ਆਦਮਪੁਰ,13 ਫ਼ਰਵਰੀ (ਕਰਮਵੀਰ ਸਿੰਘ,ਰਣਜੀਤ ਸਿੰਘ ਬੈਂਸ)- ਅਕਾਲੀ ਭਾਜਪਾ ਉਮੀਦਵਾਰ ਪਵਨ ਕੁਮਾਰ ਟੀਨੂੰ ਨੂੰ ਹਰ ਵਰਗ ਦੇ
ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ ਜਿਸ ਦੇ ਤਹਿਤ ਗੁੱਜਰ ਭਾਈਚਾਰੇ ਦੇ ਲੋਕਾਂ ਵੱਲੋਂ
ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ਵਿਚ ਵੱਡਾ ਸਮਰਥਨ ਦਿੱਤਾ । ਗੁੱਜਰ ਭਾਈਚਾਰੇ ਦੇ
ਅਹੁਦੇਦਾਰਾਂ ਨੇ ਦੱਸਿਆ ਕੀ ਸਾਨੂੰ ਪਵਨ ਕੁਮਾਰ ਟੀਨੂੰ ਵਰਗਾ ਨੇਤਾ ਤੇ ਬਾਦਲ ਵਰਗਾ ਮੁੱਖ ਮੰਤਰੀ ਨਹੀਂ
ਮਿਲਣਾ । ਉਨ੍ਹਾਂ ਕਿਹਾ ਕਿ ਜਿੰਨੇ ਵੀ ਗੁੱਜਰ ਭਾਈਚਾਰੇ ਦੇ ਕੰਮ ਹੋਏ ਹਨ ਉਹ ਸਿਰਫ ਅਕਾਲੀ
ਸਰਕਾਰ ਸਮੇਂ ਹੀ ਹੋਏ ਹਨ ਤੇ ਕਾਂਗਰਸ ਪਾਰਟੀ ਨੇ ਹਮੇਸ਼ਾਂ ਹੀ ਗੁੱਜਰ ਭਾਈਚਾਰੇ ਨੂੰ ਲਾਰੇ ਲਾਏ
ਹਨ ਅਕਾਲੀ ਭਾਜਪਾ ਦੀ ਹਮਾਇਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀਆਂ ਵੋਟਾਂ ਸ਼੍ਰੋਮਣੀ ਅਕਾਲੀ ਦਲ
ਤੇ ਬਸਪਾ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਖਾਤੇ ਵਿੱਚ ਹੀ ਜਾਵੇਗੀ । ਉਮੀਦਵਾਰ ਪਵਨ ਕੁਮਾਰ
ਟੀਨੂੰ ਨੇ ਸਮੂਹ ਗੁੱਜਰ ਭਾਈਚਾਰੇ ਦਾ ਧੰਨਵਾਦ ਕੀਤਾ ਤੇ ਕਿਹਾ ਸਰਕਾਰ ਆਉਣ ਤੇ ਗੁੱਜਰ
ਭਾਈਚਾਰੇ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ।