ਪਾਕਿਸਤਾਨ ਦੀ ਨਾਪਾਕ ਹਰਕਤ ਇੱਕ ਵਾਰ ਫੇਰ ਨਾਕਾਮਯਾਬ
ਬੀਐਸਐਫ ਨੇ 3ਕਿਲੋ 30 ਗਰਾਮ ਹੈਰੋਇਨ ਅਤੇ ਪਿਸਟਲ ਕੀਤੀ ਬਰਾਮਦ
ਗੁਰਦਾਸਪੁਰ 25 ਅਗਸਤ (ਦੀਪਕ ਕੁਮਾਰ ਲੱਕੀ ਭਾਟੀਆ )
ਬੀ ਐੱਸ ਐਫ ਨੇ ਪਾਕਿਸਤਾਨ ਦੀ ਨਾਪਾਕ ਹਰਕਤ ਇਕ ਵਾਰ ਫਿਰ ਤੋਂ ਨਾਕਾਮਯਾਬ ਕਰ ਦਿੱਤੀ ਹੈ।ਡੇਰਾ ਬਾਬਾ ਨਾਨਕ ਦੀ ਭਾਰਤ-ਪਾਕਿ ਸਰਹੱਦ ‘ਤੇ ਬੀਐਸਐਫ ਵੱਲੋਂ ਹੈਰੋਇਨ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ। ਹੈਰੋਇਨ ਅਤੇ ਹਥਿਆਰਾਂ ਦੀ ਖੇਪ ਪਾਕਿਸਤਾਨ ਤੋਂ ਭਾਰਤ ਭੇਜੀ ਗਈ ਸੀ, ਪਰ ਸਮਾਂ ਰਹਿੰਦੀਆਂ ਹੀਂ ਬੀਐਸਐਮ ਦੇ ਜਵਾਨਾਂ ਨੇ ਨਸ਼ੇ ਦੀ ਖੇਪ ਅਤੇ ਹਥਿਆਰ ਬਰਾਮਦ ਕਰ ਲਏ। ਦੱਸਿਆ ਗਿਆ ਹੈ ਕਿ ਹੈਰੋਇਨ ਦੇ ਤਿੰਨ ਪੈਕੇਟ, ਜਿਸ ਵਿੱਚ 3 ਕਿਲੋ 30 ਗ੍ਰਾਮ ਹੈਰੋਇਨ, ਇੱਕ ਪਿਸਤੌਲ ਅਤੇ ਇੱਕ ਮੈਗਜ਼ੀਨ ਇੱਕ ਕੱਪੜੇ ਵਿੱਚ ਛੁਪਾ ਕੇ ਰੱਖੀ ਹੋਈ ਸੀ ਬਰਾਮਦ ਕੀਤੀ ਗਈ ਹੈ।