ਸਰਹੱਦੀ ਲੋਕ ਸੇਵਾ ਸਮਿਤੀ (ਰਜਿ.) ਪੰਜਾਬ ਦੀ ਬਟਾਲਾ ਇਕਾਈ ਦੀ ਮੀਟਿੰਗ ਹੋਈ
ਅਮਨ ਖੀਵਾ ਨੂੰ ਜਿਲ੍ਹਾ ਪ੍ਰਚਾਰ ਪ੍ਰਮੁੱਖ ਅਤੇ ਹਨੀ ਚੌਹਾਨ ਜਿਲ੍ਹਾ ਯੁਵਾ ਸੰਯੋਜਕ ਤੇ ਰਾਜਕੁਮਾਰ ਨਗਰ ਪ੍ਰਧਾਨ ਨਿਯੁਕਤ
ਬਟਾਲਾ, 3 ਜੂਨ (ਸੁਖਨਾਮ ਸਿੰਘ) – ਸਰਹੱਦੀ ਲੋਕ ਸੇਵਾ ਸਮਿਤੀ ਬਟਾਲਾ ਇਕਾਈ ਦੁਆਰਾ ਇਕ ਮੀਟਿੰਗ ਕਰਵਾਈ ਗਈ ਹੈ। ਜਿਸ ਵਿੱਚ ਆਉਂਦੇ ਤਿੰਨ ਮਹੀਨਿਆਂ ਦੇ ਕਾਰਜਾਂ (ਕੰਮਾਂ) ਉੱਤੇ ਚਰਚਾ ਕੀਤੀ ਗਈ। 21 ਜੂਨ ਯੋਗਾ ਦਿਵਸ ਜੁਲਾਈ ਮਹੀਨੇ ਵਿੱਚ ਖੂਨਦਾਨ ਕੈਂਪ ਲਗਾਉਣਾ, ਅਗਸਤ ਮਹੀਨੇ ਵਿੱਚ ਤਿਰੰਗਾ ਯਾਤਰਾ ਅਤੇ ਭਾਰਤ ਮਾਤਾ ਪੂਜਨ ਆਦਿ ਇਸ ਮੀਟਿੰਗ ਵਿੱਚ ਸਰਹੱਦੀ ਲੋਕ ਸੇਵਾ ਸਮਿਤੀ ਦੇ ਉੱਤਰੀ ਖੇਤਰ ਸੰਗਠਨ ਮੰਤਰੀ ਸ੍ਰੀ ਮਨੋਜ ਕੁਮਾਰ, ਪ੍ਰਾਂਤ ਮੰਤਰੀ ਸ੍ਰੀ ਰਜਿੰਦਰ ਸ਼ਰਮਾ, ਪ੍ਰਾਂਤ ਕੈਸ਼ੀਅਰ ਸ੍ਰੀ ਕੀਰਤੀ, ਸ੍ਰੀ ਅਜੇ ਕੁਮਾਰ ਪ੍ਰਾਂਤ ਯੁਵਾ ਸੰਯੋਜਕ, ਵਿਭਾਗ ਸੰਯੋਜਕ ਜਸਮੋਹਨ ਸਿੰਘ, ਜਿਲ੍ਹਾ ਜਨਰਲ ਸਕੱਤਰ ਕਮਲ ਕਿਸ਼ੋਰ ਨੇ ਭਾਗ ਲਿਆ। ਮੀਟਿੰਗ ਵਿੱਚ ਸ੍ਰੀ ਅਜੇ ਨੇ ਸਰਹੱਦੀ ਲੋਕ ਸੇਵਾ ਸਮਿਤੀ ਦੇ ਇਤਿਹਾਸ ਬਾਰੇ ਤੇ ਕਮਲ ਕਿਸ਼ੋਰ ਨੇ ਸਮਿਤੀ ਦੇ ਉਦੇਸ਼, ਕੰਮਾਂ ਤੇ ਏਰੀਆਂ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਪ੍ਰਾਂਤ ਮੰਤਰੀ ਨੇ ਸਮਿਤੀ ਦੇ ਨਗਰ ਇਕਾਈ, ਜਿਲ੍ਹਾ ਇਕਾਈਆਂ ’ਤੇ ਚਰਚਾ ਕੀਤੀ। ਮੀਟਿੰਗ ਵਿੱਚ ਸ੍ਰੀ ਮਨੋਜ ਨੇ ਅਗਾਮੀ ਮਹੀਨਿਆਂ ਵਿੱਚ ਹੋਣ ਵਾਲੇ ਕੰਮਾਂ ’ਤੇ ਚਰਚਾ ਕੀਤੀ ਜਿਵੇਂ ਯੋਗਾ ਦਿਵਸ, ਖੂਨਦਾਨ ਕੈਂਪ, ਤਿਰੰਗਾ ਯਾਤਰਾ। ਅੰਤ ਵਿੱਚ ਪ੍ਰਾਂਤ ਮੰਤਰੀ ਸ੍ਰੀ ਰਜਿੰਦਰ ਨੇ ਜਿਲ੍ਹਾ ਤੇ ਨਗਰ ਜਿੰਮੇਵਾਰੀਆਂ ਦੀ ਘੋਸ਼ਣਾ ਕੀਤੀ 2 ਜਿੰਮੇਵਾਰੀਆਂ ਜਿਲ੍ਹੇ ਦੀਆਂ ਜਿੰਨਾ ਵਿਚ ਜਿਲ੍ਹਾ ਪ੍ਰਚਾਰ ਮੁੱਖ ਸ੍ਰੀ ਅਮਨ ਖੀਵਾ ਅਤੇ ਜਿਲ੍ਹਾ ਯੁਵਾ ਸੰਯੋਜਕ ਸ੍ਰੀ ਹਨੀ ਚੌਹਾਨ ਨੂੰ ਜਿੰਮੇਵਾਰੀਆਂ ਦਿੱਤੀਆਂ ਗਈਆਂ ਅਤੇ ਇਸ ਦੇ ਨਾਲ ਨਾਲ ਨਗਰ ਪ੍ਰਧਾਨ ਸ੍ਰੀ ਰਾਜ ਕੁਮਾਰ ਭੁੱਲਰ ਰੋਡ ਨੂੰ ਜਿੰਮੇਵਾਰੀ ਦਿੱਤੀ ਗਈ ਸਰਹੱਦੀ ਲੋਕ ਸੇਵਾ ਸਮਿਤੀ ਦੀ ਅੰਤ ਇਹਨਾਂ ਤਿੰਨਾਂ ਸਤਿਕਾਰ ਯੋਗ ਸਖ਼ਸ਼ੀਅਤਾ ਤੇ ਸਮਿਤੀ ਨੂੰ ਇਹ ਯਕੀਨ ਦਿਵਾਇਆ ਕਿ ਇਹ ਸਮਿਤੀ ਦੇ ਕੰਮ ਵਾਸਤੇ ਦਿਨ ਰਾਤ ਇਕ ਕਰਨਗੇ ਭਾਵ ਬਹੁਤ ਮਿਹਨਤ ਕਰਨਗੇ। ਇਸ ਮੌਕੇ ਮਨੀਸ਼ ਕੁਮਾਰ, ਜਸਪਾਲ ਰਾਏ, ਪਵਨ ਕੁਮਾਰ, ਹਰਦੀਪ ਸਿੰਘ, ਸੰਕਰ ਸ਼ਰਮਾ ਜਿੰਮੀ, ਸੁਖਚੈਨ ਸਿੰਘ, ਵਸ਼ਿਸ਼ਟ, ਅਜੇ, ਭਾਰਤ, ਮਨੂੰ ਮਹਿਤਾ, ਸੱਤਪਾਲ, ਸੋਨੂੰ ਘਈ, ਦਵਿੰਦਰ ਸਿੰਘ, ਗਗਨ, ਬੱਬਲੂ, ਸੰਨੀ, ਦੀਪਕ ਕੁਮਾਰ, ਹਰਨਾਮ ਸਿੰਘ ਆਦਿ ਸ਼ਾਮਲ ਸਨ।