*ਸਿੱਧ ਬਾਬਾ ਬਾਲਕ ਨਾਥ ਜੀ ਦਾ 55ਵਾਂ ਸਲਾਨਾ ਭੰਡਾਰਾ ਪੂਰੇ ਉਤਸਾਹ ਪੂਰਵਕ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ*
*ਬਾਬਾ ਜੀ ਨਾਲ ਸੱਚੇ ਦਿਲੋਂ ਪਿਆਰ ਕਰਨ ਵਾਲਿਆਂ ਦੀਆਂ ਹਮੇਸ਼ਾ ਝੋਲੀਆਂ ਭਰੀਆਂ ਰਹਿੰਦੀਆਂ : ਗੱਦੀ ਨਸ਼ੀਨ ਭਗਤ ਕੁਨਾਲ*
*ਬਟਾਲਾ , 26 ਫਰਵਰੀ ( ਸੰਜੀਵ ਮਹਿਤਾ) ਅੱਜ ਦੀ ਸਭਾ ਮੰਦਿਰ ਸਿੱਧ ਬਾਬਾ ਬਾਲਕ ਨਾਥ ਅਤੇ ਦੁਰਗਾ ਮਾਤਾ ਹੰਸਲੀ ਪੁੱਲ ਬਟਾਲਾ ਰਜਿ.(764) ਵਿੱਖੇ ਬਾਬਾ ਬਾਲਕ ਨਾਥ ਜੀ ਦਾ 55 ਵਾਂ ਸਲਾਨਾ ਭੰਡਾਰਾ ਪੂਰੀ ਸਰਧਾ ਅਤੇ ਬੜੇ ਉਤਸਾਹ ਪੂਰਵਕ ਨਾਲ ਮੰਦਿਰ ਗਰਾਉਂਡ ‘ਚ ਮਨਾਇਆ ਗਿਆ। ਗੱਦੀ ਨਸ਼ੀਨ ਭਗਤ ਕਨਾਲ ਜੀ ਮਹਾਰਾਜ ਵੱਲੋਂ ਸਭ ਤੋਂ ਪਹਿਲਾਂ ਸਵੇਰੇ 5 ਵਜੇ ਸਿੱਧ ਬਾਬਾ ਬਾਲਕ ਨਾਥ ਜੀ, ਸੰਤ ਤੁਲਸੀਦਾਸ ਜੀ ਮਹਾਰਾਜ, ਸ਼ਿਵ ਪਰਿਵਾਰ , ਸ੍ਰੀ ਹਨੂਮਾਨ ਜੀ , ਗੁਰੂ ਤਰਸੇਮ ਲਾਲ ਜੀ, ਅਤੇ ਭਗਤ ਸਤੀਸ਼ ਚੰਦਰ ਜੀ ਦੀਆਂ ਪ੍ਰਤਿਮਾ ਨੂੰ ਵਿਧੀ ਪੂਰਵਕ ਇਸ਼ਨਾਨ ਕਰਵਾਇਆ ਗਿਆ । ਇਸ਼ਨਾਨ ਕਰਵਾਉਣ ਉਪਰੰਤ ਸਵੇਰੇ 7 ਵਜੇ ਝੰਡਾ ਲਹਿਰਾਉਣ ਦੀ ਰਸਮ ਮੰਦਿਰ ਵਿੱਚ ਪੂਰੀ ਕੀਤੀ ਗਈ ਅਤੇ ਫਿਰ 8 ਵਜੇ ਮੰਦਰ ਵਿਖੇ ਹਵਣ ਯੱਗ ਸ਼ੁਰੂ ਕੀਤਾ ਗਿਆ ਆਵਣ ਯੱਗ ਸੰਪੂਰਨ ਹੋਣ ਤੋਂ ਬਾਅਦ ਬਾਹਰੋਂ ਆਏ ਹੋਏ ਸੰਤਾ ਮਹਾਤਮਾ ਅਤੇ ਸੰਗਤ ਨੂੰ ਚਾਹ ਪਕੌੜੇ ਦੇ ਨਾਲ ਨਾਲ ਨਾਸਤਾ ਕਰਵਾਇਆ ਗਿਆ।*
*ਇਸ ਸਲਾਨਾ ਭੰਡਾਰੇ ‘ਚ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਪੰਜਾਬੀ ਗਾਇਕ ਭਜਨ ਸਮਰਾਟ ਪਿਰਤੀ ਸਿਲੋ ਵੱਲੋ ਬਾਬਾ ਜੀ ਦੇ ਭਜਨ ਗਾਕੇ ਸੰਗਤਾਂ ਨੂੰ ਨਿਹਾਲ ਕਰ ਖੂਬ ਰੌਣਕਾਂ ਲਾਈਆਂ। ਇਸ ਮੌਕੇ ਤੇ ਸ਼ਹਿਰ ਦੇ ਉੱਘੇ ਕਾਰੋਬਾਰੀ, ਰਾਜਨੀਤੀਕ ਲੋਕ, ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਨੇ ਆਪਣੀ ਆਪਣੀ ਹਾਜ਼ਰੀ ਲਗਵਾ ਮੱਥਾ ਟੇਕ ਕੇ ਬਾਬਾ ਜੀ ਤੋ ਅਸ਼ੀਰਵਾਦ ਪ੍ਰਾਪਤ ਕੀਤਾ।*
