Sunday, April 5, 2026
India Crime News
Advertisement
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact
No Result
View All Result
India Crime News
No Result
View All Result

ਕਿਸਾਨ ਮਿੱਟੀ ਪਰਖ ਰਿਪੋਰਟ ਦੇ ਅਧਾਰ ‘ਤੇ ਕਰਨ ਖਾਦਾਂ ਦੀ ਸੰਤੁਲਿਤ ਵਰਤੋਂ -ਬਲਾਕ ਖੇਤੀਬਾੜੀ ਅਫ਼ਸਰ ਧਾਰੀਵਾਲ

India Crime News by India Crime News
March 24, 2025
in Agriculture
Reading Time: 1 min read
0
ਕਿਸਾਨ ਮਿੱਟੀ ਪਰਖ ਰਿਪੋਰਟ ਦੇ ਅਧਾਰ ‘ਤੇ ਕਰਨ ਖਾਦਾਂ ਦੀ ਸੰਤੁਲਿਤ ਵਰਤੋਂ -ਬਲਾਕ ਖੇਤੀਬਾੜੀ ਅਫ਼ਸਰ ਧਾਰੀਵਾਲ
Share on FacebookShare on TwitterWhatsapp

ਕਿਸਾਨ ਮਿੱਟੀ ਪਰਖ ਰਿਪੋਰਟ ਦੇ ਅਧਾਰ ‘ਤੇ ਕਰਨ ਖਾਦਾਂ ਦੀ ਸੰਤੁਲਿਤ ਵਰਤੋਂ -ਬਲਾਕ ਖੇਤੀਬਾੜੀ ਅਫ਼ਸਰ ਧਾਰੀਵਾਲ

ਮਿੱਟੀ ਪਰਖ ਜਾਗਰੂਕਤਾ ਮੁਹਿੰਮ ਦੀ ਸ਼ਰੂਆਤ

RelatedPosts

ਜਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਲਈ ਜਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਤ

ਖੇਤੀਬਾੜੀ ਵਿਭਾਗ ਅਤੇ ਪੁਲਿਸ ਵਿਭਾਗ ਦੀ ਟੀਮ ਪਿੰਡ ਐਨੋਕੋਟ ਅਤੇ ਚੀਮਾ ਕਲਾਂ ਪਹੁੰਚੀ

ਮਾਡਰਨ ਅਤੇ ਟਿਕਾਊ ਖੇਤੀ ਦੇ ਮਾਡਲ ਨੂੰ ਅਪਨਾਉਣ ਵਾਲਾ ਪਿੰਡ ਸ਼ਾਹਪੁਰ ਗੁਰਾਇਆ ਦਾ ਕਿਸਾਨ

ਬਟਾਲਾ,23 ਮਾਰਚ (ਸੁਖਨਾਮ ਸਿੰਘ) ਮੁੱਖ ਖੇਤੀਬਾੜੀ ਅਫ਼ਸਰ ਡਾ ਅਮਰੀਕ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਬਲਾਕ ਖੇਤਬਾੜੀ ਅਫ਼ਸਰ ਡਾ ਰਸ਼ਪਾਲ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਧਾਰੀਵਾਲ ਦੇ ਵੱਖ-ਵੱਖ ਪਿੰਡਾਂ ਵਿਚ ਕਿਸਾਨਾਂ ਨੂੰ ਸੋਇਲ ਹੈਲਥ ਐਂਡ ਫਰਟੀਲਿਟੀ ਸਕੀਮ ਅਧੀਨ ਮਿੱਟੀ ਪਰਖ ਕਰਵਾਉਣ, ਖੇਤਾਂ ਵਿਚੋਂ ਮਿੱਟੀ ਦੇ ਨਮੂਨੇ ਲੈਣ ਅਤੇ ਮਿੱਟੀ ਪਰਖ ਦੇ ਅਧਾਰ ਤੇ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਏ ਗਏ ਅਤੇ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ ਜਿਸ ਵਿਚ ਕਿਸਾਨਾਂ ਨੂੰ Soil health and fertility ਸਕੀਮ ਅਧੀਨ ਮਿੱਟੀ ਪਰਖ ਦੀ ਮਹੱਤਤਾ, ਮਿੱਟੀ ਦਾ ਸੈਂਪਲ ਲੈਣ ਦੀ ਵਿਧੀ, ਮਿੱਟੀ ਪਰਖ ਰਿਪੋਰਟ ਦੀ ਵਰਤੋਂ, ਕਣਕ ਅਤੇ ਝੋਨੇ ਦੀ ਫਸਲ ਵਿੱਚ ਪੀ ਏ ਯੂ ਪੱਤਾ ਰੰਗ ਚਾਰਟ ਦੀ ਵਰਤੋਂ ਸਬੰਧੀ ਅਤੇ ਬਾਕੀ ਫਸਲਾਂ ਵਿਚ ਖਾਦਾਂ ਦੀ ਸੰਤੁਲਿਤ ਵਰਤੋਂ ਸਬੰਧੀ ਜਾਣਕਾਰੀ ਦੇਣ ਲਈ ਮਿੱਟੀ ਪਰਖ ਜਾਗਰੂਕਤਾ ਮੁਹਿੰਮ ਚਲਾਈ ਗਈ।

