ਸਰਪੰਚ ਚੰਦਰ ਸੇਖਰ ਨੂੰ ਕਿਸਾਨ ਵਿੰਗ ਦਾ ਜਿਲ੍ਹਾ ਮੀਤ ਪ੍ਰਧਾਨ ਬਣਾਉਂਣ ਤੇ ਇਲਾਕੇ ਵਿੱਚ ਖੁੱਸ਼ੀ ਦੀ ਰਹਿਰ ।
30/1/2024
ਸੂਸ਼ੀਲ ਬਰਨਾਲਾ
ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਵੇਂ ਅਹੁੰਦੇਦਾਰਾਂ ਦੀ ਚੋਣ ਕੀਤੀ ਗਈ ਹੈ । ਜਿਲ੍ਹਾ ਗੁਰਦਾਸਪੁਰ ਦੇ ਪਿੰਡ ਠੱਠੀ ਦੇ ਮੌਜੂਦਾ ਸਰਪੰਚ ਅਤੇ ਸੰਮਤੀ ਮੈਂਬਰ ਚੰਦਰ ਸੇਖਰ ਨੂੰ ਪਾਰਟੀ ਹਾਈ ਕਮਾਨ ਵੱਲੋਂ ਕਿਸਾਨ ਵਿੰਗ ਦਾ ਜਿਲ੍ਹਾ ਮੀਤ ਪ੍ਰਧਾਨ ਨਿਯੂਕਤ ਕੀਤਾ ਹੈ । ਜਿਸ ਕਰਕੇ ਇਲਾਕੇ ਦੇ ਆਮ ਆਦਮੀ ਪਾਰਟੀ ਵਰਕਰਾਂ ਵਿੱਚ ਖੁੱਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਇਸ ਸਮੇਂ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਤੇ ਵਾਇੰਸ ਚੇਅਰਮੈਨ ਰਣਜੀਤ ਸਿੰਘ ਰਾਣਾ,ਸਰਪੰਚ ਹਰਪਾਲ ਸਿੰਘ ਜੋਗਰ,ਸਰਪੰਚ ਸੁਖਬੀਰ ਸਿੰਘ ਖੁੱਥੀ,ਪ੍ਰਧਾਨ ਸਰਤਾਜ ਸਿੰਘ,ਪ੍ਰਧਾਨ ਸੁਖਜਿੰਦਰ ਸਿੰਘ,ਜਸਬੀਰ ਸਿੰਘ,ਹਰਜਿੰਦਰ ਸਿੰਘ ਸਾਬਕਾ ਸਰਪੰਚ ਆਦਿ ਵੱਲੋਂ ਜਿਲ੍ਹਾ ਪ੍ਰਧਾਨ ਸਮਸੇਰ ਸਿੰਘ,ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ,ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ,ਅਤੇ ਰਾਘਵ ਚੱਡਾ ਦਾ ਚੰਦਰ ਸੇਖਰ ਨੂੰ ਕਿਸਾਨ ਵਿੰਗ ਦਾ ਜਿਲ੍ਹਾ ਮੀਤ ਪ੍ਰਧਾਨ ਬਣਾਉਂਣ ਤੇ ਧੰਨਵਾਦ ਕੀਤਾ । ਇਸ ਸਮੇਂ ਸਮੂਹ ਸਰਗਰਮ ਆਗੂਆਂ ਵੱਲੋਂ ਸਾਂਝੇ ਤੌਰ ਤੇ ਦੱਸਿਆ ਕਿ ਸਰਪੰਚ ਚੰਦਰ ਸੇਖਰ ਆਮ ਆਦਮੀ ਪਾਰਟੀ ਦੇ ਇਮਾਨਦਾਰ ਆਗੂ ਹਨ ,ਜਿਸ ਕਰਕੇ ਹਾਈ ਕਮਾਨ ਵੱਲੋਂ ਸਰਪੰਚ ਚੰਦਰ ਸੇਖਰ ਨੂੰ ਕਿਸਾਨ ਵਿੰਗ ਦਾ ਜਿਲ੍ਹਾ ਮੀਤ ਪ੍ਰਧਾਨ ਨਿਯੂਕਤ ਕੀਤਾ ਹੈ । ਇਸ ਸਮੇਂ ਸਰਪੰਚ ਚੰਦਰ ਸੇਖਰ ਵੱਲੋਂ ਵੀ ਸਮੂਹ ਲੀਡਰ ਸਿੱਪ ਅਤੇ ਜਿਲ੍ਹਾ ਇੰਚਾਰਜ ਸਮਸੇਰ ਸਿੰਘ ਦਾ ਜਿਲਾ ਮੀਤ ਪ੍ਰਧਾਨ ਦਾ ਅਹੁਦਾ ਦੇਣ ਤੇ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਆਮ ਆਦਮੀ ਪਾਰਟੀ ਵੱਲੋ ਲਗਾਈ ਗਈ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਉਂਣਗੇ ।














