ਕਪੂਰਥਲਾ, 19 ਜਨਵਰੀ (ਕੌੜਾ)- ਵਿਅੰਗ ਨਾਲ ਪੰਜਾਬ ਦੀ ਸਿਆਸਤ ਤੇ ਕਟਾਕਸ਼ ਕਰਨ ਵਾਲੇ ਸੰਸਦ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦਾ ਮੁੱਖਮੰਤਰੀ ਚਿਹਰਾ ਐਲਾਨੇ ਜਾਨ ਦਾ ਸਵਾਗਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਇਕ ਇਮਾਨਦਾਰ,ਬੇਦਾਗ ਆਗੂ ਨੂੰ ਮੁੱਖਮੰਤਰੀ ਚਿਹਰਾ ਐਲਾਨੇ ਕੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਅਰਵਿੰਦ ਕੇਜਰੀਵਲ ਨੇ ਸਾਬਤ ਕਰ ਦਿੱਤਾ ਹੈ ਦੀ ਆਮ ਆਦਮੀ ਪਾਰਟੀ ਆਮ ਲੋਕਾ ਦੀ ਪਾਰਟੀ ਹੈ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸੱਤਾ ਪਰਿਵਰਤਨ ਵਿੱਚ ਵਿਸ਼ਵਾਸ ਰੱਖਦੀ ਹੈ,ਦਿੱਲੀ ਇਸਦੀ ਜਿਉਂਦੀ ਜਾਗਦੀ ਮਿਸਾਲ ਹੈ।ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰਾਜਧਾਨੀ ਵਿੱਚ ਬਿਜਲੀ,ਪਾਣੀ,ਸਿੱਖਿਆ ਅਤੇ ਸਿਹਤ ਨੂੰ ਬਦਲਕੇ ਵਖਾਇਆ ਹੈ।ਅੱਜ ਹਰ ਨਾਗਰਿਕ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦੀ ਤਾਰੀਫ ਕਰ ਰਿਹਾ ਹੈ।ਪੰਜਾਬ ਵਿੱਚ ਜੇਕਰ ਉਨ੍ਹਾਂ ਦੀ ਪਾਰਟੀ ਬਹੁਮਤ ਨਾਲ ਆਉਂਦੀ ਹੈ ਤਾਂ ਉਹ ਇੱਥੇ ਵੀ ਦਿੱਲੀ ਮਾਡਲ ਲਾਗੂ ਕਰਨਗੇ।ਇੰਡੀਅਨ ਨੇ ਕਿਹਾ ਕਿ ਪੰਜਾਬ ਦੇ ਲੋਕ ਅੱਜ ਕਾਂਗਰਸ ਸਰਕਾਰ ਤੋਂ ਪਰੇਸ਼ਾਨ ਹੋ ਚੁਕੇ ਹਨ।ਲੋਕਾਂ ਨੇ ਅਕਾਲੀਆਂ ਨੂੰ ਪਹਿਲਾਂ ਹੀ ਨਕਾਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਵਿਕਾਸ ਕੀਤਾ ਜਾ ਰਿਹਾ ਹੈ, ਪੰਜਾਬ ਵਿੱਚ ਵੀ ਵਿਕਾਸ ਦਾ ਦਰਿਆ ਵਗ ਰਿਹਾ ਹੈ।ਉਸੀ ਪ੍ਰਕਾਰ ਪੰਜਾਬ ਪ੍ਰਦੇਸ਼ ਵਿੱਚ ਵੀ ਵਿਕਾਸ ਦੀਆਂ ਨਦੀਆਂ ਬਹਾਇਆ ਜਾਣਗੀਆਂ।ਉਨ੍ਹਾਂਨੇ ਲੋਕ ਨੂੰ ਪਾਰਟੀ ਤੇ ਵਿਸ਼ਵਾਸ ਦਿਖਾਂਦੇ ਹੋਏ ਵਿਧਾਨਸਭਾ ਚੋਣ ਵਿੱਚ ਪਾਰਟੀ ਨੂੰ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ।