ਬਟਾਲਾ (ਦੀਪਕ ਕੁਮਾਰ ਲੱਕੀ ਭਾਟੀਆ)ਆਪ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਸੈਰੀ ਕਲਸੀ ਦੇ ਘਰ ਸਾਹਮਣੇ ਭਖਦੇ ਮਸਲਿਆਂ ਨੂੰ ਲੈ ਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਧਰਨਾ ਦੇ ਕੇ ਮੰਗ ਪੱਤਰ ਦਿਤਾ ਗਿਆ। ਦਫਤਰ ਮੂਹਰੇ ਜ਼ਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਖਜਾਲਾ ਦੀ ਅਗਵਾਈ ਅਤੇ ਹਰਵਿੰਦਰ ਸਿੰਘ ਮਸਾਣੀਆਂ, ਝਿਰਮਲ ਸਿੰਘ ਬੱਜੂਮਾਨ, ਹਰਭਜਨ ਸਿੰਘ ਵੈਰੋਨੰਗਲ,ਹਰਜੀਤ ਸਿੰਘ ਨੀਲਕਲਾਂ, ਅਤੇ ਜ਼ਿਲ੍ਹਾ ਕੋਰ ਕਮੇਟੀ ਦੀ ਸਰਪ੍ਰਸਤੀ ਵਿਚ ਲੱਗਾ।ਇਸ ਮੌਕੇ 13 ਸੂਤਰੀ ਮੰਗ ਪੱਤਰ ਜਿਸ ਵਿੱਚ ਸੰਸਾਰ ਬੈਂਕ ਵੱਲੋਂ ਨਿਰਦੇਸ਼ਿਤ ਨਹਿਰਾਂ ਉਪੁਰ ਨਿੱਜੀ ਕੰਪਨੀਆਂ ਵੱਲੋਂ ਲਗਾਏ ਪਾਣੀ ਸਾਫ ਕਰ ਕੇ ਲੋਕਾਂ ਨੂੰ ਵੇਚਣ ਦੇ ਪ੍ਰਾਜੈਕਟ ਰੱਦ ਕੀਤੇ ਜਾਣ 23 ਫਸਲਾਂ ਦੇ ਭਾਅ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਦਿੱਤੇ ਜਾਣ ਬਿਜਲੀ ਸੈਕਟਰ ਨੂੰ ਪੂਰਨ ਰੂਪ ਵਿੱਚ ਨਿੱਜੀ ਹੱਥਾਂ ਵਿੱਚ ਦੇਣ ਲਈ ਬਿਜਲੀ ਸੋਧ ਬਿਲ 2022 ਦਾ ਲਿਆਂਦਾ ਖਰੜਾ ਰੱਦ ਕੀਤਾ ਜਾਵੇ।ਹਰ ਕਿਸਮ ਦੇ ਆਬਾਦਕਾਰਾਂ ਨੂੰ ਵਿਧਾਨਸਭਾ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਪੱਕੇ ਕਨੂੰਨ ਬਣਾਕੇ ਮਾਲਕੀ ਹੱਕ ਦਿਤੇ ਜਾਣ ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜ਼ਾ ਮਾਫ ਨਿਜੀ ਤੇ ਸਹਿਕਾਰੀ ਖੰਡ ਮਿਲਾ ਦੇ ਕਰੋੜਾਂ ਰੁਪਏ ਬਕਾਇਆ ਜਾਰੀ ਕੀਤਾ ਜਾਵੇ ਅਤੇ ਗੰਨੇ ਦਾ ਰੇਟ 500 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ। ਬਹੁਤਾਤ ਵਿੱਚ ਕੱਢੇ ਜਾ ਰਹੇ ਹਾਈਵੇ ਕਰਕੇ ਕਿਸਾਨਾਂ ਨੂੰ ਬਣਦਾ ਹੱਕੀ ਮੁਆਵਜ਼ਾ ਦਿੱਤਾ ਜਾਵੇ। ਸ਼ਹੀਦ ਪ੍ਰਵਾਰਾ ਦੇ ਇਕ-ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਪੰਜਾਬ ਸਰਕਾਰ ਆਪਣੇ ਵਾਅਦੇ ਅਨੁਸਾਰ ਰੇਤ ਅਤੇ ਬਜਰੀ ਦੀਆਂ ਕੀਮਤਾਂ ਨੂੰ ਕੰਟਰੋਲ ਕੀਤਾ ਜਾਵੇ। ਲੱਪੀ ਸਕਿਨ ਮਹਾਮਾਰੀ ਨਾਲ ਮਰੇ ਪਸੂਆਂ ਨੂੰ ਦਫਨਾਉਣ ਦਾ ਕੰਮ ਸਰਕਾਰ ਕਰੇ ਅਤੇ ਪਸ਼ੂ ਮਾਲਕਾਂ ਨੂੰ ਯੋਗ ਮੁਆਵਜ਼ਾ ਦੇਵੇ। ਖੇਤਰ ਵਿੱਚ ਹੀ ਝੋਨੇ ਦੀ ਫ਼ਸਲ ਦੀ ਗਰਦਾਵਰੀ ਕਰਵਾਈ ਜਾਵੇ ਸਰਕਾਰ ਮਾਈਕਰੋ ਫਾਇਨਾਂਸ ਕੰਪਨੀਆਂ ਵੱਲੋਂ ਦਿੱਤਾ ਕਰਜ਼ਾ ਸਰਕਾਰ ਖਤਮ ਕਰੇ ਅਤੇ ਵਿਆਜ ਦਰ ਆਰਬੀਆਈ ਦੇ ਮੁਤਾਬਿਕ ਹੋਵੇ। ਪੰਜਾਬ ਸਰਕਾਰ ਪੰਜਾਬ ਭਰ ਵਿੱਚ ਪੂਰਨ ਤੋਰ ਤੇ ਨਸ਼ਾ ਬੰਦੀ ਕਰੇ ਬੇਰੋਜ਼ਗਾਰ ਨੋਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਵੇ। ਬੀ ਐਮ ਬੀ ਵਿੱਚੋ ਪੰਜਾਬ ਦਾ ਹੱਕ ਖੋਣ ਵਾਲਾ ਡੈਮ ਸੇਫਟੀ ਐਕਟ ਰੱਦ ਕੀਤਾ ਜਾਵੇ। ਸੂਬਾ ਸੀਨੀਅਰ ਮੀਤ ਪ੍ਰਧਾਨ ਸਰਦਾਰ ਸਵਿੰਦਰ ਸਿੰਘ ਚੁਤਾਲਾ ਨੇ ਇਕੱਠ ਨੂੰ ਸੰਬੋਧਨ ਕਰਕੇ ਦਸਿਆ ਕਿ ਸਰਕਾਰ ਦੀਆਂ ਕੌਝੀਆ ਨੀਤੀਆਂ ਪੰਜਾਬ ਨੂੰ ਖਾਤਮੇ ਵਾਲੇ ਪਾਸੇ ਲੈ ਕੇ ਜਾ ਰਹੀਆਂ ਹਨ । ਇਸ ਮੌਕੇ ਬਾਬਾ ਸੀਤਲ ਸਿੰਘ, ਜ਼ੋਨ ਪ੍ਰੈੱਸ ਸਕੱਤਰ ਮਨਜੀਤ ਸਿੰਘ ਨਾਗਰਾ, ਕਿਰਪਾਲ ਸਿੰਘ ,ਪ੍ਰਧਾਨ ਰਸ਼ਪਾਲ ਸਿੰਘ ਚੀਮਾ, ਸੁਖਵਿੰਦਰ ਸਿੰਘ, ਜਗਜੀਵਨ ਸਿੰਘ, ਹਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਮੰਗਲ ਸਿੰਘ, ਕਸ਼ਮੀਰ ਸਿੰਘ, ਡਾ ਹਰਦੀਪ ਸਿੰਘ, ਸੇਰੇ ਪੰਜਾਬ ਸਿੰਘ, ਰਵਿੰਦਰ ਪਾਲ ਸਿੰਘ, ਸੁਖਰਾਜ ਸਿੰਘ, ਭਜਨ ਸਿੰਘ ਨੱਤ ,ਸੁਰਜੀਤ ਸਿੰਘ ਨੱਤ, ਆਦਿ ਕਿਸਾਨ ਆਗੂ ਹਾਜ਼ਰ ਸਨ।