ਗੁਰਦਾਸਪੁਰ ,ਡੇਰਾ ਬਾਬਾ ਨਾਨਕ -(ਰਛਪਾਲ ਸਿੰਘ, ਵਿਨੋਦ ਸੋਨੀ) – ਹਲਕਾ ਡੇਰਾ ਬਾਬਾ ਨਾਨਕ ਤੋਂ ਸ਼. ਜਗਤਾਰ ਸਿੰਘ ਗੋਸਲ (ਮੋਜੂਦਾ ਚੇਅਰਮੈਨ ਲੇਬਰਫੈਡ ਪੰਜਾਬ), ਸ਼. ਬਲਵਿੰਦਰ ਸਿੰਘ ਹਰੂਵਾਲ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ), ਸ਼. ਪਲਵਿੰਦਰ ਸਿੰਘ ਘਣੀਆਂ (ਜਨਰਲ ਸੈਕਟਰੀ ਐਨ.ਆਰ.ਆਈ ਸਭਾ), ਸ਼.ਬਲਦੇਵ ਸਿੰਘ ਬੂਰਾ (ਡਾਇਰੈਕਟਰ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ), ਬੀਬੀ ਰਿਤੂ ਸਹੋਤਾ (ਜਿਲ੍ਹਾਂ ਪ੍ਰਧਾਨ ਮਹਿਲਾ ਵਿੰਗ ਆਪ ਪਾਰਟੀ), ਅਰਿਫ ਚੋਹਾਨ (ਚੇਅਰਮੈਨ ਕ੍ਰਿਸ਼ਚਨ ਸੇਵਾ ਫਰੰਟ), ਸ਼. ਜਸਬੀਰ ਸਿੰਘ ਕਾਹਲੋਂ (ਸਰਪੰਚ ਵਡਾਲਾ ਬਾਂਗਰ, ਜਿਲ੍ਹਾਂ ਮੀਤ ਪ੍ਰਧਾਨ ਕਾਂਗਰਸ), ਸ਼.ਮੁਖਤਿਆਰ ਸਿੰਘ (ਬਲਾਕ ਸੰਮਤੀ ਮੈਂਬਰ ਕਾਂਗਰਸ), ਸ਼. ਬਲਰਾਜ ਸਿੰਘ ( ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕਲਾਨੌਰ), ਕੁਲਵੰਤ ਸਿੰਘ (ਸਾਬਕਾ ਸਰਪੰਚ ਕਲਾਨੌਰ) ਆਦਿ ਵੱਡੀ ਗਿਣਤੀ ਵਿੱਚ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕਿ ਸ.ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ । ਸ਼ਾਮਿਲ ਹੋਏ ਸਾਰੇ ਪਰਿਵਾਰਾਂ ਦਾ ਤਹਿ ਦਿੱਲੋਂ ਧੰਨਵਾਦ ।