾਰੀਆਂ ਨੇ ਸਰਹੱਦੀ ਲੋਕ ਸੇਵਾ ਸਮਿਤੀ ਦੇ ਕੰਮਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਸਾਨੂੰ ਵੀ ਬਹੁਤ ਮਾਣ ਮਹਿਸੂਸ ਹੁੰਦਾ , ਜਦੋਂ ਸਾਡੇ ਸਮਾਜ ਦੇ ਲੋਕ ਸਾਨੂੰ ਬਾਰਡਰ ਏਰੀਏ ਵਿੱਚ ਬੈਠੇ ਦੂਰ ਦੁਰਾਡੇ ਬੀ.ਐਸ.ਐਫ ਦੀਆਂ ਚੌਂਕੀਆਂ ਵਿੱਚ ਆਣ ਸਾਡੇ ਜਵਾਨਾਂ ਨਾਲ ਤਿਉਹਾਰ ਮਨਾਉਂਦੇ ਹਨ ਤਾਂ ਸਾਨੂੰ ਵੀ ਆਪਣੇ ਪਰਿਵਾਰਾਂ ਦੀ ਕਮੀ ਮਹਿਸੂਸ ਨਹੀਂ ਹੁੰਦੀ। ਇਸ ਮੌਕੇ ਤੇ ਸੰਗਠਨ ਦੇ ਯੁਵਾ ਪ੍ਰਾਂਤ ਪ੍ਰਮੁੱਖ ਅਜੇ ਕੁਮਾਰ ਨੇ ਸਰਹੱਦੀ ਲੋਕ ਸੇਵਾ ਸਮਿਤੀ ਦੇ ਇਤਿਹਾਸ ਅਤੇ ਸੰਗਠਨ ਦੇ ਕੰਮਾਂ ਬਾਰੇ ਬੀ.ਐਸ.ਐਫ ਦੇ ਜਵਾਨਾਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਫੌਜ ਦੇ ਜਵਾਨ ਹਮੇਸ਼ਾ ਬਾਰਡਰ ਤੇ ਦਿਨ ਰਾਤ ਪੂਰੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ ਤਾਂ ਹੀ ਦੇਸ਼ ਦੇ ਲੋਕ ਚੈਨ ਦੀ ਨੀਂਦ ਸੌਂਦੇ ਹਨ*
*ਇਸ ਮੌਕੇ ਤੇ ਸਰਹੱਦੀ ਲੋਕ ਸੇਵਾ ਸਮਿਤੀ ਬਟਾਲਾ ਇਕਾਈ ਦੇ ਉੱਪ ਪ੍ਰਧਾਨ ਜਗਤਾਰ ਗੈਂਦ , ਸੰਜੀਵ ਕੋਹਲੀ , ਪਵਨ ਕਰਵਲ , ਨਗਰ ਮੰਤਰੀ ਮੁਨੀਸ਼ ਟੰਡਨ, ਅਸੀਸ ਕੁਮਾਰ , ਕਾਂਸ਼ੀ ਕਰਵਲ, ਕੰਚਨ ਚੌਹਾਨ ਸਮਾਜ ਸੇਵਿਕਾ, ਪੂਨਮ ਖੀਵਾ , ਸ਼ਿਲਪਾ ਕੋਹਲੀ , ਗੀਤੂ ਗੈਂਦ , ਪੂਨਮ ਟੰਡਨ, ਅੰਕਿਤਾ , ਰਿਧਿਮਾ ਖੀਵਾ , ਪ੍ਰੀਆ ਭਾਟੀਆ , ਹਿਤੇਨ ਖੀਵਾ ਆਦਿ ਹਾਜਰ ਸਨ।*