ਆਦਰਯੋਗ ਮੁੱਖ ਮੰਤਰੀ ਜੀ,
ਪੰਜਾਬ।
ਸ਼੍ਰੀ ਮਾਨ ਜੀ,
ਖੁੱਲਾ ਪੱਤਰ
ਬਹੁਤ ਹੀ ਆਦਰਯੋਗ ਆਦਰਯੋਗ ਮੁੱਖ ਮੰਤਰੀ ਜੀ ਪੰਜਾਬ ਸ਼੍ਰ ਭਗਵੰਤ ਸਿੰਘ ਮਾਨ ਜੀ ,ਕੀ ਪੰਜਾਬ ਵਿੱਚ ਇਸ ਤਰਾ ਹੀ ਹਿੰਦੂ ਨੇਤਾਵਾਂ ਅਤੇ ਸ਼ਿਵ ਸੈਨਾ ਨੇਤਾਵਾਂ ਤੇ ਲਗਾਤਾਰ ਜਾਨ ਲੇਵਾ ਹਮਲੇ ਹੁੰਦੇ ਰਹਿਣਗੇ ਕੁਝ ਕੱਟੜਪੰਥੀ ਯਾ ਆਤੰਕਵਾਦੀ ਲੋਕ ਹਿੰਦੂਆਂ ਨੂੰ ਹਮੇਸ਼ਾ ਆਪਣਾ ਟਾਂਰਗੇਟ ਕਰਦੇ ਰਹਿਣਗੇ ,ਕੀ ਹਿੰਦੂ ਪੰਜਾਬ ਅੰਦਰ ਆਪਨੇ ਦੇਸ਼ ਆਪਨੇ ਧਰਮ ਲਈ ਬੋਲ ਵੀ ਨਹੀ ਸਕਦਾ, ਕੀ ਆਤੰਕਵਾਦ ਦੇ ਖਿਲਾਫ ਬੋਲਣਾ ਅਪਰਾਧ ਹੈ ਦੇਸ਼ ਹਿੱਤ ਦੀ ਗੱਲ ਕਰਨਾ ਗਲਤ ਹੈ ਬਾਕੀ ਰਾਜਨੀਤਕ ਪਾਰਟੀਆ ਆਪਣੀਆ ਵੋਟਾਂ ਲਈ ਆਤੰਕਵਾਦ ਦੇ ਖਿਲਾਫ ਕਦੇ ਕੁਝ ਨਹੀ ਬੋਲਦਿਆਂ ਸਿਰਫ ਸ਼ਿਵ ਸੈਨਾ ਹੀ ਪੰਜਾਬ ਨੂੰ ਇਸਦੀ ਏਕਤਾ ਅਖੰਡਤਾ ਨੂੰ ਬਣਾਈ ਰੱਖਣ ਲਈ ਹਮੇਸ਼ਾ ਆਤੰਕਵਾਦ ਦੇ ਖਿਲਾਫ ਗੱਲ ਕਰਦੀ ਹੈ ਤਾਂ ਕਿ ਪੰਜਾਬ ਨੂੰ ਫਿਰ ਤੋ 1984 ਵਾਲਾ ਮਾਹੌਲ ਦੁਬਾਰਾ ਨਾ ਦੇਖਨਾ ਪੈ ਜਾਵੇ ਤੇ ਇਸੇ ਲਈ ਇਹ ਕੁਝ ਵਿਕਾਊ ਕਟਰਪੰਥੀ ਲੋਕ – ਸ਼ਿਵ ਸੈਨਾ ਨੇਤਾਵਾਂ ਨੂੰ ਆਪਣਾ ਦੁਸ਼ਮਨ ਸਮਝਦੇ ਹੋਏ ਸਾਡੇ ਸ਼ਿਵ ਸੋਨਾ ਦੇ ਨੇਤਾਵਾਂ ਨੂੰ ਸੋਫਟ ਟਾਰਗੇਟ ਸਮਝ ਕੇ ਜਾਨ ਲੇਵਾ ਹਮਲਾ ਕਰਦੇ ਹਨ ਤਾ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕੀਤਾ ਜਾ ਸਕੇ,ਇਸੇ ਆਤੰਕਵਾਦ ਦੇ ਖਿਲਾਫ ਜਾਰੀ ਲੜਾਈ ਵਿੱਚ ਸਾਡੇ ਕਈ ਸਾਥੀ ਸ਼ਹੀਦ ਹੋ ਚੁੱਕੇ ਹਨ ,ਕੀ ਪੰਜਾਬ ਅੰਦਰ ਇਹ ਗੁੰਡਾਰਾਜ ਇਸੇ ਤਰਾ ਚਲਦਾ ਰਹੇਗਾ , ਕੀ ਸਾਡੀ ਸਰਕਾਰ ਅੱਖਾ ਮੀਟ ਕੇ ਇਹ ਤਮਾਸ਼ਾ ਦੇਖਦੀ ਰਹੇਗੀ ਲਾਅ ਐਂਡ ਆਰਡਰ ਦੀ ਜਿੰਮੇਵਾਰੀ ਆਪ ਜੀ ਪਾਸ ਹੈ ਕਿਰਪਾ ਕਰਕੇ ਇੰਨਾ ਨੂੰ ਕਿਵੇ ਨਕੇਲ ਪਾਉਣੀ ਹੈ ਤੁਸੀ ਬੇਹਤਰ ਜਾਣਦੇ ਹੋ ਜੇ ਤੁਸੀ ਪੰਜਾਬ ਦੇ ਹਤੈਸ਼ੀ ਹੋ ਤਾਂ ਇਸ ਗੁੰਡਾਗਰਦੀ ਨੂੰ ਨਕੇਲ ਪਾਉਣ ਲਈ ਜਲਦ ਤੋ ਜਲਦ ਸਖਤ ਨਿਰਦੇਸ਼ ਦਿਉ ਫਿਰ ਦੇਖਿਉ ਇਹ ਲੋਕ ਪੰਜਾਬ ਵਿੱਚ ਨਜਰ ਨਹੀ ਆਉਨੇ ਮੈ ਜਾਣਦਾ ਮੈ ਛੋਟਾ ਮੂੰਹ ਵੱਡੀ ਗੱਲ ਕਰ ਰਿਹਾ ਪਰ ਇਹ ਸਚਾਈ ਹੈ ਤੇ ਮੇਰਾ ਦਿਲ ਕੀਤੇ ਤੁਹਾਡੇ ਨਾਲ ਸ਼ੇਅਰ ਕਰਾ ਤੁਹਾਡੇ ਵੱਲੋ ਲਿਆ ਸਖਤ ਕਦਮ ਹੀ ਪੰਜਾਬ ਨੂੰ ਬਚਾ ਸਕਦਾ ਹੈ ਨਹੀ ਤਾ ਉਹ ਦਿਨ ਦੂਰ ਨਹੀ ਕਿ ਇੰਨਾਂ ਦੀ ਤਰਾ ਮਜਬੂਰ ਹੋ ਕੇ ਹਿੰਦੂ ਨੋਜਵਾਨਾਂ ਨੂੰ ਵੀ ਆਪਣੀ ਰਖਿਆ ਲਈ ਹਥਿਆਰ ਚੁੱਕਣ ਕੇ ਇਸੇ ਰਾਹ ਤੇ ਚਲਣਾ ਪੈ ਜਾਵੇ ਫਿਰ ਪੰਜਾਬ ਨੂੰ ਕੋਈ ਬਚਾ ਨਹੀ ਸਕੇਗਾ ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਵਕਤ ਰਹਿੰਦੇ ਹੀ ਅਸੀ ਪੰਜਾਬ ਅਤੇ ਪੰਜਾਬ ਦੇ ਨੋਜਵਾਨ ਨੂੰ ਗੁੰਮਰਾਹ ਹੋਣ ਤੋ ਬਚਾ ਲਈਏ ਜੋ ਸਿੱਖ ਨੋਜਵਾਨ ਗੁਮਰਾਹ ਹੋ ਚੁੱਕੇ ਹਨ ਉਨਾ ਨੂੰ ਸਵਿਧਾਨ ਅੰਦਰ ਕਾਨੂੰਨ ਦੀ ਮਰਿਆਦਾ ਵਿੱਚ ਰਹਿ ਕੇ ਸਹੀ ਰਸਤੇ ਤੇ ਲੈ ਕੇ ਆਉਣ ਦੀ ਕੋਸ਼ਿਸ਼ ਕਰੀਏ ਤੇ ਜੋ ਕਾਨੂੰਨ ਅਤੇ ਸਵਿਧਾਨ ਤੋ ਆਪਨੇ ਆਪ ਨੂੰ ਉਪਰ ਸਮਝਣ ਉਨਾ ਨੂੰ ਕਾਨੂੰਨ ਦੀ ਪ੍ਰਕਿਰਿਆ ਮੁਤਾਬਕ ਜੇਲਾਂ ਵਿੱਚ ਬੰਦ ਕੀਤਾ ਜਾਵੇ,ਗੈਂਗਸਟਰ ਵਾਦ ਨੂੰ ਖਤਮ ਕਰਨ ਲਈ ਤੁਸੀ ਪੰਜਾਬ ਪੁਲਸ ਨੂੰ ਸਪੈਸ਼ਲ ਤਾਕਤਾਂ ਦਿਉ ਜੇਲਾਂ ਅੰਦਰ ਬੈਠ ਕੇ ਜੋ ਗੈਂਗਸਟਰ ਜੇਲਾਂ ਅੰਦਰੋ ਹੀ ਰਾਜ ਚਲਾ ਰਹੇ ਹਨ ਉਨਾਂ ਤੇ ਨਕੇਲ ਕਸੀ ਜਾਵੇ ਅਤੇ ਜੇਲਾਂ ਅੰਦਰ ਬੈਠ ਕੇ ਕੋਈ ਜੁਰਮ ਨੂੰ ਅੰਜਾਮ ਨਾ ਦੇ ਸਕੇ ਇਸ ਲਈ ਪੰਜਾਬ ਪੁਲਿਸ ਅਤੇ ਜੇਲ ਦੇ ਜੇਲਰ ਨੂੰ ਸਖਤ ਆਦੇਸ਼ ਜਾਰੀ ਕੀਤੇ ਜਾਨ ,ਮਾਨ ਸਾਹਿਬ ਜੇ ਅਸੀ ਰੰਗਲੇ ਪੰਜਾਬ ਦਾ ਸਪਨਾ ਸਜੋਇਆ ਏ ਤੇ ਪੰਜਾਬ ਨੂੰ ਰੰਗਲਾਂ ਪੰਜਾਬ ਦੇਖਨਾ ਹੈ ਤਾਂ ਪੰਜਾਬ ਅੰਦਰ ਆਤੰਕਵਾਦ, ਗੈਂਗਸਟਰ ਵਾਦ ਅਤੇ ਨਸ਼ੇ ਦੇ ਸੌਦਾਗਰਾਂ ਤੇ ਨਕੇਲ ਪਾ ਲਈਏ ਤਾਂ ਉਹ ਦਿਨ ਦੂਰ ਨਹੀ ਇਹ ਪੰਜਾਬ ਫਿਰ ਤੋ ਪਹਿਲਾ ਵਾਂਗ ਸ਼ਾਤ ਤੇ ਹੱਸਦਾ ਵੱਸਦਾ ਪੰਜਾਬ ਹੋਵੇਗਾ ਇਸ ਵਿੱਚ ਕੋਈ ਸ਼ਕ ਨਹੀ ।
ਰਜੀਵ ਮਹਾਜਨ