ਤਵਿੱਤਰ ਤਵਿੱਤਰ ਖੇਡਣ ਦਾ ਇਹ ਸਮਾਂ ਨਹੀਂ ਆ ਮਹਾਰਾਜਾ ਸਤੋਜ ਜੀ
– ਯੁੱਧਬੀਰ ਮਾਲਟੂ ✒️
ਪਰ ਅਸਲ ਵਿੱਚ ਸੱਚਾਈ ਇਹ ਆ ਕਿ ਤੁਹਾਡੇ ਅਨੁਸਾਰ ਭਾਜਪਾ ਦੀ ਮੋਦੀ ਸਰਕਾਰ ਨੇ ਤਿੰਨ ਦਿਨ ਪਹਿਲਾਂ ਹੀ 268 ਕਰੋੜ ਰੁਪਏ ਪੰਜਾਬ ਲਈ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਸਹਾਇਤਾ ਜਾਰੀ ਕੀਤੀ ਸੀ ਪਰ ਤੁਸੀਂ ਪੰਜਾਬ ਦੇ ਲੋਕਾਂ ਨੂੰ ਇਸ ਬਾਰੇ ਨਹੀਂ ਦੱਸਿਆ ਅਤੇ ਤੁਹਾਡਾ IT wing ਸਮੇਤ ਸਾਰੇ ਸ਼ੋਸ਼ਲ ਮੀਡੀਆ ਸੈਲ ਮਹਿਜ਼ 33 ਕਰੋੜ ਦਾ ਪ੍ਰਚਾਰ ਹੀ ਕਰਦਾ ਰਿਹੈ ???? ਖ਼ੈਰ ਮੈਂ ਕਿਸੇ ਰਾਜਨੀਤਕ ਪਾਰਟੀ ਦਾ ਨੁਮਾਇੰਦਾ ਹੋਣ ਦੇ ਨਾਅਤੇ ਨਹੀਂ ਬਲਕਿ ਪੰਜਾਬ ਦਾ ਆਮ ਆਦਮੀ ਹੋਣ ਦੇ ਨਾਤੇ ਪੁੱਛ ਰਿਹਾ ਹਾਂ ਕਿ ਅੱਜ ਸਮਾਂ ਮੇਹਣੋ ਮੇਹਣੀ ਹੋਣ ਦਾ ਨਹੀਂ ਅਤੇ ਨਾ ਹੀ ਕਿਸੇ ਰਾਜਨੀਤਕ ਪਾਰਟੀ ਉਤੇ ਵਿਅੰਗ ਕੱਸਣ ਦਾ ਹੈ ਜਿਸ ਪਾਰਟੀ ਨੂੰ ਤੁਸੀਂ ਬਚੀ-ਖੁਚੀ ਕਾਂਗਰਸ ਕਹਿ ਰਹੇ ਓ ਉਸੇ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਖੜ੍ਹਗੇ ਜੀ ਨਾਲ ਤੁਹਾਡੇ ਕੇਜਰੀਵਾਲ ਜੀ ਮਹਾਂ ਗੱਠਜੋੜ ਦੀ ਆਸਾਂ ਲੈਕੇ ਮੀਟਿੰਗਾਂ ਲਈ ਟਾਈਮ ਮੰਗਦੇ-ਫਿਰਦੇ ਹਨ ਅਤੇ ਜਿਸ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਵਿਅੰਗਮਈ ਢੰਗ ਨਾਲ ਪੇਸ਼ ਆ ਰਹੇ ਹੋ ਇਸੇ ਹੀ ਸੁਖਬੀਰ ਬਾਦਲ ਦਾ ਯੂਥ ਵਿੰਗ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ( ਅੰਮ੍ਰਿਤਸਰ ) ਦੇ ਸੇਵਾਦਾਰ ਕੈਮਰਿਆਂ ਦੀ ਕਮੀ ਹੋਣ ਦੇ ਬਾਵਜੂਦ ਪਹਿਲੇ ਦਿਨ ਤੋਂ ਹੀ ਰਾਹਤ ਕਾਰਜਾਂ ਵਿੱਚ ਮੋਜੂਦ ਹਨ ਅਤੇ ਤੁਹਾਡੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਕਿਵੇਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੱਡੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਦ੍ਰਿਸ਼ ਤੁਸੀਂ ਸ਼ੋਸ਼ਲ ਮੀਡੀਆ ਰਾਹੀਂ ਵੇਖ ਸਕਦੇ ਹੋ।
— ਯੁੱਧਬੀਰ ਮਾਲਟੂ
ਆਮ ਆਦਮੀ ਪੰਜਾਬ।