ਟਾਹਲੀ ਸਾਹਿਬ ਚ ਕਾਂਗਰਸੀ ਵਰਕਰਾਂ ਨੇ ਔਜਲਾ ਦੀ ਜਿੱਤ ‘ਤੇ ਮਨਾਈ ਖੁਸ਼ੀ
ਮਜੀਠਾ,04 ਜੂਨ-(ਰਾਜਾ ਕੋਟਲੀ) ਲੋਕ ਸਭਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਵਲੋਂ ਲਗਾਤਾਰ ਤੀਜੀ ਵਾਰ ਜਿੱਤ ਪ੍ਰਾਪਤ ਕਰਨ ਤੇ ਹਲਕਾ ਮਜੀਠਾ ਦੇ ਕਸਬਾ ਟਾਹਲੀ ਸਾਹਿਬ ਵਿਖੇ ਕਾਂਗਰਸੀ ਆਗੂਆਂ, ਵਰਕਰਾਂ ਅਤੇ ਸਮਰਥਕਾਂ ਨੇ ਲੱਡੂ ਵੰਡ ਕੇ ਖੁਸ਼ ਦਾ ਇਜ਼ਹਾਰ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹਰਮਨ ਸਿੰਘ ਸਿੱਧੂ ਅਤੇ ਵਿਨੋਦ ਕੁਮਾਰ ਸਾਬੀ ਰੂਪੋਵਾਲੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਵੱਡੀ ਜਿੱਤ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਤੇ ਸਮਰਥਕਾਂ ਦੇ ਹਮੇਸ਼ਾ ਲਈ ਮੂੰਹ ਬੰਦ ਕਰਕੇ ਪੰਜਾਬ ਵਿਚ ਝਾੜੂ ਖਿਲਾਰਕੇ ਰੱਖ ਦਿੱਤਾ ਹੈ।
ਇਸ ਮੌਕੇ ਬਲਦੇਵ ਸਿੰਘ ਟਾਹਲੀ ਸਾਹਿਬ, ਜੋਬਨ ਸਿੰਘ, ਨਵਨੀਤ ਸਿੰਘ ਖੈੜੇ, ਸੁੱਖ ਰੰਧਾਵਾ ਮਹਿਮੂਦਪੁਰ,ਜੱਸ ਖੈੜੇ,ਸਤਨਾਮ ਸਿੰਘ ਪੰਚ,ਗੁਰਜੀਤ ਸਿੰਘ, ਪਰਮਿੰਦਰ ਸਿੰਘ,ਹਿੰਦਾ ਟਾਹਲੀ ਸਾਹਿਬ,ਅਕਾਸ਼ਦੀਪ, ਸੁੱਖ ਟਾਹਲੀ ਸਾਹਿਬ, ਬਬਲੂ
,ਸਤਨਾਮ ਸਿੰਘ ਸਰਪੰਚ ਕਾਜ਼ੀਕੋਟ,ਸਮਸੇਰ ਸਿੰਘ ਸ਼ੇਰਾ,ਪਰਮਜੀਤ ਸਿੰਘ ਬਿੱਲੂ,ਦਿਲਬਾਗ ਸਿੰਘ ਬਾਬੋਵਾਲ,ਬਾਬਾ ਲੱਖਾ ਸਿੰਘ ਸਿਆਲਕਾ,ਮੁਕੇਸ਼ ਬਨੋਟ ਰੂਪੋਵਾਲੀ ਬ੍ਰਾਹਮਣਾਂ,ਨਿੱਕੂ ਬਾਬੋਵਾਲ,ਬਲਦੇਵ ਸਿੰਘ ਗੁਰਵਿੰਦਰ ਸਿੰਘ,ਜੱਗਾ ਡੇਹਰੀਵਾਲਾ ਟਾਹਲੀ ਸਾਹਿਬ,ਡਾ ਗੁਰਪ੍ਰੀਤ ਸਿੰਘ ਰਾਮਦਵਾਲੀ,ਡਾ.ਸਿੰਦ ਚਾਟੀਵਿੰਡ ਲਹੇਲ,ਅਸ਼ੋਕ ਕੁਮਾਰ ਮੱਤੇਵਾਲ,
,ਰਾਹੁਲ,ਜੋਬਨ ਬਾਬਾ ਲਾਭਪ੍ਰੀਤ ਸਿੰਘ ਮੱਤੇਵਾਲ ਸਮੇਤ ਵੱਡੀ ਗਿਣਤੀ ਚ ਕਾਗਰਸੀ ਵਰਕਰ ਸਾਮਿਲ ਸਨ।