ਭਾਜਪਾ ਆਗੂਆਂ ਨੇ ਬਟਾਲਾ ਵਿੱਚ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ 
ਸਰਕਾਰ ਦੀ ਧੱਕੇਸਾਹੀ ਖਿਲਾਫ ਭਾਜਪਾ ਦੇ ਵਰਕਰ ਅਤੇ ਆਗੂ ਝੁਕਣਗੇ ਨਹੀਂ : ਰਵੀਕਰਨ ਕਾਹਲੋਂ/ਅਸ਼ਵਨੀ ਸੇਖੜੀ/ਬਲਵਿੰਦਰ ਲਾਡੀ
ਬਟਾਲਾ, 22 ਅਗਸਤ (ਸੁਖਨਾਮ ਸਿੰਘ ਹਰਮੇਸ਼ ਸਿੰਘ) – ਬੀਤੇ ਦਿਨ ਭਾਜਪਾ ਵੱਲੋਂ ਸੂਬੇ ਭਰ ਵਿੱਚ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਦੀਆਂ ਯੋਜਨਾਵਾਂ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਭਾਜਪਾ ਆਗੂਆਂ ਦੇ ਵਰਕਰਾਂ ਵੱਲੋਂ ਵੱਖ-ਵੱਖ ਸਹਿਰਾਂ ਅਤੇ ਹਲਕਿਆਂ ਅੰਦਰ ਕੈਪ ਲਗਾਏ ਗਏ ਸਨ। ਜਿਸ ਤੋਂ ਬੁਖਲਾਹਟ ਵਿੱਚ ਆ ਕੇ ਪੰਜਾਬ ਦੀ ਸਰਕਾਰ ਵੱਲੋਂ ਜਿੱਥੇ ਭਾਜਪਾ ਦੇ ਕੈਂਪਾਂ ਨੂੰ ਬੰਦ ਕਰਵਾਇਆ ਗਿਆ ਉਥੇੇ ਹੀ ਵੱਡੀ ਗਿਣਤੀ ਭਾਜਪਾ ਦੇ ਆਗੂਆਂ ਨੂੰ ਗ੍ਰਿਫਤਾਰ ਵੀ ਕੀਤਾ ਅਤੇ ਸਰੇਆਮ ਧੱਕੇਸਾਹੀ ਕੀਤੀ। ਜਿਸ ਦੇ ਰੋਸ ਵਜੋਂ ਅੱਜ ਜਿਲ੍ਹਾ ਬਟਾਲਾ ਵਿਖੇ ਜਿਲ੍ਰਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਦੇ ਦਿਸਾ ਨਿਰਦੇਸ਼ਾਂ ਤਹਿਤ ਭਾਜਪਾ ਦੇ ਵੱਖ ਵੱਖ ਆਗੂਆਂ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਗਟ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਰਦਾਰ ਰਵੀਕਰਨ ਸਿੰਘ ਕਾਹਲੋ, ਸ੍ਰੀ ਅਸ਼ਵਨੀ ਸੇਖੜੀ, ਸ.ਬਲਵਿੰਦਰ ਸਿੰਘ ਲਾਡੀ ਵਿਸੇਸ ਤੌਰ ਤੇ ਪਹੁੰਚੇ। ਇਸ ਮੌਕੇ ਗੱਲਬਾਤ ਕਰਦਿਆਂ ਸੀਨੀਅਰ ਭਾਜਪਾ ਲੀਡਰ ਰਵੀਕਰਨ ਸਿੰਘ ਕਾਹਲੋ, ਅਸ਼ਵਨੀ ਸੇਖੜੀ, ਬਲਵਿੰਦਰ ਸਿੰਘ ਲਾਡੀ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਗਰੀਬਾਂ, ਬੇਰੋਜਗਾਰਾਂ, ਕਿਸਾਨਾਂ, ਦਲਿਤਾਂ, ਮਹਿਲਾਵਾਂ ਅਤੇ ਨੌਜਵਾਨਾਂ ਦੀ ਭਲਾਈ ਵਾਸਤੇ ਚਲਾਈਆਂ ਜਾ ਰਹੀਆਂ ਜਨ-ਕਲਿਆਣੀ ਯੋਜਨਾਵਾਂ ਦਾ ਲਾਭ ਪੰਜਾਬ ਦੇ ਹਰ ਲੋੜਵੰਦ ਤੱਕ ਪਹੁੰਚਾਣ ਵਾਸਤੇ ਭਾਜਪਾ ਵਲੋਂ ਸੀ.