ਤਰਕਸ਼ੀਲ ਸੁਸਾਇਟੀ ਵੱਲੋਂ ਕੈਬਨਿਟ ਮੰਤਰੀ ਨੂੰ ਮੈਮੋਰੰਡਮ ਦਿੱਤਾ ਗਿਆ।
ਗੁਰਦਾਸਪੁਰ ਸੁਸ਼ੀਲ ਕੁਮਾਰ ਬਰਨਾਲਾ-:
ਤਰਕਸ਼ੀਲ ਸੁਸਾਇਟੀ ਗੁਰਦਾਸਪੁਰ ਇਕਾਈ ਵੱਲੋਂ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੂੰ ਅੰਧਵਿਸ਼ਵਾਸ ਰੋਕਣ ਸਬੰਧੀ ਕਾਨੂੰਨ ਬਣਾਉਣ ਲਈ ਮੈਮੋਰੈਂਡਮ ਦਿੱਤਾ ਗਿਆ। ਤਰਕਸ਼ੀਲ ਆਗੂਆਂ ਨੇ ਮੰਤਰੀ ਜੀ ਨੂੰ ਯਾਦ ਕਰਵਾਇਆ ਕਿ ਸੰਨ 2019 ਅਤੇ 2020 ਵਿੱਚ ਵੀ ਸਮੂਹ ਵਿਧਾਇਕਾਂ ਨੂੰ ਬੇਨਤੀ ਕੀਤੀ ਸੀ ਪਰ ਅਫਸੋਸ ਕਿ ਪੰਜਾਬ ਵਿੱਚ ਕੋਈ ਕਾਰਵਾਈ ਨਹੀਂ ਸੀ ਹੋਈ, ਜਦ ਕਿ ਮਹਾਰਾਸ਼ਟਰ, ਕਰਨਾਟਕ ਅਤੇ ਛੱਤੀਸਗੜ੍ਹ ਵਿੱਚ ਕਾਨੂੰਨ ਬਣ ਗਿਆ ਸੀ।
ਆਗੂਆਂ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਵਿਗਿਆਨਕ ਸੋਚ ਦੇ ਧਾਰਨੀ ਹਨ ਅਤੇ ਉਹ ਇਹ ਲੋਕ ਹਿੱਤ ਵਾਲਾ ਕਾਨੂੰਨ ਜਰੂਰ ਬਣਾ ਕੇ ਲਾਗੂ ਕਰਵਾਉਣਗੇ ਤਾਂ ਕਿ ਭੋਲੇ ਭਾਲੇ ਲੋਕਾਂ ਦੀ ਆਰਥਿਕ, ਮਾਨਸਿਕ ਅਤੇ ਸਰੀਰਕ ਲੁੱਟ ਨਾ ਹੋਵੇ।
ਮੰਤਰੀ ਜੀ ਨੇ ਵਿਸ਼ਵਾਸ ਦਿਵਾਇਆ ਕਿ ਤਰਕਸ਼ੀਲ ਸੁਸਾਇਟੀ ਦੇ ਸਾਰੇ ਯਤਨ ਸਲਾਘਾਯੋਗ ਹਨ ਸਾਡੇ ਗੁਰੂਆਂ ਰਹਿਬਰਾਂ ਦੀ ਵੀ ਇਹੀ ਸੋਚ ਸੀ ਸੋ ਮੈਂ ਅੱਜ ਹੀ ਮਾਨਯੋਗ ਮੁੱਖ ਮੰਤਰੀ ਜੀ ਨੂੰ ਇਹ ਖਰੜਾ ਭੇਜ ਦੇਵਾਂਗਾ। ਮੈਮੋਰੰਡਮ ਦੇਣ ਵਾਲਿਆਂ ਵਿੱਚ ਤਰਕਸ਼ੀਲ ਆਗੂ ਤਰਲੋਚਨ ਸਿੰਘ, ਰਾਜੂ ਝਾਖੋਲਾੜੀ, ਜੈ ਸਿੰਘ, ਰਾਮਲਾਲ ਸਦਾਣਾ,ਡਾ:ਅਜੇ ਪਾਲ ਅਤੇ ਅਰੁਨ ਕੁਮਾਰ ਤੋਂ ਇਲਾਵਾ ਪਰਬੋਧ ਕੁਮਾਰ, ਅਜੀਤ ਕੁਮਾਰ, ਅਸ਼ੋਕ ਕੁਮਾਰ ਅਤੇ ਡਾਕਟਰ ਸੋਨੂੰ ਵੀ ਸ਼ਾਮਲ ਸਨ।
ਤਰਲੋਚਨ ਸਿੰਘ
ਜੱਥੇਬੰਦਕ ਮੁਖੀ
9814108715