ਇਸ ਮੌਕੇ ਡਾ ਰਸ਼ਪਾਲ ਸਿੰਘ ਬੰਡਾਲਾ, ਬਲਾਕ ਖੇਤੀਬਾੜੀ ਅਫਸਰ ਧਾਰੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਵੀਰ ਕਣਕ ਦੀ ਵਾਢੀ ਉਪਰੰਤ ਆਪਣੇ ਖੇਤਾਂ ਦੀ ਮਿੱਟੀ ਦੀ ਪਰਖ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਾਸੋਂ ਜਰੂਰ ਕਰਵਾਉਣ ਉਹਨਾਂ ਦੱਸਿਆ ਕਿ ਮਿੱਟੀ ਪਰਖ ਰਾਹੀਂ ਖਾਦਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਖਾਦਾਂ ਦੀ ਦੁਰਵਰਤੋਂ ਨਾ ਕੇਵਲ ਭੂਮੀ ਅਤੇ ਫਸਲਾਂ ਦੀ ਸਿਹਤ ਤੇ ਮਾੜਾ ਅਸਰ ਪਾਉਂਦੀ ਹੈ ਸਗੋਂ ਵਾਤਾਵਰਣ ਨੂੰ ਵੀ ਖਰਾਬ ਕਰਦੀ ਹੈ। ਮਿੱਟੀ ਪਰਖ ਤੋਂ ਸਾਨੂੰ ਜ਼ਮੀਨ ਦੀ ਉਪਜਾਊ ਸ਼ਕਤੀ, ਉਸ ਦੇ ਖਾਰੀ ਅੰਗ, ਜੀਵਕ ਕਾਰਬਨ ਅਤੇ ਜ਼ਰੂਰੀ ਤੱਤਾਂ ਦੀ ਉਪਲਬਧੀ ਦਾ ਪਤਾ ਲੱਗਦਾ ਹੈ ਜਿਸ ਅਨੁਸਾਰ ਖਾਦਾਂ ਦੀ ਮਾਤਰਾ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦਰਮਿਆਨੀਆਂ ਜਮੀਨਾਂ ਦੇ ਅਨਕੂਲ ਖਾਦਾਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜਦ ਕਿ ਮਿੱਟੀ ਪਰਖ ਆਧਾਰ ਤੇ ਇਨ੍ਹਾਂ ਖਾਦਾਂ ਦੀ ਵਰਤੋਂ ਘੱਟ ਜਾਂ ਵੱਧ ਕੀਤੀ ਜਾ ਸਕਦੀ ਹੈ।

ਉਨਾਂ ਦੱਸਿਆ ਕਿ ਖਾਦਾਂ ਦੀ ਸੰਤੁਲਿਤ ਵਰਤੋ ਕਰ ਕੇ ਬੇਲੋੜੇ ਖੇਤੀ ਖਰਚਿਆਂ ਨੂੰ ਘਟਾਇਆ ਜਾ ਸਕਦਾ ਹੈ ਅਤੇ ਆਪਣੇ ਖੇਤਾਂ ਦੀ ਉਪਜਾਊ ਸ਼ਕਤੀ ਵਿੱਚ ਚੋਖਾ ਵਾਧਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਣਕ ਦੀ ਵਾਢੀ ਉਪਰੰਤ ਜੰਤਰ/ਢੈਂਚਾ ਦੀ ਫਸਲ ਬੀਜ ਕੇ 6-8 ਹਫਤੇ ਦੇ ਜੰਤਰ ਦੀ ਫਸਲ ਨੂੰ ਹਰੀ ਖਾਦ ਦੇ ਤੌਰ ਤੇ ਜਮੀਨ ਵਿੱਚ ਵਾਹੁਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋਣ ਬਾਰੇ ਅਤੇ ਜਮੀਨ ਦੀ ਸਿਹਤ ਵਿੱਚ ਸੁਧਾਰ ਹੋਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਅਰਜਿੰਦਰ ਸਿੰਘ, ਯਾਦਵਿੰਦਰ ਸਿੰਘ, ਗੁਰਮੀਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਆਕਾਸ਼ਦੀਪ ਸਿੰਘ, ਵਿਕਰਮ ਦਿਆਲ ਸਿੰਘ ਕਮਲਪ੍ਰੀਤ ਸਿੰਘ ਪਵਨਪ੍ਰੀਤ ਕੌਰ ਖੇਤੀਬਾੜੀ ਉਪ ਨਿਰੀਖਕ, ਦਿਲਬਾਗ ਸਿੰਘ ਬੀਟੀਐਮ, ਸਤਨਾਮ ਸਿੰਘ ਏਟੀਐਮ ਅਤੇ ਅਗਾਂਹਵਧੂ ਕਿਸਾਨ ਹਾਜਰ ਸਨ।