ਐਸ.ਸੀ. ਰਾਹੀਂ ਲਗਾਏ ਜਾ ਰਹੇ ਕੈਂਪਾਂ ਨੂੰ ਰੋਕਣ ਦੇ ਵਿਰੋਧ ‘ਚ ਅਤੇ ਜਿਹੜੀਆਂ ਸਕੀਮਾਂ ਅਤੇ ਯੋਜਨਾਵਾਂ ਕੇਂਦਰ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਚਲਾਈਆਂ ਹਨ ਉਸ ਨੂੰ ਲੈ ਕੇ ਭਾਜਪਾ ਦੇ ਆਗੂ ਲੋਕਾਂ ਨੂੰ ਜਾਗਰੂਕ ਕਰ ਰਹੇ ਸਨ ਤਾਂ ਜੋ ਲੋਕਾਂ ਨੂੰ ਪਤਾ ਚੱਲ ਸਕੇ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਕਿਹੜੀਆਂ ਹਨ ਲੇਕਿਨ ਇਸ ਸਾਰੇ ਕੈਂਪਾਂ ਤੋਂ ਪੰਜਾਬ ਦੀ ਸਰਕਾਰ ਬੁਖਲਾ ਗਈ ਅਤੇ ਪੁਲਿਸ ਨੇ ਧੱਕੇ ਨਾਲ ਭਾਜਪਾ ਆਗੂਆਂ ਨੂੰ ਗ੍ਰਿਫਤਾਰ ਕੀਤਾ ਅਤੇ ਕਈ ਜਗ੍ਹਾ ਸ਼ਰੇਆਮ ਧੱਕੇਸਾਹੀ ਵੀ ਕੀਤੀ। ਜਿਸ ਦੀ ਅਸੀਂ ਕੜੇੇ ਸਬਦਾਂ ਵਿੱਚ ਆਲੋਚਨਾ ਕਰਦੇ ਹਾਂ। ਭਾਜਪਾ ਆਗੂਆਂ ਨੇ ਕਿਹਾ ਕਿ ਹਰ ਪਾਰਟੀ ਦਾ ਆਪਣਾ ਫਰਜ ਹੁੰਦਾ ਹੈ ਕਿ ਉਹ ਆਪਣੀਆਂ ਸਰਕਾਰ ਦੀਆਂ ਪ੍ਰਾਪਤੀਆਂ ਤੇ ਨੀਤੀਆਂ ਲੋਕਾਂ ਤੱਕ ਪਹੁੰਚਾਵੇ ਲੇਕਿਨ ਪੰਜਾਬ ਸਰਕਾਰ ਜੋ ਖੁਦ ਸੂਬੇ ਦੇ ਲਈ ਕੁਝ ਨਹੀਂ ਕਰ ਰਹੀ ਲੇਕਿਨ ਕੇਂਦਰ ਸਰਕਾਰ ਦੀ ਯੋਜਨਾਵਾਂ ਨੂੰ ਦਬਾ ਰਹੀ ਹੈ ਜੋ ਕਦੇ ਬਰਦਾਸਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਕੈਂਪ ਲਗਾਏ ਜਾਣਗੇ ਅਤੇ ਸਰਕਾਰ ਦੀ ਧੱਕੇਸਾਹੀ ਅੱਗੇ ਝੁਕਿਆ ਨਹੀਂ ਜਾਵੇਗਾ। ਇਸ ਮੌਕੇ ਜਿਲ੍ਹਾ ਜਨਰਲ ਸੈਕਟਰੀ ਰੋਸਨ ਲਾਲ, ਵਾਈਸ ਪ੍ਰਧਾਨ ਸਕਤੀ ਸਰਮਾ, ਪੰਜਾਬ ਕਾਰਕਰਨੀ ਮੈਂਬਰ ਭੂਸਣ ਬਜਾਜ, ਸਿਟੀ ਮੰਡਲ ਪ੍ਰਧਾਨ ਬਲਵਿੰਦਰ, ਸਿਵਲਾਇਨ ਮੰਡਲ ਪ੍ਰਧਾਨ ਦੀਪਕ ਜੋਸੀ, ਦੇਹਾਤ ਮੰਡਲ ਪ੍ਰਧਾਨ ਗੁਰਦੀਪ ਸਿੰਘ,ਰਵਿੰਦਰ ਸਿੰਘ ਖੱਖ ਦਿਹਾਤੀ ਮੰਡਲ ਪ੍ਰਧਾਨ ਫਤਿਹਗੜ੍ਹ ਚੂੜੀਆਂ ਰਣਜੀਤ ਸਿੰਘ ਪੰਨੂ ਜਤਿੰਦਰ ਸਿੰਘ ਸਰਕਲ ਦਿਆਲਗੜ੍ਹ ਕਸਮੀਰ ਸਿੰਘ। ਸਰਕਲ ਅਲੀਵਾਲ ਪ੍ਰਦੀਪ ਕੁਮਾਰ ਸਰਕਲ ਕਿਲਾ ਲਾਲ ਸਿੰਘ
ਰਜਿੰਦਰ ਸਿੰਘ ਸਰਕਲ ਘਸੀਟਪੁਰ
ਕਪਿਲ ਸਰਮਾ ਸਰਕਲ ਫਤਿਹਗੜ੍ਹ ਚੂੜੀਆ ਸ਼ਹਿਰੀ ਅਤੇ ਹੋਰ ਭਾਜਪਾ ਆਗੂ ਹਾਜਰ ਸਨ।













