ਐਸ.ਪੀ ਜਗਵਿੰਦਰ ਸੰਧੂ ਵੱਲੋਂ ਮੀਡੀਆ ਨੂੰ ਕਵਰੇਜ਼ ਕਰਨ ਤੋਂ ਰੋਕਣ ਦੇ ਮਾਮਲੇ ’ਚ ਪੱਤਰਕਾਰ ਭਾਈਚਾਰੇ ’ਚ ਭਾਰੀ ਰੋਸ
ਪੱਤਰਕਾਰਾਂ ਨਾਲ ਮੀਟਿੰਗ ਕਰ ਜਲਦ ਇਸ ਮਾਮਲੇ ਦਾ ਹੱਲ ਕੀਤਾ ਜਾਵੇਗਾ-ਐਸ.ਐਸ.ਪੀ ਅਸ਼ਵਨੀ ਗੋਟਿਯਾਲ
ਬਟਾਲਾ, 20 ਫਰਵਰੀ (ਅਖਿਲ ਮਲਹੋਤਰਾ)-ਬੀਤੇ ਦਿਨੀਂ ਬਟਾਲਾ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਨਵੇ ਐਸ ਐਸ ਪੀ ਵੱਲੋ ਚਾਰਜ ਲੈਣ ਦੇ ਮੌਕੇ ਤੇ ਕਿਸੇ ਉੱਚ ਅਧਿਕਾਰੀ ਵੱਲੋ ਰੋਕਿਆ ਗਿਆ ਹੋਵੇ। ਜਿੱਥੇ ਇਸ ਗੱਲ ਨੂੰ ਮੀਡੀਆ ਵਿੱਚ ਲੈਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ । ਇਸ ਮਾਮਲੇ ਤੇ ਸਾਰਾ ਹੀ ਮੀਡੀਆ ਭਾਈਚਾਰਾ ਇੱਕ ਪਲੇਟਫਾਰਮ ਤੇ ਆ ਗਿਆ ਹੈ। ਇਸ ਮੁੱਦੇ ਨੂੰ ਲੈਕੇ ਜਿੱਥੇ ਵੱਖ ਵੱਖ ਜਥੇਬੰਦੀਆਂ ਪੱਤਰਕਾਰਾਂ ਦੇ ਹੱਕ ਨਿਤਰ ਆਈਆ ਹਨ ਉੱਥੇ ਇਸ ਮੌਕੇ ਤੇ ਸੁਖਨਾਮ ਸਿੰਘ ਕੌਮੀ ਪ੍ਰਧਾਨ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਨੇ ਆਖਿਆ ਕਿ ਜੇਕਰ ਕੋਈ ਵੱਡਾ ਸਿਆਸਤਦਾਨ, ਉੱਚ ਅਧਿਕਾਰੀ ਛਿੱਕ ਵੀ ਮਾਰਦਾ ਹੈ ਤਾਂ ਮੀਡੀਆ ਨੂੰ ਖਬਰ ਪਹੁੰਚ ਗਈ ਹੁੰਦੀ ਹੈ। ਮੀਡੀਆ ਹਮੇਸਾ ਪਿਆਰ ਅਤੇ ਇੱਜਤ ਦਾ ਭੁੱਖਾ ਹੈ। ਇਸ ਕਰਕੇ ਕੋਈ ਵੀ ਸੋਚ ਸਮਝਕੇ ਗੱਲ ਕਰੇ। ਇਸ ਸੰਬੰਧ ਵਿਚ ਸੁਖਨਾਮ ਸਿੰਘ ਨੇ ਇਸ ਸਾਰੇ ਮਾਮਲੇ ਬਾਰੇ ਐਸ.ਐਸ.ਪੀ ਬਟਾਲਾ ਅਸ਼ਵਨੀ ਗੋਟਿਯਾਲ ਆਈ.ਪੀ.ਐਸ ਨਾਲ ਗੱਲਬਾਤ ਕੀਤੀ ਤਾਂ ਐਸ.ਐਸ.ਪੀ ਬਟਾਲਾ ਨੇ ਇਹ ਆਸਵਾਸ਼ਣ ਦਿੱਤਾ ਕੱਲ ਬਟਾਲਾ ਦੇ ਸਾਰੇ ਪੱਤਰਕਾਰਾਂ ਨਾਲ ਇੱਕ ਮੀਟਿੰਗ ਬੁਲਾਈ ਗਈ ਹੈ। ਇਸ ਮੀਟਿੰਗ ਵਿਚ ਇਸ ਮਾਮਲੇ ਤੇ ਅਤੇ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੇ ਗੱਲਬਾਤ ਕਰਨ ਉਪਰੰਤ ਇਸ ਮਾਮਲੇ ਦਾ ਵੀ ਹੱਲ ਕੀਤਾ ਜਾਵੇਗਾ ਨਾਲ ਹੀ ਸੁਖਨਾਮ ਸਿੰਘ ਨੇ ਦੱਸਿਆ ਕਿ ਐਸ.ਪੀ. ਹੈਡਕੁਆਟਰ ਜਗਵਿੰਦਰ ਸੰਧੂ ਵੱਲੋਂ ਮੀਡੀਆ ਨੂੰ ਕਵਰੇਜ਼ ਕਰਨ ਤੋ ਰੋਕਣਾ ਪ੍ਰੈਸ ਦੀ ਆਜ਼ਾਦੀ ਤੇ ਇੱਕ ਹਮਲੇ ਵਾਂਗ ਹੈ। ਇਹੋ ਜਿਹੇ ਹਮਲੇ ਬਰਦਾਸਤ ਨਹੀਂ ਕੀਤੇ ਜਾਣਗੇ।
ਇਸ ਮੌਕੇ ਤੇ ਅਮਰੀਕ ਸਿੰਘ ਮਠਾੜੂ ਜਰਨਲ ਸਕੱਤਰ ਮਾਝਾ ਜੋਨ, ਸੁਸੀਲ ਕੁਮਾਰ ਜ਼ਿਲਾ ਪ੍ਰਧਾਨ ਗੁਰਦਾਸਪੁਰ, ਦੀਪਕ, ਲੱਕੀ, ਅਖਿਲ ਮਲਹੋਤਰਾ, ਜਤਿੰਦਰ ਸੋਢੀ ਅਤੇ ਹੋਰ ਪੱਤਰਕਾਰ ਹਾਜਿਰ ਸਨ।













