ਸ਼ਹਿਰ ਤੇ ਪਿੰਡਾ, ਕਸਬਿਆਂ ਵਿੱਚ ਵੈਦਿਕ ਸ਼ਨਾਤਨ ਧਰਮ ਪ੍ਰਚਾਰ ਪ੍ਰਸਾਰ ਕੀਤਾ ਜਾਵੇਗਾ।
ਵਿਹਿਪ ਜ਼ਿਲਾ ਪ੍ਰਧਾਨ ਭਰਤ ਭੂਸ਼ਣ ਗੋਗਾ।
ਨਵੇਂ ਮੈਂਬਰਾਂ ਨੂੰ ਸਰੋਪਾ ਪਾ ਕੇ ਟੀਮ ਵਿੱਚ ਸ਼ਾਮਲ ਕੀਤਾ ਗਿਆ।
ਗੁਰਦਾਸਪੁਰ (ਸੁਸ਼ੀਲ ਕੁਮਾਰ )
22 ਅਗਸਤ 2025 ਨੂੰ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਗੁਰਦਾਸਪੁਰ ਦੀ ਟੀਮ ਵੱਲੋਂ ਦੁਰਗਾ ਮੰਦਰ, ਬਹਿਰਾਮਪੁਰ ਰੋਡ ਗੁਰਦਾਸਪੁਰ ਵਿੱਚ ਸਧਾਰਨ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ
ਰਾਜ ਕੁਮਾਰ, ਮੁਕੇਸ਼ ਕੁਮਾਰ, ਦੀਪਕ ਸ਼ਰਮਾ, ਸੁਲਕਸ਼ਯਾ ਕੁਮਾਰ, ਮਦਨ ਗੁਪਤਾ, ਰਿਹਾਨ ਅਤੇ ਅਭਿ
ਨਵੇਂ ਮੈਂਬਰਾਂ ਨੂੰ ਸਰੋਪਾ ਪਾ ਕੇ ਟੀਮ ਵਿੱਚ ਸ਼ਾਮਲ ਕੀਤਾ ਗਿਆ।
ਉਨ੍ਹਾਂ ਨੇ ਇਹ ਸ਼ਪਥ ਲਈ ਕਿ ਉਹ ਹਰ ਕਦਮ ’ਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਉਦੇਸ਼ਾਂ ਦਾ ਸਮਰਥਨ ਕਰਨਗੇ।
ਇਸ ਪ੍ਰੋਗਰਾਮ ਦੌਰਾਨ ਹਨੂੰਮਾਨ ਚਾਲੀਸਾ ਦਾ ਪਾਠ ਅਤੇ ਆਰਤੀ ਵੀ ਕਰਵਾਈ ਗਈ। ਇਸ ਮੌਕੇ ਤੇ ਵਿਹਿਪ ਜ਼ਿਲਾ ਪ੍ਰਧਾਨ ਭਾਰਤ ਭੂਸ਼ਣ ਗੋਗਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕੀ ਸ਼ਹਿਰ ਤੇ ਪਿੰਡਾ ਕਸਬਿਆਂ ਵਿੱਚ ਵੈਦਿਕ ਸ਼ਨਾਤਨ ਧਰਮ ਪ੍ਰਚਾਰ ਪ੍ਰਸਾਰ ਕਰਕੇ ਇਲਾਕਾ ਨੂੰ ਜਾਗਰੂਕ ਕੀਤਾ ਜਾਵੇਗਾ।
ਇਸ ਮੌਕੇ ’ਤੇ ਜ਼ਿਲਾ ਮੰਤਰੀ ਸੁਮਿਤ ਭਾਰਦਵਾਜ , ਬਜਰੰਗ ਦਲ ਜ਼ਿਲਾ ਸੰਯੋਜਕ ਅਨਿਲ ਕੁਮਾਰ ਸ਼ਰਮਾ, ਮਠ ਮੰਦਰ ਪ੍ਰਮੁੱਖ ਅਮਨ ਸਰਨਾ, ਸੋਸ਼ਲ ਮੀਡੀਆ ਇੰਚਾਰਜ ਦੀਪਕ ਮਹਾਜਨ ਸਮੇਤ ਦੁਰਗਾ ਮੰਦਰ ਦੇ ਪੰਡਿਤ ਚੰਦਰ ਭੂਸ਼ਣ ਜੀ, ਭਜਨ ਗਾਇਕ ਅਭਿਨੰਦਨ ਕੁਮਾਰ ਅਤੇ ਮਹੇਸ਼ ਸ਼ਕਤੀ ਵੀ ਹਾਜ਼ਰ ਰਹੇ।
ਅੰਤ ਵਿੱਚ ਆਈ ਹੋਈ ਸੰਗਤਾ ਨੂੰ ਪ੍ਰਸਾਦ ਵੰਡਿਆ ਗਿਆ।