*ਇਸ ਸਲਾਣਾ ਭੰਡਾਰੇ ਤੇ ਗੱਦੀ ਨਸ਼ੀਨ ਭਗਤ ਕੁਨਾਲ ਜੀ ਮਹਾਰਾਜ ਵੱਲੋਂ ਆਪਣੀ ਮਿੱਠੀ ਆਵਾਜ਼ ਨਾਲ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਸੰਗਤਾਂ ਨੂੰ ਨਿਹਾਲ ਕਰ ਸੰਗਤਾਂ ਨੂੰ ਬਾਬਾ ਜੀ ਨਾਲ ਜੋੜੀ ਰੱਖਿਆ ਅਤੇ ਬਾਬਾ ਜੀ ਦੇ ਉਪਦੇਸ਼ਾਂ ਤੇ ਚਲਦੇ ਹੋਏ ਭਜਨ ਬੰਦਗੀ ਕਰ ਆਪਣਾ ਜੀਵਨ ਸਫਲ ਬਣਾਉਣ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ। ਗੱਦੀ ਨਸ਼ੀਨ ਭਗਤ ਕੁਨਾਲ ਜੀ ਮਹਾਰਾਜ ਵੱਲੋਂ ਭੰਡਾਰੇ ਤੇ ਆਏ ਹੋਏ ਸੰਤਾਂ ਮਹਾਤਮਾਵਾਂ ਨੂੰ ਵਸਤਰ ਅਤੇ ਦਾਨ ਦਕਸ਼ਣਾ ਦਿੱਤੀ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਆਸ਼ੀਰਵਾ ਦਿੱਤਾ ਅਤੇ ਬਾਅਦ ਦੁਪਹਿਰ ਤੋਂ ਸ਼ਾਮ ਤੱਕ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ।*
*ਇਸ ਮੌਕੇ ਤੇ ਮੰਦਿਰ ਕਮੇਟੀ ਦੇ ਪ੍ਰਧਾਨ ਰਵੀ ਭੂਸ਼ਨ ਅੱਗਰਵਾਲ, ਸੀਨੀਅਰ ਉਪ ਪ੍ਰਧਾਨ ਸੁਦੇਸ਼ ਬਾਂਸਲ, ਉਪ ਪ੍ਰਧਾਨ ਰਕੇਸ਼ ਤ੍ਰੇਹਨ( ਗੌਪਾ),ਜਰਨਲ ਸਕੱਤਰ ਨਰੇਸ਼ ਕਪੂਰ, ਸੰਗਠਨ ਮੰਤਰੀ ਨੇਕੀ ਰਾਮ ਭਾਰਤਵਾਜ, ਕੈਸ਼ੀਅਰ ਗਗਨ ਜਬਾਲੀਆ, ਜੁਆਇੰਟ ਸਕੱਤਰ ਵਿਨੇ ਅਬਰੋਲ, ਜਤਿੰਦਰਜੀਤ ਸਿੰਘ ਬਾਜਵਾ, ਅਮਿਤ ਅੱਗਰਵਾਲ, ਡਾ. ਸੰਨੀ ਮਹਾਜਨ , ਬੋਵੀ ਮਿੱਤਲ, ਅਮਨ ਖੀਵਾ, ਮੋਹਿਤ ਮਿੱਤਲ, ਡਿੰਪਲ ਮਹਾਜਨ, ਵਰੁਣ ਬਾਂਸਲ, ਆਸ਼ੂ ਗੋਇਲ, ਕੀਮਤੀ ਲਾਲ, ਰਾਜ ਕੁਮਾਰ, ਪੰਡਿਤ ਸਤਿਆ ਪ੍ਰਕਾਸ਼ , ਮੁਨੀਸ਼ ਅੱਗਰਵਾਲ, ਗਰੀਸ਼ ਅਗਰਵਾਲ, ਸੁਮਿਤ ਗੁੱਪਤਾ, ਮੋਹਿਤ ਗੁਪਤਾ, ਰਕੇਸ਼ ਅਨੰਦ, ਕੇਵਲ ਕਟੋਚ, ਲੱਕੀ, ਨਮਨ, ਵੰਸ਼, ਦੀਵੰਸ਼, ਰੌਣਕ, ਅਮਿਤ, ਵਿਸ਼ਾਲ, ਨਵੀਨ, ਲਵਿਸ਼, ਰਮਿਤ, ਵਿੱਕੀ, ਸੂਰਜ, ਰਾਜਨ, ਰੋਹਨ, ਲਕਸ਼ ,ਗਗਨ, ਕਰਤਿਕ, ਪਿਊਸ਼, ਪਾਰਸ, ਆਦਿ ਸੇਵਾਦਾਰ ਹਾਜਰ ਸਨ।*