ਬਟਾਲਾ ਸ਼ਹਿਰ ਵਿੱਚ ਕਾਰਪੋਰੇਸ਼ਨ ਬਟਾਲਾ ਵਲੋਂ ਨਾਇਟ ਸਵੀਪਿੰਗ ਮੁਹਿੰਮ ਚਲਾਈ ਜਾਵੇਗੀ
ਬਟਾਲਾ (ਅਖਿਲ ਮਲਹੋਤਰਾ)ਬਟਾਲਾ ਸ਼ਹਿਰ ਜਦ ਕਮੇਟੀ ਦੇ ਅੰਦਰ ਆਉਂਦਾ ਸੀ ਉਸ ਵੇਲੇ ਸਫਾਈ ਦੇ ਮਾਮਲੇ ਵਿੱਚ ਪੰਜਾਬ ਵਿੱਚ ਰਹਿੰਦਾ ਸੀ ਪਹਿਲੇ ਦਰਜੇ ਉੱਤੇ ਪਰ ਜਦ ਦਾ ਨਗਰ ਨਿਗਮ ਦੇ ਅੰਦਰ ਆਇਆ ਉਸ ਵੇਲੇ ਤੋਂ ਹੀ ਸਫਾਈ ਦੇ ਮਾਮਲੇ ਵਿਚ ਥਲੇ ਹੀ ਥੱਲੇ ਆ ਰਿਹਾ ਹੈ,ਜੇਕਰ ਗੱਲ ਕਰੀਏ ਸਫ਼ਾਈ ਦੀ ਤਾਂ ਸ਼ਹਿਰ ਦੇ ਹਰ ਗਲੀ ਮੁਹੱਲੇ ਦੇ ਬਾਹਰ ਕੁੜੇ ਦੇ ਬੁਹਤ ਵਡੇ ਵਡੇ ਢੇਰ ਦੇਖਣ ਨੂੰ ਮਿਲਣਗੇ ਜਿਸ ਤੋਂ ਸ਼ਹਿਰ ਵਾਸੀ ਬੁਹਤ ਲੰਬੇ ਸਮੇਂ ਤੋਂ ਪਰੇਸ਼ਾਨ ਹਨ ਜਿਸਦਾ ਹੱਲ ਹੁਣ ਪ੍ਰਸ਼ਾਸਨ ਨੇ ਲੱਭਿਆ ਅਤੇ ਇਕ ਉਪਰਾਲਾ ਸ਼ੁਰੂ ਕੀਤਾ ਨਾਈਟ ਸਵੀਪਿੰਗ ਦਾ ਜਿਸ ਨਾਲ ਰਾਤ ਨੂੰ ਸ਼ਹਿਰ ਵਿੱਚ ਕੁੜੇ ਦੀ ਸਫਾਈ ਕੀਤੀ ਜਾਵੇਗੀ ਤਾਂ ਜੋ ਸਵੇਰੇ ਸਵੇਰੇ ਆਣ ਜਾਣ ਵਾਲਿਆਂ ਨੂੰ ਮੁਸ਼ਕਿਲ ਨਾ ਆਵੇ ਅਤੇ ਸ਼ਹਿਰ ਵਿਚੋਂ ਗੰਦਗੀ ਵੀ ਖ਼ਤਮ ਹੋ ਸਕੇ | ਇਸ ਮੁਹਿੰਮ ਦੀ ਸ਼ੁਰੂਆਤ ਇਕ ਨੁੱਕੜ ਨਾਟਕ ਤੋਂ ਕੀਤੀ ਗਈ ਅਤੇ ਆਪ ਵਿਧਾਇਕ ਤੋਂ ਇਲਾਵਾ ਐਸ ਡੀ ਐਮ ਬਟਾਲਾ ਦੇ ਨਾਲ ਨਾਲ ਨਗਰ ਨਿਗਮ ਦੇ ਮੇਅਰ ਅਤੇ ਨਗਰ ਨਿਗਮ ਦਾ ਪ੍ਰਸਾਸ਼ਨ ਮੌਜੂਦ ਸੀ |ਆਪ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਸ਼ਹਿਰ ਵਿਚ ਬੁਹਤ ਸਾਰੀ ਗੰਦਗੀ ਹੈ ਜਿਸਨੂੰ ਸਾਫ ਰੱਖਣ ਲਈ ਸਾਡਾ ਸਭ ਦਾ ਫਰਜ ਬਣਦਾ ਹੈ ਜਿਸ ਕਰਕੇ ਸਾਡੇ ਵਲੋਂ ਅੱਜ ਇਕ ਉਪਰਾਲਾ ਕੀਤਾ ਗਿਆ ਹੈ ਜਿਸ ਨਾਲ ਅਸੀ ਸ਼ਹਿਰ ਨੂੰ ਸਾਫ ਰੱਖ ਸਕੀਏ ਉਹਨਾਂ ਕਿਹਾ ਸਵੇਰ ਨੂੰ ਜਦ ਬੱਚੇ ਸਕੂਲ ਜਾਂਦੇ ਹਨ ਜਾਂ ਫਿਰ ਕੋਈ ਆਪਣੇ ਕੰਮ ਲਈ ਘਰੋਂ ਨਿਕਲਦਾ ਹੈ ਤਾਂ ਬੁਹਤ ਗੰਦਗੀ ਮਿਲਦੀ ਹੈ ਜਿਸ ਨਾਲ ਕਈ ਬਿਮਾਰੀਆਂ ਵੀ ਫ਼ੈਲਦੀਆਂ ਹਨ ਜਿਹ੍ਹਨਾਂ ਤੋਂ ਨਿਜ਼ਾਤ ਪਾਉਣ ਲਈ ਇਹ ਸਭ ਕੁਝ ਕਰਨ ਦੀ ਜਰੂਰਤ ਹੈ |
ਐਸਡੀਐਮ ਬਟਾਲਾ ਨੇ ਕਿਹਾ ਟੋਟਲ 120 ਸਫਾਈ ਕਰਮਚਾਰੀ ਹਨ ਸਟਾਫ ਹੋਰ ਰੱਖਿਆ ਜਾ ਰਿਹਾ ਹੈ ਤਾਂ ਜੋ ਸ਼ਹਿਰ ਵਿਚ ਸਫਾਈ ਰੱਖੀ ਜਾ ਸਕੇ | ਉਹਨਾਂ ਕਿਹਾ ਰਾਤ ਨੂੰ ਇਸ ਕਰਕੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਿਉਕਿ ਦਿਨ ਨੂੰ ਬਾਜ਼ਾਰ ਵਿੱਚ ਬੁਹਤ ਭੀੜ ਹੁੰਦੀ ਹੈ ਜਿਸ ਨਾਲ ਸਫਾਈ ਨਹੀਂ ਹੋ ਸਕਦੀ ਸਫਾਈ ਕਰਮਚਾਰੀਆਂ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿ ਦਿੱਤਾ ਗਿਆ ਹੈ ਜੇਕਰ ਫਿਰ ਵੀ ਕੋਈ ਘਟਨਾ ਡਿਊਟੀ ਦੌਰਾਨ ਵਾਪਰ ਜਾਂਦੀ ਹੈ ਤਾਂ ਉਸਦੀ ਜ਼ੁਮੇਵਾਰੀ ਕਾਰਪੋਰੇਸ਼ਨ ਵਿਭਾਗ ਦੀ ਹੋਵੇਗੀ |
ਨਗਰ ਨਿਗਮ ਬਟਾਲਾ ਦੇ ਮੇਅਰ ਨੇ ਕਿਹਾ ਸਫ਼ਾਈ ਕਰਮਚਾਰੀਆਂ ਦੀ ਕਮੀ ਹੈ ਜਿਸਨੂੰ ਜਲਦੀ ਹੀ ਪੁਰਾ ਕੀਤਾ ਜਾਵੇਗਾ ਅਤੇ ਨਾਲ ਨਾਲ ਦੀ ਸ਼ਹਿਰ ਵਾਸੀਆਂ ਨੂੰ ਵੀ ਲੋੜ ਹੈ ਸਹਿਜੋਗ ਦੇਣ ਜਿਸ ਨਾਲ ਸ਼ਹਿਰ ਵਿੱਚ ਸਫਾਈ ਰੱਖੀ ਜਾ ਸਕੇ | ਉਹਨਾਂ ਕਿਹਾ ਅੱਜ ਸ਼ੁਰੂਆਤ ਕੀਤੀ ਹੈ ਐਸੇ ਨੁੱਕੜ ਨਾਟਕ ਮੁਹੱਲਿਆਂ ਵਿੱਚ ਦਿਖਾਉਣ ਦੀ ਲੋੜ ਹੈ |