ਦੁਕਾਨਦਾਰਾਂ ਨੂੰ ਨਹੀਂ ਹੈ ਰਾਹਗੀਰਾਂ ਦੀ ਪਰਵਾਹ ਭਾਵੇਂ ਰਾਹਗੀਰ ਦਾ ਜਿੰਨਾ ਮਰਜੀ ਹੋ ਜਾਵੇ ਨੁਕਸਾਨ
ਬਟਾਲਾ (ਸੁਖਨਾਮ ਸਿੰਘ) ਬਟਾਲਾ ਸ਼ਹਿਰ ਵਿੱਚ ਕਈ ਦੁਕਾਨਦਾਰ ਐਸੇ ਹਣ ਜੋ ਆਪਣੀ ਦੁਕਾਨ ਦੇ ਅੱਗੇ ਕੰਮ ਕਰਦੇ ਹਨ। ਕਈ ਅਲਮਾਰੀਆਂ ਦਾ ਕੰਮ ਕਰਨ ਵਾਲੇ ਅਲਮਾਰੀਆਂ ਨੂੰ ਸੜਕ ਤੇ ਰੱਖ ਕੇ ਰੰਗ ਕਰਦੇ ਹਣ ਜਦੋਂ ਉਹ ਪ੍ਰੇਸ਼ਰ ਗਨ ਨਾਲ ਰੰਗ ਕਰਦੇ ਹਣ ਤਾਂ ਰੰਗ ਬਹੁਤ ਦੂਰ ਤੱਕ ਉੱਡਦਾ ਹੈ ਅਤੇ ਰੰਗ ਰਾਹਗੀਰਾਂ ਤੇ ਪੈਂਦਾ ਹੈ ਏਸੇ ਤਰ੍ਹਾਂ ਕਾਰ ਅਤੇ ਗੱਡੀਆਂ ਰੰਗਣ ਵਾਲੇ ਵੀ ਕਰਦੇ ਹਨ। ਕਈ ਆਟੋ ਵਹੀਕਲ ਠੀਕ ਕਰਨ ਵਾਲਿਆਂ ਵੀ ਕਾਰ ਅਤੇ ਮੋਟਰ ਸਾਈਕਲ ਧੋਣ ਲਈ ਸੜਕ ਹੀ ਵਰਤਦੇ ਹਨ ਜਿਸ ਨਾਲ ਗੰਦਾ ਪਾਣੀ ਰਾਹਗੀਰਾਂ ਤੇ ਪੈਂਦਾ ਹੈ ਅਤੇ ਕੱਪੜੇ ਖਰਾਬ ਹੋ ਜਾਂਦੇ ਹਨ। ਅਤੇ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਪਿਆ।
ਇਸ ਸੰਬੰਧ ਵਿੱਚ ਜਦੋਂ ਬਟਾਲਾ ਕਾਰਪੋਰੇਸ਼ਨ ਦੇ ਸੁਪ੍ਰੀਟੇਂਡੈਂਟ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਸਾਡੇ ਧਿਆਨ ਵਿੱਚ ਆ ਗਿਆ ਹੈ ਅਤੇ ਜਲਦ ਹੀ ਇਸ ਤੇ ਕਾਰਵਾਈ ਕੀਤੀ ਜਾਏਗੀ।