ਬਟਾਲਾ , ਅਖਿਲ ਮਲਹੋਤਰਾ, ਅੱਜ ਬਟਾਲਾ ਦੇ ਸ਼ਹਿਰ ਦੇ ਐਸ ਡੀ ਐਮ ਸ਼ਹਿਰੀ ਭੰਡਾਰੀ ਦੇ ਨਿਰਦੇਸ਼ਾਂ ਦੇ ਅਨੁਸਾਰ ਅੰਦਰ ਕਾਰਪਰੇਸ਼ਨ ਕਮੇਟੀ ਸੁਪਰੀਡੈਂਟ ਨਿਰਮਲ ਸਿੰਘ , ਇੰਸਪੈਕਟਰ ਪਲਵਿੰਦਰ ਸਿੰਘ ਮਲਕੀਤ ਸਿੰਘ ਅਤੇ ਸਮੂਹ ਟੀਮ ਵੱਲੋਂ ਨਹਿਰੂ ਗੇਟ , ਸਤਿਕਰਤਾਰੀਆਂ ਗੁਰਦੁਆਰਾ ਰੋਡ , ਅੱਚਲੀ ਗੇਟ, ਠਠਿਆਰੀ ਗੇਟ ਅੰਦਰ ਦੁਕਾਨਦਾਰਾਂ ਵੱਲੋਂ ਲਗਾਏ ਗਏ ਹੋਰਡਿੰਗ ਬੋਰਡ ਉਤਾਰੇ ਗਏ ਦੁਕਾਨਦਾਰਾਂ ਵੱਲੋਂ ਸਾਰੇ ਬਜਾਰ ਦੇ ਵਿਚ ਬੋਰਡ ਲਗਾਏ ਗਏ ਸਨ ਕੁਝ ਹੀ ਦਿਨਾਂ ਦੇ ਵਿਚ ਬਟਾਲੇ ਸ਼ਹਿਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਵਾਹ ਦਿਹਾੜਾ ਜੋ ਬਟਾਲੇ ਵਿੱਚ ਬੜੀ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ ਅਤੇ ਨਹਿਰੂ ਗੇਟ ਤੋਂ ਰਸਤਾ ਜੋ ਸ੍ਰੀ ਕੰਧ ਸਾਹਿਬ ਗੁਰਦੁਆਰਾ ਸਾਹਿਬ ਨੂੰ ਲੰਘਦਾ ਹੈ ਉਥੇ ਹੀ ਦੁਕਾਨਦਾਰਾਂ ਨੂੰ ਕਾਰਪੋਰੇਸ਼ਨ ਕਮੇਟੀ ਵੱਲੋਂ ਅਪੀਲ ਕੀਤੀ ਕੀ ਆਪਣੀਆਂ ਦੁਕਾਨਾਂ ਦਾ ਸਾਰਾ ਸਮਾਨ ਆਪਣੀਆਂ ਦੁਕਾਨਾਂ ਦੇ ਅੰਦਰ ਹੀ ਰੱਖਿਆ ਜਾਵੇ ਅਗਰ ਕਿਸੇ ਦੁਕਾਨਦਾਰ ਦਾ ਸਮਾਨ ਜਪਤ ਕੀਤਾ ਜਾਂਦਾ ਹੈ ਉਸ ਦੀ ਜ਼ਿੰਮੇਵਾਰੀ ਦੁਕਾਨਦਾਰ ਦੀ ਹੋਵੇਗੀ ਅਤੇ ਦੁਕਾਨਦਾਰਾਂ ਨੂੰ ਕਿਹਾ ਗਿਆ ਹੈ ਬਾਬਾ ਜੀ ਦੇ ਵਿਆਹ ਕਰਕੇ ਸੰਗਤਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