ਕਿਸਾਨ ਜਥੇਬੰਦੀਆਂ ਨੇ ਬਟਾਲਾ ਦੇ MLA ਸ਼ੈਰੀ ਕਲਸੀ ਦਾ ਘਰ ਘੇਰਿਆ ———————————————————ਬਟਾਲਾ 31 ਮਾਰਚ ( ਅਨੀਤਾ ਬੇਦੀ) ਆਪਣੇ ਹੱਕਾਂ ਲਈ ਲੜ ਰਹੀਆਂ ਕਿਸਾਨ ਮਜਦੂਰ ਜਥੇਬੰਦੀਆਂ ਵੱਲੋਂ ਦਿਤੇ ਸੱਦੇ ਅਨੁਸਾਰ ਆਮ ਆਦਮੀ ਪਾਰਟੀ ਦੇ MLA ਅਮਨ ਸ਼ੇਰ ਸ਼ੈਰੀ ਦੇ ਘਰ ਅੱਗੇ ਧਰਨਾ ਦਿੱਤਾ ਗਿਆ । ਸਟੇਜ ਦੀ ਕਾਰਵਾਈ ਹਰਭਜਨ ਸਿੰਘ ਵੈਰੋਨੰਗਲ ਨੇ ਚਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਦੀ ਸ਼ਹਿ ਤੇ ਸ਼ੰਭੂ ਅਤੇ ਖਨੌਰੀ ਵਿੱਚ ਕਿਸਾਨੀ ਮੋਰਚਿਆਂ ਨੂੰ ਤਬਾਹ ਕਰਕੇ ਕਿਸਾਨੀ ਸੰਘਰਸ਼ ਨੂੰ ਹੋਰ ਤੇਜ ਕਰਨ ਵਿੱਚ ਵੱਡਾ ਯੋਗਦਾਨ ਪਾਇਆ ਹੈ । ਇਸ ਮੌਕੇ ਤੇ ਬੋਲਦਿਆਂ ਵੱਖ ਵੱਖ ਕਿਸਾਨ ਆਗੂਆਂ ਨੇ ਹਲਕਾ ਧਰਮ ਕੋਟ ਦੇ MLA ਵਲੋਂ ਸ਼ਾਂਤਮਈ ਰੋਸ ਧਰਨਾਂ ਦੇ ਰਹੇ ਕਿਸਾਨਾਂ ਨਾਲ ਬਦਸਲੂਕੀ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ । ਹੋਰਨਾਂ ਆਗੂਆਂ ਨੇ ਕਿਹਾ ਕਿ ਸ਼ੰਭੂ ਖਨੌਰੀ ਤੇ ਹੋਏ ਸਰਕਾਰੀ ਜਬਰ ਕਿਸਾਨਾਂ ਦੀ ਨਹੀਂ ਸਗੋਂ ਸਰਕਾਰ ਦੀ ਹਾਰ ਹੈ । ਕਿਸਾਨਾਂ ਦੇ ਟ੍ਰੈਕਟਰ ਟਰਾਲੀਆਂ ਅਤੇ ਹੋਰ ਚੋਰੀ ਦਾ ਸਮਾਨ ਆਮ ਆਦਮੀ ਪਾਰਟੀ ਦੇ MLA ਦੇ ਘਰੋਂ ਅਤੇ ਪੁਲਿਸ ਵਾਲਿਆਂ ਕੋਲੋਂ ਮਿਲਣਾ ਮਰੀ ਹੋਈ ਜਮੀਰ ਦਾ ਸਬੂਤ ਹੈ । ਇਸ ਮੌਕੇ ਹਰਜੀਤ ਸਿੰਘ ਲੀਲ ਕਲਾਂ ਲਖਵਿੰਦਰ ਕੌਰ ਸਾਗਰ ਪੁਰ , ਨਰਿੰਦਰ ਸਿੰਘ ਰੰਘੜ ਨੰਗਲ ਤੋਂ ਇਲਾਵਾ ਹਰਦੀਪ ਸਿੰਘ .ਬਲਕਾਰ ਸਿੰਘ ਨੇ ਕਿਹਾ ਕਿ ਮੋਰਚਾ ਪੁੱਟ ਕੇ ਆਮ ਆਦਮੀ ਸਰਕਾਰ ਨੇ ਆਪਣੀਆਂ ਜੜ੍ਹਾਂ ਪੁੱਟ ਲਈਆਂ ਹਨ ਹਨ ।ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨ : ਸਕੱਤਰ ਹਰਵਿੰਦਰ ਸਿੰਘ ਮਸਾਣੀਆਂ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਸ਼ੰਭੂ ਖਨੌਰੀ ਤੇ ਲੱਗੇ ਕਿਸਾਨੀ ਮੋਰਚਿਆਂ ਨੂੰ ਤਬਾਹ ਕਰਕੇ ਆਪਣੀ ਤਬਾਹੀ ਦਾ ਰਸਤਾ ਪੱਧਰਾ ਕਰ ਲਿਆ ਹੈ ।














