ਗੁਰਦਾਸਪੁਰ, 28 ਜੂਨ (ਸ਼ਿਵਾ) – ਥੋੜੇ ਹੀ ਸਮੇਂ ਵਿੱਚ ਜ਼ਿਲ੍ਹੇ ਭਰ ਵਿੱਚ ਅਲੱਗ ਪਹਿਚਾਣ ਬਣਾਉਣ ਵਾਲੀ ਟੀਮ ਬਲੱਡ ਡੋਨਰਜ਼ ਸੁਸਾਇਟੀ ਵਿਲੱਖਣ ਕੰਮਾਂ ਕਰਕੇ ਆਮ ਹੀ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਵਾਰ ਟੀਮ ਦੇ ਦੋ ਮੈਂਬਰਾਂ ਸੁਭਾਸ਼ ਕੁਮਾਰ ਅਤੇ ਗੁਰਦਿਆਲ ਚੰਦ ਜੋਕਿ ਕਿੱਤੇ ਵਜੋਂ ਦੋਵੇਂ ਅਧਿਆਪਕ ਹਨ ਅਤੇ ਅੱਜ ਇਨ੍ਹਾਂ ਦੇ ਬੱਚਿਆਂ ਦੇ ਜਨਮ ਦਿਨ ਹੈ।
ਅੱਜ ਸੁਭਾਸ਼ ਕੁਮਾਰ ਨੇ ਆਪਣੇ ਬੇਟੇ ਅਤੇ ਗੁਰਦਿਆਲ ਚੰਦ ਨੇ ਆਪਣੀ ਬੇਟੀ ਜਨਮ ਦਾ ਜਨਮ ਦਿਨ ਮੌਕੇ ਖੂਨਦਾਨ ਕਰਕੇ ਇੱਕ ਸਮਾਜ ਅੰਦਰ ਇੱਕ ਵਿਲਖਣ ਪਿਰਤ ਪਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟੀਮ ਦੇ ਪ੍ਰਧਾਨ ਪ੍ਰੇਮ ਠਾਕੁਰ ਅਤੇ ਸੀਨੀਅਰ ਮੀਤ ਪ੍ਰਧਾਨ ਮੰਨੂੰ ਸ਼ਰਮਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਾਡੀ ਟੀਮ ਦੇ ਸਾਰੇ ਮੈਂਬਰ ਇੱਕ ਪਰਿਵਾਰ ਦੇ ਤੌਰ ਤੇ ਕੰਮ ਕਰਦੇ ਹਨ ਅਤੇ ਹਰ ਗਮੀਂ ਤੇ ਖੁਸ਼ੀ ਤੇ ਇੱਕ ਦੂਸਰੇ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੋ ਜਾਂਦੇ ਹਨ।
ਉਨ੍ਹਾਂ ਅੱਗੇ ਦੱਸਿਆ ਗਿਆ ਕਿ ਸਾਡੀ ਟੀਮ ਵੱਲੋਂ ਇਸ ਵਾਰ ਲਗਾਇਆ ਗਿਆ ਮੈਗਾ ਖ਼ੂਨਦਾਨ ਕੈਂਪ ਨੇ ਉੱਤਰ ਭਾਰਤ ਵਿੱਚ ਇੱਕ ਵੱਖਰਾ ਰਿਕਾਰਡ ਕੀਤਾ ਹੈ ਜਿਸ ਵਿੱਚ 8 ਰਾਜਾਂ ਦੇ ਖੂਨਦਾਨੀਆਂ ਨੇ ਭਾਗ ਲਿਆ ਸੀ।