ਗੁਰਦਾਸਪੁਰ ,ਡੇਰਾ ਬਾਬਾ ਨਾਨਕ -(ਰਸ਼ਪਾਲ ਸਿੰਘ, ਵਿਨੋਦ ਸੋਨੀ)- ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਵਿਚ ਆਉਂਦੇ ਪਿੰਡ ਭਿਖਾਰੀਵਾਲ ਤੋਂ ਸਾਬਕਾ ਮੈਂਬਰ ਪੰਚਾਇਤ ਸਮੇਤ ਸਮੁੱਚੇ ਪਿੰਡ ਵਾਸੀਆਂ ਵੱਲੋਂ ਅੱਜ ਉਸ ਵੇਲੇ ਹਲਕਾ ਡੇਰਾ ਬਾਬਾ ਨਾਨਕ ਦੇ ਮੌਜੂਦਾ ਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੱਡਾ ਝਟਕਾ ਲੱਗਾ ਜਿਸ ਵਕਤ ਸਮੁੱਚੇ ਪਿੰਡ ਭਿਖਾਰੀਵਾਲ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਰਵੀਕਰਨ ਸਿੰਘ ਕਾਹਲੋਂ ਦੀ ਮੌਜ਼ੁੁਦਗੀ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ । ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ਵਿਚ ਪਿੰਡ ਭਿਖਾਰੀਵਾਲ ਦੇ ਸਾਬਕਾ ਮੈਂਬਰ ਪੰਚਾਇਤ ਸੁਖਵਿੰਦਰ ਸਿੰਘ ਬੱਬੂ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆ ਕਿਹਾ ਕਿ ਕਾਂਗਰਸੀ ਹਲਕਾ ਵਿਧਾਇਕ ਰੰਧਾਵਾ ਨੇ ਸਾਨੂੰ ਕਦੇ ਵੀ ਸਾਡਾ ਦੁੱਖ ਨਹੀਂ ਪੁੱਛਿਆ ਅਤੇ ਮੇਰੇ ਕੋਲੋਂ ਕਈ ਲੱਖ ਰਕਮਾਂ ਖਾ ਚੁੱਕਾ ਹੈ ‘ ਤੇ ਪਿੰਡ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵਿਕਾਸ ਨਹੀਂ ਕਰਵਾਇਆ , ਹਾਂ ਰੰਧਾਵਾ ਨੇ ਇਕੋ ਇਕ ਪਿੰਡ ਦਾ ਵਿਕਾਸ ਕੀਤਾ ਹੈ ਪਿੰਡ ਵਾਸੀਆਂ ਤੇ ਝੂਠੇ ਪਰਚੇ ਦਰਜ ਕਰਵਉਂਣ ਦਾ ਤੇ ਪਿੰਡ ਦੇ ਸੀਨੀਅਰ ਕਾਂਗਰਸੀ ਆਗੂਆਂ ਦੇ ਖ਼ਿਲਾਫ਼ ਝੂਠੇ ਪਰਚੇ ਵੀ ਦਰਜ ਕਰਵਾਉਣ ਦਾ ਵਿਕਾਸ ਕੀਤਾ ਹੈ ਰੰਧਾਵਾ ਵੱਲੋਂ ਹੋਰ ਕੋਈ ਪਿੰਡ ਦਾ ਵਿਕਾਸ ਕਰਾਇਆ ਤਾਂ ਸਾਨੂੰ ਨਜ਼ਰ ਨਹੀਂ ਆਉਂਦਾ ਸਿਰਫ਼ ਝੂਠੇ ਪਰਚੇ ਰੰਧਾਵੇ ਵੱਲੋਂ ਕਰਾਏ ਗਏ ਨਜ਼ਰ ਆਉਂਦੇ ਹਨ । ਸਾਬਕਾ ਮੈਂਬਰ ਪੰਚਾਇਤ ਸੁਖਵਿੰਦਰ ਸਿੰਘ ਬੱਬੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਪੰਦਰਾਂ ਸਾਲ ਤੋਂ ਸਰਪੰਚੀ ਕਰਦੇ ਆ ਰਹੇ ਇੱਕੋ ਹੀ ਪਰਿਵਾਰ ਦੇ ਮੈਂਬਰ ਜਿਸ ਵਿੱਚ ਸਾਬਕਾ ਸਰਪੰਚ ਨਰਿੰਦਰ ਕੌਰ ,ਸਾਬਕਾ ਸਰਪੰਚ ਗੁਰਮੀਤ ਸਿੰਘ ਤੇ ਹੁਣ ਦੇ ਸਮੇਂ ਵਿੱਚ ਚੱਲ ਰਹੇ ਮੌਜੂਦਾ ਸਰਪੰਚ ਨਿਰਮਲ ਸਿੰਘ ਅਠਵਾਲ ਜੋ ਇੱਕੋ ਹੀ ਪਰਿਵਾਰ ਪਿਛਲੇ ਪੰਦਰਾਂ ਸਾਲਾਂ ਤੋਂ ਪਿੰਡ ਦੀ ਸਰਪੰਚੀ ਕਰਦਾ ਆ ਰਿਹਾ ਹੈ। ਉਸ ਦੇ ਖ਼ਿਲਾਫ਼ ਬਲਾਕ ਪੰਚਾਇਤ ਅਫਸਰ ਕਲਾਨੌਰ ਤੋਂ ਲੈ ਕੇ ਡਾਇਰੈਕਟਰ ਵਿਕਾਸ ਤੇ ਪੰਚਾਇਤਵਿਭਾਗ ਪੰਜਾਬ ਸਮੇਤ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਗੁਰਦਾਸਪੁਰ ਨੂੰ ਵੀ ਕਈ ਉਕਤ ਪਰਿਵਾਰ ਵੱਲੋਂ ਘਪਲੇਬਾਜ਼ੀਆਂ ਕੀਤੀਆਂ ਦੀਆਂ ਸ਼ਿਕਾਇਤਾਂ ਦਿੱਤੀਆਂ ਸਨ ।ਜਿਨ੍ਹਾਂ ਦੇ ਖ਼ਿਲਾਫ਼ ਪੰਚਾਇਤ ਅਫਸਰ ਅਤੇ ਪੰਚਾਇਤ ਡਾਇਰੈਕਟਰ ਕੋਈ ਵੀ ਕਾਰਵਾਈ ਸੁਖਜਿੰਦਰ ਸਿੰਘ ਰੰਧਾਵਾ ਦੇ ਦਬਾਅ ਹੇਠ ਆ ਕੇ ਨਹੀਂ ਸੀ ਕਰਦੇ । ਜਿਸ ਵਕਤ ਪਿੰਡ ਦੀ ਮੌਜੂਦਾ ਸਰਪੰਚ ਨਰਿੰਦਰ ਕੌਰ ਸੀ ਜੋ ਇਸ ਵਕਤ ਸਾਬਕਾ ਸਰਪੰਚ ਹੈ ਨਰਿੰਦਰ ਕੌਰ ਦੇ ਕਾਰਜਕਾਲ ਸਮੇਂ ਵੀ ਨਿਰਮਲ ਸਿੰਘ ਆਪਣੇ ਆਪ ਨੂੰ ਉਸ ਸਮੇਂ ਜੋ ਮੈਂਬਰ ਪੰਚਾਇਤ ਵੀ ਨਹੀਂ ਸੀ ਬਣਿਆ ਵੱਡੇ ਵੱਡੇ ਇਸ਼ਤਿਹਾਰਾਂ ਵਿੱਚ ਆਪਣੇ ਆਪਣੇ ਪਿੰਡ ਭਿਖਾਰੀਵਾਲ ਦਾ ਸਰਪੰਚ ਦਰਸਾਉਂਦਾ ਸੀ । ਕਈ ਅਫ਼ਸਰਾਂ ਤੇ ਦਬਾਅ ਪਾ ਕੇ ਕੰਮ ਕਰਵਾਉਂਦਾ ਸੀ ਕਿ ਮੈਂ ਪਿੰਡ ਭਿਖਾਰੀਵਾਲ ਦਾ ਸਰਪੰਚ ਹਾ । ਜਿਸ ਪ੍ਰਤੀ ਅਸੀਂ ਸੁਖਜਿੰਦਰ ਸਿੰਘ ਰੰਧਾਵਾ ਦੇ ਧਿਆਨ ਵਿੱਚ ਵੀ ਲਿਆਂਦਾ ਸੀ ਅਤੇ ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਸੀ ਕਿ ਪਿੰਡ ਭਿਖਾਰੀਵਾਲ ਦੇ ਸਰਪੰਚ ਨਿਰਮਲ ਸਿੰਘ ਅਠਵਾਲ ਦੇ ਖ਼ਿਲਾਫ਼ ਬਹੁਤ ਹੀ ਕਰੀਮੀਨਲ ਦਰਖਾਸਤ ਗੁਰਦਾਸਪੁਰ ਜ਼ਿਲ੍ਹੇ ਦੇ ਅਤੇ ਪੰਜਾਬ ਦੇ ਉੱਚ ਪੱਧਰ ਪੁਲੀਸ ਅਧਿਕਾਰੀਅਾਂ ਨੂੰ ਇਕ ਲੜਕੀ ਨੇ ਆਪਣੇ ਨਾਲ ਹੋਏ ਸਿੰਘ ਦੇ ਖਿਲਾਫ ਦਿੱਤੀ ਹੋਈ ਹੈ ਸੁਖਜਿੰਦਰ ਸਿੰਘ ਰੰਧਾਵਾ ਨੇ ਉਸ ਵਕਤ ਦੇ ਥਾਣਾ ਸਦਰ ਗੁਰਦਾਸਪੁਰ ਦੇ ਐਸਐਚਓ ਰਾਜਿੰਦਰ ਕੁਮਾਰ ਤੇ ਦਬਾਅ ਪਾ ਕੇ ਸਰਪੰਚ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਸੀ ।ਜੋ ਕਿ ਉਹ ਪੀਡ਼ਤ ਲਡ਼ਕੀ ਅੱਜ ਵੀ ਇਨਸਾਫ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ ਇੱਥੋਂ ਤੱਕ ਕੇ ਸਰਪੰਚ ਨਿਰਮਲ ਸਿੰਘ ਨੇ ਪਿੰਡ ਭਿਖਾਰੀਵਾਲ ਦੀਆਂ ਕੁਝ ਔਰਤਾਂ ਤੇ ਵੀ ਝੂਠੇ ਪਰਚੇ ਦਰਜ ਕਰਾਏ ਹੋਏ ਹਨ ਅਤੇ ਸਰਪੰਚ ਨੇ ਪਿੰਡ ਵਿੱਚ ਵਸਦੇ ਸਕੇ ਭਰਾਵਾਂ ਨੂੰ ਵੀ ਇੱਕ ਦੂਸਰੇ ਦੇ ਸਿਰ ਪਡ਼੍ਹਾੳੁਣ ਤੋਂ ਕੋਈ ਗੁਰੇਜ਼ ਨਹੀਂ ਕੀਤਾ ਤੇ ਸਰਪੰਚ ਨਿਰਮਲ ਦੇ ਖ਼ਿਲਾਫ਼ ਇਰਾਦਾ ਕਤਲ ਦੇ ਮਾਮਲੇ ਵੀ ਦਰਜ ਹਨ । ਪਿੰਡ ਭਿਖਾਰੀਵਾਲ ਦੇ ਸਰਪੰਚ ਨੇ ਰੰਧਾਵਾ ਦੇ ਨਾਲ ਮਿਲ ਕੇ ਬਹੁਤ ਵੱਡੇ ਪੱਧਰ ਤੇ ਪਿੰਡ ਦੇ ਵਿਕਾਸ ਵਿੱਚ ਜੋ ਘਟੀਆ ਸਮੱਗਰੀ ਦਾ ਇਸਤੇਮਾਲ ਕੀਤਾ ਹੈ । ਜੇਕਰ ਉਸ ਦੀ ਈ ਡੀ ਵਿਭਾਗ ਅਤੇ ਵਿਜੀਲੈਂਸ ਵਿਭਾਗ ਕੋਲੋਂ ਜਾਂਚ ਕਰਵਾਈ ਜਾਵੇ ਤਾਂ ਬਹੁਤ ਵੱਡੇ ਪੱਧਰ ਤੇ ਪਿੰਡ ਦੇ ਵਿਕਾਸ ਲਈ ਆਈ ਕਰੋੜਾਂ ਰੁਪਏ ਦੀਆ ਆਈਆਂ ਗਰਾਂਟਾ ਦਾ ਖੁਰਦ ਬੁਰਦ ਕੀਤਆ ਗਈਆ ਦਾ ਵੱਡੀ ਰਕਮ ਦਾ ਪਰਦਾਫਾਸ਼ ਹੋ ਸਕਦਾ ਹੈ । ਉਨ੍ਹਾਂ ਅੱਗੇ ਕਿਹਾ ਕਿ ਪਿੰਡ ਭਿਖਾਰੀਵਾਲ ਦੇ ਸਰਪੰਚ ਵੱਲੋਂ ਇਸ ਵਕਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀਆ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਬੱਬੂ ਨੇ ਕਿਹਾ ਕਿ ਪਿੰਡ ਭਿਖਾਰੀਵਾਲ ਦੇ ਸਰਪੰਚ ਨਿਰਮਲ ਸਿੰਘ ਅਠਵਾਲ, ਪਿੰਡ ਕਾਹਲਾਂਵਾਲੀ ਦੇ ਸਰਪੰਚ ਮੱਖਣ ਸਿੰਘ ਨੂੰ ਜੋ ਵੀ ਕਰੋੜਾਂ ਰੁਪਏ ਦੀਆਂ ਗਰਾਂਟਾਂ ਰੰਧਾਵਾ ਵੱਲੋਂ ਦਿੱਤੀਆਂ ਗਈਆਂ ਹਨ ਉਹ ਪੰਚੈਤ ਦੇ ਨਾਮ ਤੇ ਜਾਰੀ ਕਰ ਕੇ ਰੰਧਾਵਾ ਵੱਲੋਂ ਮੱਖਣ ਸਿੰਘ ਕਾਹਲਾਂਵਾਲੀ ਸਰਪੰਚ ਦੇ ਜਵਾਈ ਤੇ ਉਸ ਦਾ ਭਰਾ ਜੋ ਗੁਰਦਾਸਪੁਰ ਰਹਿ ਰਹੇ ਹਨ ਉਨ੍ਹਾਂ ਦੇ ਨਾਮ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਪ੍ਰਾਪਰਟੀ ਅਰਬਾਂ ਰੁਪਏ ਦੀ ਸ਼ਹਿਰ ਗੁਰਦਾਸਪੁਰ ਵਿੱਚ ਭਿਖਾਰੀਵਾਲ ਅਤੇ ਕਾਹਲਾਂਵਾਲੀ ਸਰਪੰਚ ਨੂ ਰੰਧਾਵਾ ਵੱਲੋਂ ਦਿੱਤੀਆਂ ਗਈਆਂ ਸਰਕਾਰੀ ਗਰਾਂਟਾਂ ਦੇ ਨਾਲ ਖ਼ਰੀਦੀ ਜਾ ਰਹੀ ਹੈ ਜੋ ਸਮਾਂ ਬਦਲਣ ਤੇ ਰੰਧਾਵਾ ਦੇ ਨਾਮ ਤੇ ਤਬਦੀਲ ਕੀਤੀ ਜਾਣੀ ਹੈ ਕਿਉਂਕਿ ਉਕਤ ਪੰਦਰਾਂ ਸਾਲਾਂ ਤੋਂ ਸਰਪੰਚੀ ਕਰਦੇ ਆ ਰਹੇ ਪਰਿਵਾਰ ਨੂੰ ਹਰੇਕ ਸਰਕਾਰਾਂ ਕੋਲੋਂ ਵੱਡੇ ਪੱਧਰ ਤੇ ਗਰਾਂਟਾਂ ਪ੍ਰਾਪਤ ਕਰ ਕੇ ਹੜੱਪਣ ਦੀ ਆਦਤ ਪੈ ਚੁੱਕੀ ਹੈ ਅਤੇ ਹਰ ਪੰਜ ਸਾਲ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਵਿਚ ਪਾਰਟੀਆਂ ਵਿੱਚ ਦਲ ਬਦਲੀ ਓੁਕਤ ਸਰਪੰਚ ਦੇ ਪਰਿਵਾਰ ਵੱਲੋਂ ਕੀਤੀਆ ਜਾਂਦੀਆਂ ਹਨ ਅਤੇ ਰਾਜਨੀਤਕ ਪਾਰਟੀਆਂ ਨੂੰ ਉਕਤ ਸਰਪੰਚ ਦੇ ਪਰਿਵਾਰ ਵੱਲੋਂ ਵੱਡੇ ਪੱਧਰ ਤੇ ਚੂਨਾ ਲਗਾਏ ਜਾਂਦੇ ਹਨ । ਭਿਖਾਰੀਵਾਲ ਦੇ ਸਮੁੱਚੇ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਕਲਾਨੌਰ ਅਧੀਨ ਆਉਂਦੇ ਪੁਲਿਸ ਚੌਕੀ ਭਿਖਾਰੀਵਾਲ ਦੇ ਏ ਐਸ ਆਈ ਸਤਿੰਦਰਪਾਲ ਸਿੰਘ ਵੱਲੋਂ ਵੀ ਪਿੰਡ ਦੇ ਲੋਕਾਂ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਜਿਸ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੋਟਾਂ ਨਾ ਪਾਈਆਂ ਜਾਂ ਜੋ ਹੁਣੇ ਹੁਣੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ ਜੇਕਰ ਉਹ ਮੁੜ ਕਾਂਗਰਸ ਪਾਰਟੀ ਵਿੱਚ ਵਾਪਸ ਨਹੀਂ ਆਉਂਦੇ ਤਾਂ ਉਨ੍ਹਾਂ ਦੇ ਖ਼ਿਲਾਫ਼ ਵੀ ਝੂਠੇ ਪਰਚੇ ਦਰਜ ਕਰ ਦੇਵਾਂਗਾ ਜੋ ਕਿ ਪਿੰਡ ਭਿਖਾਰੀਵਾਲ ਚੌਕੀ ਇੰਚਾਰਜ ਵੱਲੋਂ ਜ਼ੋ ਦਬਾਅ ਪਿੰਡ ਵਾਸੀਆਂ ਉੱਪਰ ਪਾਇਆ ਜਾ ਰਿਹਾ ਹੈ ਉਸ ਸਬੰਧ ਵਿੱਚ ਵੀ ਰਵੀਕਰਨ ਸਿੰਘ ਕਾਹਲੋਂ ਨੂੰ ਫਰਿਆਦ ਕੀਤੀ ਗਈ ਕਿ ਉਕਤ ਚੌਕੀ ਇੰਚਾਰਜ ਸਤਿੰਦਰਪਾਲ ਸਿੰਘ ਦਾ ਤੁਰੰਤ ਤਬਾਦਲਾ ਜ਼ਿਲ੍ਹੇ ਤੋਂ ਬਾਹਰ ਕਿਧਰੇ ਵੀ ਕਰਵਾਇਆ ਜਾਵੇ ਜੋ ਚੋਣ ਕਮਿਸ਼ਨ ਪੰਜਾਬ ਦੇ ਹੁਕਮਾਂ ਦੀਆਂ ਧੱਜੀਆਂ ਵੀ ਉਡਾ ਰਿਹਾ ਹੈ ਤੇ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਉਣ ਨੂੰ ਹਲਕਾ ਵਾਸੀਆਂ ਨੂੰ ਲਾਮਬੰਦ ਵੀ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਪਿੰਡ ਵਿੱਚ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾ ਕੇ ਪਿੰਡ ਵਾਸੀਆਂ ਨੂੰ ਕਦੇ ਵੀ ਰਲ ਮਿਲ ਕੇ ਬੈਠਣ ਲਈ ਕੋਈ ਚਾਰਾਜੋਈ ਨਹੀਂ ਕੀਤੀ ਅਤੇ ਆਪਣੇ ਵਿਧਾਇਕੀ ਸਮੇਂ ਦੌਰਾਨ ਪਿੰਡ ਦਾ ਕਿਸੇ ਕਿਸਮ ਦਾ ਕੋਈ ਵਿਕਾਸ ਨਹੀਂ ਕਰਾਇਆ। ਰੰਧਾਵਾ ਨੇ ਸਿਰਫ਼ ਇੱਕੋ ਹੀ ਵਿਕਾਸ ਪਿੰਡ ਵਿੱਚ ਕਰਵਾਇਆ ਹੈ ਉਹ ਹੈ ਝੂਠੇ ਪਰਚਿਆਂ ਦਾ ਇਸ ਤੋਂ ਇਲਾਵਾ ਰੰਧਾਵਾ ਪਿੰਡ ਵਿਚ ਕੋਈ ਵਿਕਾਸ ਨਹੀਂ ਕਰਵਾ ਸਕਿਆ ਹਾ ਸਿਰਫ਼ ਓੁਕਤ ਸਰਪੰਚਾ ਦੇ ਨਾਲ ਮਿਲ ਕੇ ਗਰਾਂਟਾਂ ਹੀ ਖਾ ਸਕਿਆ ਹੈ, ਤੇ ਪਿੰਡ ਵਾਸੀਆਂ ਨੂੰ ਅਸ਼ਲੀਲ ਗਾਲ੍ਹਾਂ ਹੀ ਨਿੱਤ ਦਿਨ ਦੇਣ ਦਾ ਰੰਧਾਵਾ ਵੱਲੋਂ ਵਿਕਾਸ ਕੀਤਾ ਗਿਆ ਹੈ । ਇਸ ਸਮੇ ਪਿੰਡ ਭਿਖਾਰੀਵਾਲ ਦੇ ਸਾਬਕਾ ਮੈਂਬਰ ਸੁਖਵਿੰਦਰ ਸਿੰਘ ਬੱਬੂ ਦੇ ਨਾਲ ਸਮੁੱਚਾ ਪਿੰਡ ਦੇ ਸੀਨੀਅਰ ਮੋਹਤਬਰ ਅਤੇ ਪਿੰਡ ਵਾਸੀ ਭਾਰੀ ਗਿਣਤੀ ਵਿਚ ਚਟਾਨ ਦੀ ਤਰਾ ਹਾਜ਼ਿਰ ਸਨ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਨੇ ਸਿਰੋਪਾਓ ਪਾ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਬਹੁਤ ਹੀ ਮਾਣ ਸਨਮਾਨ ਨਾਲ ਸਿਰੋਪਾਓ ਦੇ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕੀਤਾ ।