ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਸੁਖਪਾਲ ਸਿੰਘ ਖਹਿਰਾ ਦੇ ਕੰਮਾਂ ਨੇ ਉਸ ਨੂੰ ਜੇਲ੍ਹ ਭੇਜਿਆ ਹੈ ਤੇ ਉਹ ਜੇਲ੍ਹ ਵਿਚ ਬੈਠਾ ਵੀ ਤੜਫੀ ਜਾਂਦਾ ਹੈ, ਸਰਕਾਰ ਨੇ ਉਸ ਨੂੰ ਆਪਣੇ ਗੁਨਾਹ ਬਖਸ਼ਾਉਣ ਦਾ ਮੌਕਾ ਦਿੱਤਾ ਹੈ। ਇਥੇ ਰੱਬ ਦਾ ਨਾਂ ਲੈ ਤੇ ਆਪਣੇ ਗੁਨਾਹ ਭਖਸ਼ਾਏ।’
ਦੱਸ ਦਈਏ ਕਿ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇਦਰਪ੍ਰਤਾਪ ਵੱਲੋਂ ਸੁਲਤਾਨਪੁਰ ਲੋਧੀ ਤੋਂ ਆਜਾਦ ਚੋਣ ਲੜਨ ਦੇ ਐਲਾਨ ਤੋਂ ਬਾਅਦ ਕੁਝ ਵਿਧਾਇਕਾਂ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਹੈ ਜਿਸ ਵਿੱਚ ਰਾਣਾ ਗੁਰਜੀਤ ਸਿੰਘ ਨੂੰ ਪਾਰਟੀ ਤੋਂ ਬਾਹਰ ਕਰਨ ਦੀ ਮੰਗ ਕੀਤੀ ਗਈ ਹੈ।
ਇਸ ਤੋਂ ਬਾਅਦ ਰਾਣਾ ਗੁਰਜੀਤ ਨੇ ਆਖਿਆ ਹੈ ਕਿ ਚਾਰਾਂ ਵਿਧਾਇਕਾਂ ਨੂੰ ਚੈਲੰਜ ਦਿੰਦਾ ਹੈ ਕਿ ਹਿੰਮਤ ਹੈ ਤਾਂ ਉਹਨਾਂ ਦੇ ਹਲਕੇ ਵਿੱਚ ਆ ਕੇ ਰਾਣਾ ਨੂੰ ਹਰਾ ਦੇਣ। ਰਾਣਾ ਨੇ ਕਿਹਾ ਇਹਨਾਂ ਚਿੱਠੀਆਂ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਕਿਉਂਕਿ ਉਹਨਾਂ ਹਮੇਸਾ ਕਾਂਗਰਸ ਨੂੰ ਮਜ਼ਬੂਤ ਹੀ ਕੀਤਾ ਹੈ।
ਰਾਣਾ ਮੁਤਾਬਕ ਕਾਂਗਰਸ ਜਿੱਤੇ ਤਾਂ ਚਰਨਜੀਤ ਚੰਨੀ ਹੀ ਮੁੱਖ ਮੰਤਰੀ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਥੋੜ੍ਹੇ ਸਮੇਂ ਵਿਚ ਹੀ ਚੰਗੇ ਕੰਮ ਕੀਤੇ ਹਨ। ਰਾਣਾ ਨੇ ਕਿਹਾ ਕਿ ਸਿੱਧੂ ਜੋ ਮਰਜ਼ੀ ਬੋਲੀ ਜਾਵੇ, ਮੈਂ ਉਸ ਅੱਗੇ ਹੱਥ ਜੋੜਦਾ, ਮੈਂ ਉਸ ਨਾਲ ਮੁਕਾਬਲਾ ਨਹੀਂ ਕਰ ਸਕਦਾ। ਰਾਣਾ ਨੇ ਇਹ ਮੰਨਿਆ ਕਿ ਸਾਢੇ 4 ਸਾਲ ਉਹਨਾਂ ਕੋਲ ਵਧੀਆ ਤਰੀਕੇ ਨਾਲ ਕੰਮ ਨਹੀਂ ਹੋਏ ਪਰ ਚੰਨੀ ਦਾ 111 ਦਿਨ ਦਾ ਕਾਰਜਕਾਲ ਵਧੀਆ ਰਿਹਾ।