ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਤੇ ਕਾਮਨ ਸਰਵਿਸ ਸੈਂਟਰ ਵੱਲੋਂ ਸਰਕਾਰੀ ਸਕੂਲ ਤਾਰਾਗੜ੍ਹ ਵਿਖੇ ਕੰਪਿਊਟਰ ਕੋਰਸ ਦੀ ਸ਼ੁਰੂਆਤ
ਬਟਾਲਾ, 6 ਸਤੰਬਰ ( ਦੀਪਕ ਕੁਮਾਰ ਅਖਿਲ ਮਲਹੋਤਰਾ) ਅਧਿਆਪਕ ਦਿਵਸ ਮੌਕੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਪ੍ਰੋਜੈਕਟ ਪ੍ਰਧਾਨ ਮੰਤਰੀ ਡਿਜੀਟਲ ਸਾਖ਼ਰਤਾ ਅਭਿਆਨ ਤਹਿਤ ਰੋਜ਼ਗਾਰ ਬਿਊਰੋ ਗੁਰਦਾਸਪੁਰ ਵੱਲੋਂ ਕਾਮਨ ਸਰਵਿਸ ਸੈਂਟਰ (ਸੀ.ਐੱਸ.ਸੀ). ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਕੰਪਿਊਟਰ ਕੋਰਸ ਕਰਾਉਣ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਰੋਜ਼ਗਾਰ ਅਫਸਰ ਪ੍ਰਸ਼ੋਤਮ ਸਿੰਘ ਚਿੱਬ, ਜ਼ਿਲ੍ਹਾ ਮੈਨੇਜਰ ਸੀ.ਐੱਸ.ਸੀ. ਪਰਵੀਨ ਕੁਮਾਰ ਅਤੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਪਰਮਿੰਦਰ ਸਿੰਘ ਸੈਣੀ ਦੁਆਰਾ ਦੱਸਿਆ ਗਿਆ ਕਿ ਅੱਜ ਦੇ ਵਿਸ਼ਵ ਵਿਆਪੀ ਤਕਨੀਕੀ ਯੁੱਗ ਵਿੱਚ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਵਾਸਤੇ ਡਿਜੀਟਲ ਪਲੇਟਫਾਰਮ ਅਪਣਾਉਣਾ ਬਹੁਤ ਵੱਡੀ ਸਮੇਂ ਦੀ ਲੋੜ ਹੈ। ਅੱਜ ਦੀ ਇਹ ਸ਼ੁਰੂਆਤ ਵਿਦਿਆਰਥੀਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦਿਆਂ ਜਿੱਥੇ ਡਿਜਿਟਲ ਪਲੇਟਫਾਰਮ ਨਾਲ ਜੋੜੇਗੀ, ੳੱਥੇ ਨਾਲ ਹੀ ਵਿਦਿਆਰਥੀਆਂ ਨੂੰ ਭਵਿੱਖ ਦੇ ਰੋਜ਼ਗਾਰ ਲਈ ਕਾਬਿਲ ਬਣਾਏਗੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਬਿਊਰੋ ਵੱਲੋਂ ਆਪਣੇ ਨਾਲ ਜੁੜੇ ਸਾਰੇ ਲਾਈਨ ਡਿਪਾਰਟਮੈਂਟਾ ਰਾਹੀਂ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਵਿਦਿਆਰਥੀਆਂ ਨੂੰ ਸਹੂਲਤਾਂ ਬਾਰੇ ਦੱਸਿਆ ਜਾ ਰਿਹਾ ਹੈ ਅਤੇ ਉੱਥੇ ਨਾਲ ਹੀ ਉਨਾਂ ਦੀ ਸਮੇਂ ਸਮੇਂ ਤੇ ਸਹੂਲਤਾਂ ਪ੍ਰਾਪਤ ਕਰਨ ਲਈ ਕਾਊਂਸਲਿੰਗ ਵੀ ਕੀਤੀ ਜਾਂ ਰਹੀ ਹੈ।ਉਹਨਾਂ ਨੇ ਅੱਗੋਂ ਕਿਹਾ ਕਿ ਵਿਦਿਆਰਥੀ ਰੋਜ਼ਗਾਰ ਬਿਊਰੋ ਦੀ ਹੈਲਪ ਲਾਈਨ ਤੇ ਵੀ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਕੰਮ ਵਾਲੇ ਕਿਸੇ ਵੀ ਦਿਨ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪੇ ਰੋਜ਼ਗਾਰ ਬਿਊਰੋ ਵਿਜ਼ਟ ਕਰਕੇ ਆਪਣੇ ਭਵਿੱਖ ਲਈ ਹਰ ਤਰ੍ਹਾਂ ਦੀ ਲੋੜੀਂਦੀ ਜਾਣਕਾਰੀ ਅਤੇ ਸਰਕਾਰ ਦੁਆਰਾ ਦਿੱਤੀਆਂ ਜਾਂ ਰਹੀਆਂ ਸੁਵਿਧਾਵਾਂ ਬਾਰੇ ਪਤਾ ਕਰ ਸਕਦੇ ਹਨ।
ਇਸ ਮੌਕੇ ਪ੍ਰਿੰਸੀਪਲ ਰਾਜਨ ਕੁਮਾਰ ਨੇ ਜ਼ਿਲ੍ਹੇ ਤੋਂ ਆਏ ਸਾਰੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਸਕਾਰਾਤਮਕ ਨਤੀਜਿਆਂ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਇਸ ਸਮੇਂ ਸਕੂਲ ਦੇ 147 ਵਿਦਿਆਰਥੀਆਂ ਸਮੇਤ ਸਮੂਹ ਸਟਾਫ ਮੈਂਬਰ ਹਾਜ਼ਰ ਸਨ।