ਬਟਾਲਾ, ਅਖਿਲ ਮਲਹੋਤਰਾ, ਮਿਤੀ 30/8/2022/, ਨੂੰ ਜਾਗਰੂਕਤਾ ਅਤੇ ਸਕ੍ਰੀਨਿੰਗ ਕੈਂਪ ਮੁਰਗੀ ਮੁਹੱਲਾ ਬਟਾਲਾ ਵਿਖੇ ਡਾਕਟਰ ਰਵਿੰਦਰ ਸਿੰਘ ਐਸ ਐਮ ਓ ਇ, ਸਿਵਲ ਹਸਪਤਾਲ ਬਟਾਲਾ ਦੀ ਅਗਵਾਈ ਹੇਠ ਲਗਾਇਆ ਗਿਆ ਜਿਸ ਵਿਚ ਲੋਕਾਂ ਦਾ ਬੀ ਪੀ ਅਤੇ ਸ਼ੂਗਰ ਦਾ ਚੈੱਕਅੱਪ ਕੀਤਾ ਗਿਆ ਅਤੇ ਲੋਕਾਂ ਨੂੰ ਇਹਨਾਂ ਬਿਮਾਰੀਆਂ ਦੇ ਹੋਣ ਵਾਲੇ ਲੱਛਣ ਅਤੇ ਬਚਾਅ ਬਾਰੇ ਜਾਣਕਾਰੀ ਦਿੱਤੀ ਅਤੇ ਚੰਗੀ ਖ਼ਰਾਕ ,ਰੋਜ਼ਾਨਾ ਸੈਰ, ਜੋਗਾ ਦੀ ਕਰਨ ਦੀ ਸਲਾਹ ਦਿੱਤੀ, ਲੋਕਾਂ ਨੂੰ ਜ਼ਰੂਰਤ ਅਨੁਸਾਰ ਦਵਾਈਆਂ ਵੀ ਵੰਡੀਆਂ ਗਈਆਂ, ਇਸ ਕੈਂਪ ਦੇ ਵਿਚ 125, ਲੋਕਾਂ ਦੀ ਸ਼ਕ੍ਰੀਨਿੰਗ ਕੀਤੀ ਗਈ, ਇਸ ਕੈਂਪ ਵਿੱਚ ਰਣਜੀਤ ਕੌਰ ਸਟਾਫ ਨਰਸ, ਸਾਕਸ਼ੀ ਗੁਪਤਾ ਡਾਟਾ ਐਂਟਰੀ ਆਪਰੇਟਰ, ਰੁਪਿੰਦਰਜੀਤ ਕੌਰ ਆਸ਼ਾ ਵਰਕਰ, ਕੁਲਵਿੰਦਰ ਕੌਰ ਆਸ਼ਾ ਵਰਕਰ ਆਦਿ ਹਾਜ਼ਰ ਸਨ