ਆਦਮਪੁਰ, 13 ਫ਼ਰਵਰੀ (ਕਰਮਵੀਰ ਸਿੰਘ,ਰਣਜੀਤ ਸਿੰਘ ਬੈਂਸ)- ਆਦਮਪੁਰ ਹਲਕੇ ਦੇ ਉੱਘੇ ਸਮਾਜ ਸੇਵਕ ਅਤੇ ਇੰਪੀਰੀਅਲ ਸਕੂਲ ਆਦਮਪੁਰ ਦੇ ਐੱਮ.ਡੀ ਜਗਦੀਸ਼ ਪਸਰੀਚਾ ਤੇ ਜਗਮੋਹਨ ਅਰੋੜਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਮਾਤਾ ਬਿਮਲਾ ਰਾਣੀ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗੁਰੂ ਚਰਨਾਂ ਵਿਚ ਜਾ ਬਿਰਾਜੇ। ਜਿਸ ਕਾਰਨ ਪੂਰੇ ਹਲਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਜਿਨ੍ਹਾਂ ਦਾ ਅੱਜ ਬਾਅਦ ਦੁਪਹਿਰ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਦੁੱਖ ਦੀ ਘਡ਼ੀ ਵਿੱਚ ਆਦਮਪੁਰ ਤੋ ਅਕਾਲੀ-ਬਸਪਾ ਉਮੀਦਵਾਰ ਪਵਨ ਕੁਮਾਰ ਟੀਨੂੰ ਸਮੇਤ ਇਲਾਕੇ ਦੀਆਂ ਮੋਹਤਵਰ ਸ਼ਖਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।