ਰਦਾਸਪੁਰ, 28 ਜੂਨ (ਸ਼ਿਵਾ)- ਗੁਰਦਾਸਪੁਰ ਸਥਾਨਕ ਸਿਵਲ ਲਾਈਨ ਰੋਡ ਤੇ ਸਥਿਤ ਇਕ ਪ੍ਰਾਇਵੇਟ ਹਸਪਤਾਲ ’ਚ ਇਲਾਜ ਕਰਵਾਉਣ ਪਹੁੰਚੀ ਸਰਕਾਰੀ ਅਧਿਆਪਕ ਦੀ ਪੀਤੇ ਦੀ ਪੱਥਰੀ ਦਾ ਆਪ੍ਰੇਸ਼ਨ ਕਰਵਾਉਣ ਸਮੇਂ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਔਰਤ ਦੀ ਮੌਤ ਦਾ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ਵੱਲੋਂ ਵਰਤੀ ਗਈ ਲਾਪਰਵਾਹੀ ਦੱਸੀ ਹੈ।
ਇਸ ਮੌਕੇ ਤੇ ਮਿ੍ਤਕ ਦੇ ਪਿਤਾ ਅਜੀਤ ਸਿੰਘ ਨਿਵਾਸੀ ਪਿੰਡ ਬੱਬੇਹਾਲੀ ਨੇ ਦੱਸਿਆ ਕਿ ਉਨ੍ਹਾਂ ਦੀ ਪੁੱਤਰੀ ਪ੍ਰੀਮਲਦੀਪ ਕੌਰ ਪਤਨੀ ਸੁੱਖਰਾਜ ਸਿੰਘ ਨਿਵਾਸੀ ਸ਼ਹੀਦ ਭਗਤ ਸਿੰਘ ਨਗਰ ਜਿਹੜੀ ਕਿ ਇਕ ਅਧਿਆਪਕ ਹੈ ਉਨ੍ਹਾਂ ਦੀ ਪੁੱਤਰੀ ਪੀਤੇ ’ਚ ਪੱਥਰੀ ਤੋਂ ਪੀੜਿਤ ਸੀ। ਜਿਸ ਦਾ ਇਲਾਜ ਕਰਵਾਉਣ ਦੇ ਲਈ ਉਹ ਸਿਵਲ ਲਾਈਨ ਰੋਡ ਸਥਿਤ ਇਕ ਨਿੱਜੀ ਹਸਪਤਾਲ ’ਚ ਚੈਕਅੱਪ ਕਰਵਾਉਣ ਆਈ ਅਤੇ ਉਸ ਦੀ ਰਿਪੋਰਟ ਦੇੇਖ ਕੇ ਡਾਕਟਰਾਂ ਨੇ ਕਿਹਾ ਕਿ ਤੁਹਾਡਾ ਆਪ੍ਰੇਸ਼ਨ ਕਰਨਾ ਪਵੇਗਾ। ਪੀੜਿਤ ਦੇ ਪਿਤਾ ਨੇ ਦੱਸਿਆ ਕਿ ਅੱਜ ਉਸ ਦੀ ਬੇਟੀ ਦਾ ਡਾਕਟਰਾਂ ਵੱਲੋਂ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਅਤੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਬੇਟੀ ਦਾ ਆਪ੍ਰੇਸ਼ਨ ਠੀਕ ਹੋ ਗਿਆ ਹੈ। ਜਿਸ ਤੇ ਉਨ੍ਹਾਂ ਨੇ ਆਪਣੇ ਬੇਟੇ ਨੂੰ ਹਸਪਤਾਲ ’ਚ ਭੇਜਿਆ ਜਦ ਉਹ ਹਸਪਤਾਲ ’ਚ ਪਹੁੰਚੀਆਂ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਬੇਟੀ ਦੀ ਮੌਤ ਹੋ ਗਈ ਹੈ। ਪੀੜਿਤ ਪਿਤਾ ਨੇ ਦੋਸ਼ੀ ਡਾਕਟਰਾਂ ਦੇ ਵਿਰੁੱਧ ਕਰਵਾਈ ਕਰਕੇ ਇਨਸਾਫ ਦੀ ਮੰਗ ਕੀਤੀ ਹੈ।
ਦੂਸਰੇ ਪਾਸੇ ਸਿਟੀ ਪੁਲਸ ਨੂੰ ਸੂਚਨਾ ਮਿਲਣ ਤੇ ਪੁਲਸ ਪਾਰਟੀ ਮੌਕੇ ਤੇ ਪਹੁੰਚ ਕੇ ਪੁਲਸ ਵੱਲੋਂ 2 ਡਾਕਟਰਾਂ ਨੂੰ ਗਿ੍ਰਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।