ਬਟਾਲਾ (ਅਖਿਲ ਮਲਹੋਤਰਾ)
ਅੱਜ ਸ਼ਿਵ ਸੈਨਾ ਸਮਾਜਵਾਦੀ ਵਲੋ 6ਜੂਨ ਬਲਿਊ ਸਟਾਰ ਆਪ੍ਰੇਸ਼ਨ ਵਿੱਚ ਸ਼ਹੀਦ ਹੋਏ ਨਿਰਦੋਸ਼ ਲੋਕਾ ਅਤੇ ਪੈਰਾ ਮਿਲਟਰੀ ਫੋਰਸ, ਪੰਜਾਬ ਪੁਲਿਸ ਅਤੇ ਸੈਨਾ ਦੇ ਸ਼ਹੀਦ ਹੋਏ ਜਵਾਨਾ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਹਵਨ ਯੱਗ ਹਨੂੰਮਾਨ ਮੰਦਰ ਡੇਰਾ ਰੋਡ ਵਿੱਖੇ ਕੀਤਾ ਗਿਆ ਜਿਸ ਦੀ ਅਗਵਾਈ ਪੰਜਾਬ ਸੰਗਠਨ ਮੰਤਰੀ ਰਜੀਵ ਮਹਾਜਨ ਅਤੇ ਪੰਜਾਬ ਸਲਾਹਕਾਰ ਬਿੱਟੂ ਧਾਦਵ ਵਲੋ ਕੀਤੀ ਗਈ ਇਸ ਮੋਕੇ ਰਾਸ਼ਟਰੀ ਉਪ ਪ੍ਰਮੁੱਖ ਕਮਲ ਵਰਮਾ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ ਅਤੇ ਜਿਲਾ ਯੁਵਾ ਪ੍ਰਮੁੱਖ ਵਿਜੇ ਪ੍ਰਭਾਕਰ, ਜਿਲਾ ਚੈਅਰਮੈਨ ਨਰਿੰਦਰ ਕੁਮਾਰ ਵਰਮਾ,ਜਿਲਾ ਉਪ ਪ੍ਰਧਾਨ ਰਾਹੁਲ ਕੁਮਾਰ, ਬਲਜੀਤ ਸਿੰਘ, ਮਨੀ,ਕਰਨੈਲ ਸਿੰਘ, ਰਾਜੂ,ਰਾਮ ਲੁਭਾਇਆ ,ਯੋਗ ਰਾਜ,ਲੰਬੜ ਸ਼ਾਹਕੋਟ ਤੋ ਸ਼ਾਮਲ ਹੋਏ ਇਸ ਮੋਕੇ ਸੋਬਨੇ 6ਜੂਨ ਦੇ ਸ਼ਹੀਦਾ ਨੂੰ ਯਾਦ ਕਰਦੇ ਹੋਏ ਹਵਨ ਯੱਗ ਵਿਚ ਆਹੂਤੀ ਪਾ ਕੇ ਸ਼ਹੀਦਾ ਦੀ ਆਤਮਿਕ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਅਤੇ ਨਾਲ ਹੀ ਪਿਛਲੇ ਦਿਨੀ ਇਕ ਭਿਆਨਕ ਰੇਲ ਹਾਦਸੇ ਵਿੱਚ ਮਾਰੇ ਗਏ 290 ਲੋਕਾ ਲਈ ਉਨਾ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਕਿ ਇਨਾ ਆਸਮੇ ਆਪਣੀ ਜਾਨ ਗੁਆਉਣ ਵਾਲਿਆ ਨੂੰ ਆਪਨੇ ਚਰਨਾ ਵਿੱਚ ਸਥਾਨ ਦੇਣਾ,ਪੰਜਾਬ ਸੰਗਠਨ ਮੰਤਰੀ ਰਜੀਵ ਮਹਾਜਨ ਨੇ ਕਿਹਾ ਕਿ ਸਾਨੂੰ ਇਸ ਵੇਲੇ ਇਕੱਲੇ ਇਕੱਲੇ ਰਹਿ ਕੇ ਨਹੀ ਸਗੋ ਸਾਰੇ ਪੰਜਾਬੀਆ ਨੂੰ ਇਕੱਠੇ ਹੋ ਕੇ ਪੰਜਾਬ ਨੂੰ ਬਾਹਰ ਦੇ ਲੋਕ ਜੋ ਪੰਜਾਬ ਦੇ ਦੁਸ਼ਮਨ ਹਨ ਅਤੇ ਆਪਨੇ ਪੰਜਾਬ ਅੰਦਰ ਹੀ ਬੈਠੇ ਘਰ ਦੇ ਦੁਸ਼ਮਨਾ ਤੋ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਤਾਕਿ ਪੰਜਾਬ ਅਤੇ ਪੰਜਾਬ ਦੇ ਲੋਕ ਫਿਰ ਤੋ ਤਰੱਕੀ ਦੀ ਰਾਹ ਫੜ ਸਕਨ ਅਤੇ ਵਿਦੇਸ਼ ਜਾ ਕੇ ਘਰਦਿਆ ਤੋ ਦੂਰ ਰਹਿਨ ਦੀ ਬਜਾਏ ਆਪਨੇ ਪੰਜਾਬ ਵਿੱਚ ਹੀ ਰਹਿ ਕੇ ਪੰਜਾਬ ਅੰਦਰ ਖੇਤੀਬਾੜੀ ਅਤੇ ਉਦਯੋਗ ਅਤੇ ਵਪਾਰ ਵਿੱਚ ਯੋਗਦਾਨ ਪਾਉਣ ਲਈ ਤੱਤਪਰ ਹੋਣ।