India Crime News

ShareTweetSend
Advertisement Advertisement Advertisement
ADVERTISEMENT
Previous Post

विश्व हिंदू परिषद बजरंग दल की 2 दिवसीय अभ्यास बैठक संघ कार्यालय गुरदासपुर में हुई

Next Post

ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਹਰ ਫਰੰਟ ਵਿਚ ਫੇਲ : ਹੀਰਾ ਵਾਲੀਆ

India Crime News

India Crime News

Related Posts

ਜਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਲਈ ਜਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਤ
Agriculture

ਜਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਲਈ ਜਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਤ

October 26, 2025
ਖੇਤੀਬਾੜੀ ਵਿਭਾਗ ਅਤੇ ਪੁਲਿਸ ਵਿਭਾਗ ਦੀ ਟੀਮ ਪਿੰਡ ਐਨੋਕੋਟ ਅਤੇ ਚੀਮਾ ਕਲਾਂ ਪਹੁੰਚੀ
Agriculture

ਖੇਤੀਬਾੜੀ ਵਿਭਾਗ ਅਤੇ ਪੁਲਿਸ ਵਿਭਾਗ ਦੀ ਟੀਮ ਪਿੰਡ ਐਨੋਕੋਟ ਅਤੇ ਚੀਮਾ ਕਲਾਂ ਪਹੁੰਚੀ

October 26, 2025
ਮਾਡਰਨ ਅਤੇ ਟਿਕਾਊ ਖੇਤੀ ਦੇ ਮਾਡਲ ਨੂੰ ਅਪਨਾਉਣ ਵਾਲਾ ਪਿੰਡ ਸ਼ਾਹਪੁਰ ਗੁਰਾਇਆ ਦਾ ਕਿਸਾਨ
Agriculture

ਮਾਡਰਨ ਅਤੇ ਟਿਕਾਊ ਖੇਤੀ ਦੇ ਮਾਡਲ ਨੂੰ ਅਪਨਾਉਣ ਵਾਲਾ ਪਿੰਡ ਸ਼ਾਹਪੁਰ ਗੁਰਾਇਆ ਦਾ ਕਿਸਾਨ

May 24, 2025
ਕਿਸਾਨ ਜਥੇਬੰਦੀਆਂ ਨੇ ਬਟਾਲਾ ਦੇ MLA ਸ਼ੈਰੀ ਕਲਸੀ ਦਾ ਘਰ ਘੇਰਿਆ
Agriculture

ਕਿਸਾਨ ਜਥੇਬੰਦੀਆਂ ਨੇ ਬਟਾਲਾ ਦੇ MLA ਸ਼ੈਰੀ ਕਲਸੀ ਦਾ ਘਰ ਘੇਰਿਆ

April 2, 2025
अत्यधिक गर्मी के कारण जलस्तर काफी नीचे चला गया और सोलर सिस्टम भी फेल हो गया है. 
Agriculture

अत्यधिक गर्मी के कारण जलस्तर काफी नीचे चला गया और सोलर सिस्टम भी फेल हो गया है. 

July 13, 2024

Leave a Reply Cancel reply

Your email address will not be published. Required fields are marked *

India Crime News

© 2022 India Crime News
Powered by Ambit (8825362388)

Navigate Site

  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

Follow Us on Social Media

No Result
View All Result
  • Home
  • National
  • Politics
  • Punjab
  • Crime
  • Entertainment
  • Our Team
  • About
  • Privacy Policy
  • Contact

© 2022 India Crime News
Powered by Ambit (8825362388)