*ਪੰਜਾਬ ਦੀਆਂ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਵੀ ਆਪਣੇ ਸੰਵਿਧਾਨਿਕ ਹੱਕਾਂ ਲਈ ਇਕ ਦਿਨ ਸੰਘਰਸ਼ ਕਰਨਾ ਪੈਣਾ ਹੈ :~ ਕੁਲਵੰਤ ਸਿੰਘ ਮੱਲ੍ਹੀ ।**ਓ ਬੀ ਸੀ ਵਰਗ ਨੂੰ ਵੀ ਬਣਦੇ ਸੰਵਿਧਾਨਿਕ ਹੱਕ ਦੇਵੇ ਮਾਨ ਸਰਕਾਰ :~ ਪ੍ਰੋਫੈਸਰ ਓਮ ਪ੍ਰਕਾਸ਼**ਓ ਬੀ ਸੀ ਵਰਗ ਦੇ ਲੋਕਾਂ ਨੂੰ ਇਕ ਪਲੇਟਫ਼ਾਰਮ ਤੇ ਇੱਕਠੇ ਹੋਣ ਦੀ ਅਪੀਲ:~ ਦਰਸ਼ਨ ਸਿੰਘ ।* ਬਟਾਲਾ,22 ਫਰਵਰੀ (ਅਖਿਲ ਮਲਹੋਤਰਾ )ਅੱਜ ਆਲ ਇੰਡੀਆ ਬੈਕਵਰਡ ਕਲਾਸਿਸ ਫੈਡਰੇਸ਼ਨ ਦੀ ਵਿਸ਼ੇਸ਼ ਮੀਟਿੰਗ ਸ੍ਰੀ ਦਰਸ਼ਨ ਸਿੰਘ ਆੜਤੀ ਦੀ ਪ੍ਰਧਾਨਗੀ ਹੇਠ ਉਹਨਾਂ ਦੇ ਦਫ਼ਤਰ ਦਾਣਾ ਕਣਕ ਮੰਡੀ ਵਿਖੇ ਹੋਈ ।ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਸਟੇਟ ਪ੍ਰਧਾਨ ਕੁਲਵੰਤ ਸਿੰਘ ਮੱਲ਼੍ਹੀ ਅਤੇ ਜਸਪਾਲ ਸਿੰਘ ਖੀਵਾ ਵਾਇਸ ਪ੍ਰਧਾਨ ਆਲ ਇੰਡੀਆ ਬੈਕਵਰਡ ਕਲਾਸਿਸ ਫੈਡਰੇਸ਼ਨ ।ਮੀਟਿੰਗ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਓ ਬੀ ਸੀ ਵਰਗ ਵਿੱਚ ਆਉਂਦੀਆਂ ਸਾਰੀਆਂ ਜਾਤੀਆਂ ਲੋਕਾਂ ਨੂੰ ਇਕਜੁੱਟ ਹੋ ਕੇ ਇਕ ਓ ਬੀ ਸੀ ਦੀ ਤਾਕਤ ਬੰਨਣਾ ਚਾਹੀਦਾ ਤਾਂ ਜੋ ਅਸੀਂ ਆਪਣੇ ਬਣਦੇ ਹੱਕ ਲੈ ਸਕੀਏ ।ਪ੍ਰੌਫੈਸਰ ਓਮ ਪ੍ਰਕਾਸ਼ ਪ੍ਰਧਾਨ ਪ੍ਰਜਾਪੱਤ ਸਭਾ ਬਟਾਲਾ ਨੇ ਕਿਹਾ ਕਿ ਅੱਜ ਓ ਬੀ ਸੀ ਵਰਗ ਜਾਗ ਚੁੱਕਾ ਹੈ ਤੇ ਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਓ ਬੀ ਸੀ ਵਰਗ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰੇ ।ਇਸ ਮੋਕੇ ਕੁਲਵੰਤ ਸਿੰਘ ਮੱਲ੍ਹੀ ਨੇ ਦਸਿੱਆ ਕਿ ਬੀ ਪੀ ਮੰਡਲ ਕਮਿਸ਼ਨ ਦੀ ਰਿਪੋਟ 1980 ਅਨੁਸਾਰ ਓ ਬੀ ਸੀ ਵਰਗ ਦੇ ਲੋਕਾਂ ਨੂੰ 27% ਰਾਖਵਾਂਕਰਨ ਭਾਰਤ ਦੀਆਂ ਕਈ ਸਟੇਟਾਂ ਵਿੱਚ ਮਿਲ ਰਿਹਾ ਹੈ ਪਰ ਪੰਜਾਬ ਸਰਕਾਰ ਓ ਬੀ ਸੀ ਵਰਗ ਨੂੰ ਨਜ਼ਰ ਅੰਦਾਜ਼ ਕਰਦੀ ਆ ਰਹੀ ਹੈ ਜਿਸ ਕਾਰਨ ਓ ਬੀ ਸੀ ਵਰਗ ਦੇ ਲੋਕਾਂ / ਬੱਚਿਆਂ ਨੂੰ ਸਰਕਾਰੀ ਨੋਕਰੀ ,ਉੱਚ ਸਿੱਖਿਆ ਅਤੇ ਰਾਜਨੀਤੀ ਵਿੱਚ ਬਣਦਾ ਹੱਕ ਨਹੀਂ ਮਿਲ ਰਿਹਾ ਹੈ ਜੋ ਓ ਬੀ ਸੀ ਵਰਗ ਦੇ ਲੋਕਾਂ ਨਾਲ ਇਕ ਧੱਕੇਸ਼ਾਹੀ ਹੈ ।ਵੇਖਿਆ ਜਾਵੇ ਤਾਂ ਪੰਜਾਬ ਵਿੱਚ ਓ ਬੀ ਸੀ ਵਰਗ ਦੇ ਲੋਕ ਲੱਗ ਭੱਗ 45% ਤੋਂ ਵੱਧ ਹਨ ਅਤੇ ਸਰਕਾਰ ਬਣਾਉਣ ਵਿੱਚ ਵੀ ਇਸ ਵਰਗ ਦਾ ਸਭ ਤੋਂ ਵੱਡਾ ਯੋਗਦਾਨ ਹੈ ਪਰ ਰਾਜਨੀਤੀ ਵਿੱਚ ਵੀ ਇਸ ਵਰਗ ਨੂੰ ਬਣਦੀ ਥਾਂ ਨਹੀਂ ਦਿੱਤੀ ਜਾਂਦੀ । ਇਸ ਲਈ ਲੋਕ ਹੁਣ ਜਾਗਰੂਕ ਹਨ ਆਉਣ ਵਾਲੇ ਸਮੇਂ ਵਿੱਚ ਇਹ ਕਿਸੇ ਵੀ ਪਾਰਟੀ ਦੇ ਬਹਿਕਾਵੇ ਵਿੱਚ ਨਹੀਂ ਆਉਣਗੇ ਅਤੇ ਆਪਣੇ ਸੰਵਿਧਾਨਿਕ ਹੱਕਾਂ ਲਈ ਸੰਘਰਸ਼ ਆਪ ਕਰਨਗੇ ।ਜੱਸਪਾਲ ਸਿੰਘ ਖੀਵਾ ਨੇ ਕਿਹਾ ਕਿ ਉਹ ਓ ਬੀ ਸੀ ਵਰਗ ਪੰਜਾਬ ਦੀਆਂ ਮੰਗਾਂ ਨੂੰ ਭਾਰਤ ਪੱਦਰ ਤੱਕ ਉਠਾਉਣ ਦਾ ਉਪਰਾਲਾ ਕਰਨਗੇ ਤਾਂ ਜੋ ਪੰਜਾਬ ਦੇ ਓ ਬੀ ਸੀ ਵਰਗ ਨੁੰ ਇਸਦੀ ਜਨਸੰਖਿਆ ਦੇ ਅਨੁਸਾਰ ਬਣਦਾ ਹੱਕ ਮਿਲ ਸੱਕੇ।ਇਸ ਹੋਰ ਵੀ ਬੁੱਧੀਜੀਵੀ ਵੀਰਾਂ ਨੇ ਆਪਣੇ ਵਿਚਾਰ ਪਰਗਟ ਕੀਤੇ। ਇਸ ਮੋਕੇ ਪ੍ਰੋਫੈਸਰ ਓਮ ਪਕਾਸ਼ ਵੱਲੋਂ ਵਿਨੋਦ ਕੁਮਾਰ ਉਰਫ ਦੀਪੂ ਨੂੰ ਪ੍ਰਧਾਨ ਆਲ ਇੰਡੀਆ ਬੈਕਵਰਡ ਕਲਾਸਿਸ ਫੈਡਰੇਸ਼ਨ ਜਿਲਾ ਬਟਾਲਾ ਬਣਾਉਣ ਤੇ ਵਿਚਾਰ ਕੀਤਾ ਗਿਆ ਤੇ ਮੋਕੇ ਤੇ ਨਿਯੁਕਤੀ ਪੱਤਰ ਦਿੱਤਾ ਗਿਆ ।ਇਸ ਮੋਕੇ ਤਰਸੇਮ ਸਿੰਘ ਪ੍ਰਧਾਨ, ਪ੍ਰਿੰਸੀਪਲ ਰਤਨ ਲਾਲ, ਬਿੱਟੂ ਯਾਦਵ ਮੁੱਖ ਸਲਾਹਕਾਰ ਪਰਜਾਪਤ ਸਭਾ ਬਟਾਲਾ,ਅਮਨ ਖੀਵਾ ਪੱਤਰਕਾਰ,ਗੁਰਮੀਤ ਸਿੰਘ ਉਮਰਪੁਰਾ, ਵਿਨੋਦ ਕੁਮਾਰ ਆਦਿ ਹਾਜ਼ਰ ਸਨ ।