ਭੋਗਪੁਰ -( ਮਨਜਿੰਦਰ ਸਿੰਘ ) -ਅਖਿਲ ਭਾਰਤੀਯ ਵਿਰਸਾ ਪ੍ਰਤੀਯੋਗਤਾ ਰੂਟ ਟੂ ਰੂਟਸ 2021 ਆਨਲਾਈਨ ਸੀਬੀਐਸਸੀ ਬੋਰਡ ਵੱਲੋਂ ਕਰਵਾਈ ਗਈ ਪ੍ਰਤੀਯੋਗਤਾ ਵਿੱਚ ਪੂਰੇ ਭਾਰਤ ਨੌਰਥ ਜ਼ੋਨ ਦੇ 265 ਕੇਂਦਰੀ ਵਿਦਿਆਲਿਆ ਨੇ ਭਾਗ ਲਿਆ,ਜਿਸ ਵਿੱਚੋਂ ਆਦਮਪੁਰ ਦੇ ਕੇਂਦਰੀ ਵਿਦਿਆਲਾ ਸਕੂਲ ਨੰਬਰ 1 ਦੇ ਵਿਦਿਆਰਥੀ ਭੋਗਪਰ ਦੇ ਰਹਿਣ ਵਾਲੇ ਹਾਰਦਿਕ ਰਾਜਪੂਤ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਭੋਗਪੁਰ ਅਤੇ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ।ਹਾਰਦਿਕ ਰਾਜਪੂਤ ਦੇ ਪਿਤਾ ਪੀ ਸੀ ਰਾਊਤ ਰਾਜਪੂਤ ਨੂੰ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਅਤੇ ਸੰਗੀਤ ਅਧਿਆਪਕ ਪਵਨ ਕੁਮਾਰ, ਅਕਸ਼ੇ ਕੁਮਾਰ, ਮੈਡਮ ਅਨੀਤਾ,ਮੈਡਮ ਨੀਲਮ ਅਤੇ ਸਮੂਹ ਸਟਾਫ ਵੱਲੋਂ ਸੇਨ ਸਿਨਸਟੀਰ ਆਫ ਕਲਚਰ ਇੰਡੀਆ ਤੋਂ ਇੱਕ ਸਰਟੀਫਿਕੇਟ ਅਤੇ 15 ਹਜ਼ਾਰ ਰੁਪਏ ਦਾ ਗਿਫਟ ਦੇ ਕੇ ਹਾਰਦਿਕ ਰਾਜਪੂਤ ਨੂੰ ਸਨਮਾਨਤ ਕੀਤਾ।ਪ੍ਰਿੰਸੀਪਲ ਰਾਕੇਸ਼ ਮਹਾਜਨ ਨੇ ਕਿਹਾ ਕਿ ਜਿੱਥੇ ਪੜ੍ਹਾਈ ਵਿੱਚ ਹਾਰਦਿਕ ਰਾਜਪੂਤ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ,ਉਥੇ ਸੰਗੀਤ ਖੇਤਰ ਵਿੱਚ ਆਪਣੇ ਪਿਤਾ ਉਸਤਾਦ ਪੀਸੀ ਰਾੳੂਤ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਕੂਲ ਅਤੇ ਪੰਜਾਬ ਦਾ ਨਾਂ ਰੌਸ਼ਨ ਕਰ ਰਿਹਾ ਹੈ,ਪ੍ਰਮਾਤਮਾ ਕਰੇ ਇਹ ਬੱਚਾ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੇ।