ਸੁਖਜਿੰਦਰ ਰੰਧਾਵਾ ਦੀ ਵੱਡੀ ਜਿੱਤ ਲਈ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਣਥੱਕ ਮਿਹਨਤ ਰੰਗ ਲਿਆਈ
ਯੁੱਧਬੀਰ ਮਾਲਟੂ ਦੀ ਕਾਰਗੁਜ਼ਾਰੀ ਵੇਖ ਬਾਜਵਾ ਨੇ ਥਪਥਪਾਈ ਪਿੱਠ
ਬਟਾਲਾ, 4 ਜੂਨ ( ਸੁਖਨਾਮ ਸਿੰਘ ਦੀਪਕ ਕੁਮਾਰ) – ਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੁੰਦਿਆਂ ਹੀ ਜਿੱਥੇ ਦੇਸ਼ ਦੇ ਵੱਡੇ ਸਿਆਸੀ ਆਗੂਆਂ ਦਾ ਧਿਆਨ ਸਵੇਰ ਤੋਂ ਹੀ ਨਤੀਜਿਆਂ ਉਤੇ ਬਣਿਆ ਹੋਇਆ ਸੀ ਉਥੇ ਹੀ ਪੰਜਾਬ ਵਿੱਚ ਵੀ ਇਹਨਾਂ ਨਤੀਜਿਆਂ ਦੀ ਸਿਆਸੀ ਤਸਵੀਰ ਆਪਣੇ ਰੰਗ ਪੇਸ਼ ਕਰਦੀ ਨਜ਼ਰ ਆ ਰਹੀ ਸੀ ਜਿਸ ਤਹਿਤ ਜੇਕਰ ਪੰਜਾਬ ਦੇ ਚੋਣ ਨਤੀਜਿਆਂ ਵੱਲ ਝਾਤ ਮਾਰੀਏ ਤਾਂ ਕਾਂਗਰਸ ਪਾਰਟੀ ਨੇ ਵੱਡੀ ਜਿੱਤ ਹਾਸਲ ਕਰਕੇ ਜਿੱਥੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਮੂਦੇ ਮੂੰਹ ਸੁੱਟਿਆ ਹੈ ਉਥੇ ਹੀ ਅਕਾਲੀ ਦਲ ਬਾਦਲ ਦੇ ਭਰ ਗਰਮੀਆਂ ਵਿੱਚ ਸਾਹ ਸੁਕਾ ਦਿੱਤੇ ਹਨ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਕਾਂਗਰਸ ਪਾਰਟੀ ਬਾਕੀ ਤਮਾਮ ਪਾਰਟੀਆਂ ਨੂੰ ਪਛਾੜਦੀ ਹੋਈ ਇੱਕ ਵਾਰ ਫਿਰ ਵੱਡੀ ਤਾਕਤ ਪੰਜਾਬ ਵਿੱਚ ਫੜ ਚੁੱਕੀ ਹੈ ਇਸੇ ਤਹਿਤ ਗੁਰਦਾਸਪੁਰ ਲੋਕ ਸਭਾ ਹਲਕੇ ਤੋ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੀ ਵੱਡੀ ਜਿੱਤ ਲਈ ਜਿੱਥੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਣਥੱਕ ਮਿਹਨਤ ਰੰਗ ਲਿਆਈ ਹੈ ਉਥੇ ਹੀ ਸੁਖਜਿੰਦਰ ਰੰਧਾਵਾ ਲਈ ਵੱਡੇ ਪੱਧਰ ਉੱਤੇ ਚੋਣ ਪ੍ਰਚਾਰ ਵਿੱਚ ਡਟੇ ਰਹੇ ਯੂਥ ਕਾਂਗਰਸੀ ਆਗੂ ਅਤੇ ਪ੍ਰਸਿੱਧ ਪੰਜਾਬੀ ਐਕਟਰ ਯੁੱਧਬੀਰ ਮਾਲਟੂ ਦਾ ਚੋਣ ਪ੍ਰਚਾਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਨੂੰ ਵੇਖਦਿਆਂ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਵਲੋਂ ਯੁੱਧਬੀਰ ਦੀ ਪਿੱਠ ਥਪਥਪਾਈ। ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੀ ਇਸ ਵੱਡੀ ਜਿੱਤ ਲਈ ਜਿੱਥੇ ਵਰਕਰਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਿਆ ਹੈ ਉਥੇ ਹੀ ਪਾਰਟੀ ਦੇ ਵੱਡੇ ਸਿਆਸੀ ਲੀਡਰ ਯੁੱਧਬੀਰ ਸਿੰਘ ਮਾਲਟੂ ਵਰਗੇ ਨੋਜਵਾਨ ਆਗੂਆਂ ਦੀ ਕਾਰਗੁਜ਼ਾਰੀ ਵੇਖ ਬੇਹੱਦ ਖੁਸ਼ ਨਜ਼ਰ ਆ ਰਹੇ ਹਨ।
ਫੋਟੋ ਕੈਪਸ਼ਨ – ਕਾਂਗਰਸ ਪਾਰਟੀ ਦੇ ਸੁਖਜਿੰਦਰ ਰੰਧਾਵਾ ਦੀ ਵੱਡੀ ਜਿੱਤ ਲਈ ਸਾਬਕਾ ਮੰਤਰੀ ਤ੍ਰਿਪਤ ਬਾਜਵਾ ਨਾਲ ਖ਼ੁਸ਼ੀ ਜ਼ਾਹਿਰ ਕਰਦਿਆਂ ਯੁੱਧਬੀਰ ਸਿੰਘ ਮਾਲਟੂ ।