ਸਿਵਲ ਡਿਫੈਂਸ ਬਟਾਲਾ ਟੀਮ ਵੱਲੋਂ ਬਹੁਤ ਹੀ ਸੁਚੱਜੇ ਢੰਗ ਵਿਆਹ ਪੁਰਬ ਤੇ ਸੇਵਾ ਨਿਭਾਈ
ਬਟਾਲਾ, 6 ਸਤੰਬਰ (ਅਖਿਲ ਮਲਹੋਤਰਾ ਲਖਵਿੰਦਰ ਲੱਕੀ ) ਸਿਵਲ ਡਿਫੈਂਸ ਬਟਾਲਾ ਟੀਮ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਤੇ ਸੇਵਾ ਨਿਭਾਈ ਗਈ।
ਇਸ ਮੌਕੇ ਗੱਲ ਕਰਦਿਆਂ ਸਿਵਲ ਡਿਫੈਂਸ ਬਚਾਲਾ ਦੇ ਮੈਬਰਾਂ ਨੇ ਦੱਸਿਆ ਕਿ ਸਤਿਗੁਰੂ ਦੀ ਅਪਾਰ ਕਿਰਪਾ ਨਾਲ ਸਾਰਾ ਸਮਾਗਮ ਬਹੁਤ ਹੀ ਸੁਚੱਜੇ ਢੰਗ ਨਾਲ ਸਮਾਪਤ ਹੋਏ।
ਇਸ ਮੌਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮ੍ਰਿੰਤਸਰ ਸਾਹਿਬ ਦੇ ਪ੍ਰਧਾਨ, ਅੰਤ੍ਰਿੰਗ ਕਮੇਟੀ ਮੈਂਬਰ ਸ. ਗੁਰਿੰਦਰਪਾਲ ਸਿੰਘ ਗੋਰਾ ਅਤੇ ਗੁਰਨਾਮ ਸਿੰਘ ਜੱਸਲ ਮੈਬਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਬਟਾਲਾ ਵੱਲੋਂ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਾਰੇ ਸੇਵਾਦਾਰਾਂ ਦਾ ਸਨਮਾਨ ਕੀਤਾ।
ਇਸ ਮੌਕੇ ਸਟੋਰ ਸੁਪਰਡੰਟ ਕਵਲਜੀਤ ਸਿੰਘ, ਡਿਪਟੀ ਚੀਫ ਵਾਰਡਨ ਹਰਦੀਪ ਸਿੰਘ ਬਾਜਵਾ ਪੋਸਟ ਵਾਰਡਨ ਅਸ਼ਵਨੀ ਕੁਮਾਰ, ਸੈਂਟਰ ਵਾਰਡਨ ਕੁਲਵਿੰਦਰ ਸਿੰਘ, ਰਾਘਵ ਗੁਪਤਾ, ਸਰਬਜੀਤ ਸਿੰਘ, ਪਰਮਜੀਤ ਸਿੰਘ, ਨੂਰ, ਮੋਹਨ ਆਦਿ ਮੋਜੂਦ ਸਨ।